ਹੈਦਰਾਬਾਦ: ਬਦਲਦੀ ਜੀਵਨ ਸ਼ੈਲੀ ਕਾਰਨ ਬਹੁਤ ਸਾਰੇ ਲੋਕ ਸ਼ੂਗਰ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਅੱਜ ਦੇ ਸਮੇਂ 'ਚ ਸ਼ੂਗਰ ਇੱਕ ਆਮ ਸਮੱਸਿਆ ਬਣ ਗਈ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਕਈ ਗੱਲ੍ਹਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਜਦੋ ਭੋਜਨ ਦੀ ਗੱਲ ਆਉਂਦੀ ਹੈ, ਤਾਂ ਡਾਇਬਟੀਜ਼ ਦੇ ਮਰੀਜ਼ਾਂ ਨੂੰ ਕਈ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਕਿ ਡਾਇਬਟੀਜ਼ ਦੌਰਾਨ ਭੋਜਨ 'ਚ ਕੀ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਅਸੀਂ ਤੁਹਾਡੇ ਲਈ ਇੱਕ ਰੈਸਿਪੀ ਲੈ ਕੇ ਆਏ ਹਾਂ। ਇਹ ਰੈਸਿਪੀ ਕਰੇਲੇ ਦੀ ਹੈ, ਜਿਸ ਨੂੰ ਬਹੁਤ ਸਾਰੇ ਲੋਕ ਕੌੜੇ ਹੋਣ ਕਾਰਨ ਨਹੀਂ ਖਾਂਦੇ। ਪਰ ਕਰੇਲਾ ਖਾਣਾ ਫਾਇਦੇਮੰਦ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਰੇਲਾ ਖਾਣ ਨਾਲ ਬਲੱਡ ਗਲੂਕੋਜ਼ ਦਾ ਪੱਧਰ ਕੰਟਰੋਲ 'ਚ ਰਹਿੰਦਾ ਹੈ। ਜੇਕਰ ਤੁਸੀਂ ਡਾਇਬਟੀਜ਼ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕਰੇਲੇ ਬਣਾਉਣ ਦੀ ਸਹੀ ਰੈਸਿਪੀ ਬਾਰੇ ਪਤਾ ਹੋਣਾ ਚਾਹੀਦਾ ਹੈ।
ਕਰੇਲਾ ਬਣਾਉਣ ਲਈ ਸਮੱਗਰੀ:
- ਅੱਧਾ ਕਿਲੋ ਕਰੇਲਾ
- 3 ਹਰੀ ਮਿਰਚ
- 2 ਪਿਆਜ਼
- ਸਰ੍ਹੋਂ ਦਾ ਤੇਲ
- 1 ਚਮਚ ਜੀਰਾ ਅਤੇ ਸੌਂਫ
- ਇੱਕ ਚੱਮਚ ਹਲਦੀ
- ਲੂਣ ਅਤੇ ਕਾਲੀ ਮਿਰਚ
- ਧਨੀਆ ਪਾਊਡਰ ਸਵਾਦ ਅਨੁਸਾਰ
- ਚਾਟ ਮਸਾਲਾ ਸਵਾਦ ਅਨੁਸਾਰ
- ਗਰਮ ਮਸਾਲਾ
- ਧਨੀਆ ਸਵਾਦ ਅਨੁਸਾਰ
ਕਰੇਲਾ ਬਣਾਉਣ ਦਾ ਤਰੀਕਾ: ਸਭ ਤੋਂ ਪਹਿਲਾਂ ਕਰੇਲੇ ਨੂੰ ਧੋ ਕੇ ਪਤਲੇ ਟੁਕੜਿਆਂ 'ਚ ਕੱਟ ਲਓ। ਫਿਰ ਇਨ੍ਹਾਂ ਨੂੰ ਇੱਕ ਕਟੋਰੀ 'ਚ ਪਾ ਲਓ ਅਤੇ ਇਸ 'ਚ ਇੱਕ ਚਮਚ ਲੂਣ ਅਤੇ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਇਕ ਪਾਸੇ ਰੱਖ ਦਿਓ। ਅੱਧੇ ਘੰਟੇ ਬਾਅਦ ਟੁਕੜਿਆਂ ਨੂੰ ਪਾਣੀ ਨਾਲ ਮੈਸ਼ ਕਰੋ ਅਤੇ ਇੱਕ ਕਟੋਰੇ ਵਿੱਚ ਰੱਖੋ। ਇਸ ਦੌਰਾਨ ਹਰੀ ਮਿਰਚ ਨੂੰ ਬਾਰੀਕ, ਪਿਆਜ਼ ਬਾਰੀਕ ਅਤੇ ਧਨੀਆ ਬਾਰੀਕ ਕੱਟ ਲਓ। ਫਿਰ ਗੈਸ 'ਤੇ ਇੱਕ ਪੈਨ ਰੱਖੋ ਅਤੇ ਇਸ 'ਚ ਤੇਲ ਪਾਓ। ਜਦੋਂ ਤੇਲ ਥੋੜ੍ਹਾ ਗਰਮ ਹੋ ਜਾਵੇ, ਤਾਂ ਜੀਰਾ, ਸੌਂਫ, ਹਰੀ ਮਿਰਚ ਅਤੇ ਪਿਆਜ਼ ਦੇ ਟੁਕੜੇ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਬਾਊਲ 'ਚ ਰੱਖੇ ਕਰੇਲੇ 'ਚੋਂ ਪਾਣੀ ਨਿਚੋੜ ਲਓ ਅਤੇ ਕਰੇਲੇ ਦੇ ਟੁਕੜਿਆਂ ਨੂੰ ਪੈਨ 'ਚ ਪਾ ਦਿਓ। ਗੈਸ ਨੂੰ ਹੌਲੀ ਰੱਖੋ ਅਤੇ ਕਰੇਲੇ ਦੇ ਟੁਕੜਿਆਂ ਨੂੰ ਨਰਮ ਹੋਣ ਤੱਕ ਭੁੰਨੋ। ਫਿਰ ਹਲਦੀ, ਮਿਰਚ, ਚਾਟ ਮਸਾਲਾ, ਧਨੀਆ ਪਾਊਡਰ, ਲੂਣ, ਗਰਮ ਮਸਾਲਾ ਇੱਕ-ਇੱਕ ਕਰਕੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਤੋਂ ਬਾਅਦ ਮਿਸ਼ਰਣ ਨੂੰ ਥੋੜ੍ਹੀ ਦੇਰ ਲਈ ਹੌਲੀ ਗੈਸ 'ਤੇ ਭੁੰਨ ਲਓ। ਫਿਰ ਇਸ ਵਿੱਚ ਕੱਟਿਆ ਹੋਇਆ ਧਨੀਆ ਪਾਓ ਅਤੇ ਕੁਝ ਦੇਰ ਤੱਕ ਪਕਾਓ। ਇਸ ਤਰ੍ਹਾਂ ਕਰੇਲਾ ਤਿਆਰ ਹੋ ਜਾਵੇਗਾ।
- ਪਪੀਤਾ ਖਾਣ ਦੇ ਲਾਜਵਾਬ ਫਾਇਦੇ, ਜਿਗਰ ਤੋਂ ਲੈ ਕੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਮਿਲ ਜਾਵੇਗੀ ਰਾਹਤ - Papaya Benefits
- ਸਿਹਤ ਲਈ ਕਿੰਨਾ ਜ਼ਰੂਰੀ ਹੈ ਪਸੀਨਾ? ਜੇਕਰ ਤੁਹਾਨੂੰ ਪਸੀਨਾ ਨਹੀਂ ਆਉਂਦਾ ਤਾਂ ਕੀ ਹੋਵੇਗਾ? ਜਾਣੋ - Benefits of Sweating
- ਮਾਈਗ੍ਰੇਨ, ਸਿਰ ਦਰਦ ਅਤੇ ਨੀਂਦ ਦੀ ਕਮੀ ਦਾ ਰਾਮਬਾਣ ਇਲਾਜ, ਬਸ ਵੀਡੀਓ 'ਚ ਦਿੱਤੇ ਟਿੱਪਸ ਨੂੰ ਕਰ ਲਓ ਫਾਲੋ - How To Avoid Migraines And Insomnia
ਕਰੇਲਾ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ: ਮਾਹਿਰਾਂ ਦਾ ਕਹਿਣਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਨੂੰ ਕਰੇਲਾ ਖਾਣ ਨਾਲ ਫਾਇਦਾ ਮਿਲੇਗਾ, ਕਿਉਂਕਿ ਕਰੇਲੇ 'ਚ ਮੌਜੂਦ ਪੋਸ਼ਕ ਤੱਤ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਡਾਇਬਟੀਜ਼ ਤੋਂ ਪੀੜਤ ਲੋਕਾਂ ਨੂੰ ਹਫਤੇ 'ਚ ਘੱਟੋ-ਘੱਟ ਦੋ ਜਾਂ ਤਿੰਨ ਵਾਰ ਕਰੇਲੇ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਨੋਟ: ਇੱਥੇ ਦਿੱਤੀ ਗਈ ਜਾਣਕਾਰੀ ਅਤੇ ਸੁਝਾਅ ਸਿਰਫ ਤੁਹਾਡੀ ਸਮਝ ਲਈ ਹਨ। ਪਰ ਇਹਨਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।