ਹੈਦਰਾਬਾਦ: ਹਰ ਸਾਲ 17 ਮਈ ਨੂੰ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਜਾਂਦਾ ਹੈ। ਇਹ ਇੱਕ ਗੰਭੀਰ ਸਮੱਸਿਆ ਹੈ। ਲਾਪਰਵਾਹੀ ਕਰਨ ਦੌਰਾਨ ਇਹ ਸਮੱਸਿਆ ਮੌਤ ਦਾ ਕਾਰਨ ਵੀ ਬਣ ਸਕਦੀ ਹੈ। ਖਰਾਬ ਜੀਵਨਸ਼ੈਲੀ ਕਰਕੇ ਇਸ ਸਮੱਸਿਆ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ। ਇਸ ਪਿੱਛੇ ਪਰਿਵਾਰਿਕ ਇਤਿਹਾਸ ਅਤੇ ਤਣਾਅ ਵੀ ਜ਼ਿੰਮੇਵਾਰ ਹੋ ਸਕਦਾ ਹੈ। ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗੂਰਕ ਕਰਨ ਲਈ ਹਰ ਸਾਲ ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਇਆ ਜਾਂਦਾ ਹੈ।
ਬੀਪੀ ਵੱਧਣ ਦੀ ਸਮੱਸਿਆ ਪਿੱਛੇ ਕਾਰਨ: ਹੈਲਥ ਐਕਸਪਰਟਸ ਦਾ ਕਹਿਣਾ ਹੈ ਕਿ ਬੀਪੀ ਵੱਧਣ ਦੀ ਸਮੱਸਿਆ ਪਿੱਛੇ ਖਰਾਬ ਜੀਵਨਸ਼ੈਲੀ ਅਤੇ ਗਲਤ ਖਾਣ-ਪੀਣ ਵਰਗੇ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਤੋਂ ਇਲਾਵਾ, ਸਿਗਰਟ ਪੀਣਾ, ਸ਼ਰਾਬ, ਸਰੀਰਕ ਕਸਰਤ ਨਾ ਕਰਨਾ, ਖਰਾਬ ਖੁਰਾਕ ਅਤੇ ਸਾਰਾ ਦਿਨ ਮੋਬਾਈਲ ਦਾ ਇਸਤੇਮਾਲ ਕਰਨ ਨਾਲ ਵੀ ਇਹ ਬਿਮਾਰੀ ਵੱਧ ਸਕਦੀ ਹੈ। ਇਸ ਸਮੱਸਿਆ ਦੇ ਲੱਛਣਾਂ 'ਚ ਸਿਰਦਰਦ, ਸਾਹ ਫੁੱਲਣਾ ਅਤੇ ਨੱਕ ਤੋਂ ਖੂਨ ਆਉਣਾ ਸ਼ਾਮਲ ਹੈ। ਇਹ ਲੱਛਣ ਉਸ ਸਮੇਂ ਨਜ਼ਰ ਆਉਦੇ ਹਨ, ਜਦੋ ਬੀਪੀ ਜ਼ਿਆਦਾ ਵੱਧਿਆ ਹੋਵੇ।
ਬੀਪੀ ਵੱਧਣ ਤੋਂ ਬਚਣ ਦੇ ਉਪਾਅ: ਜੀਵਨਸ਼ੈਲੀ ਅਤੇ ਖਾਣ-ਪੀਣ 'ਚ ਸੁਧਾਰ ਕਰਕੇ ਤੁਸੀ ਇਸ ਸਮੱਸਿਆ ਤੋਂ ਬਚ ਸਕਦੇ ਹੋ। ਜੇਕਰ ਤੁਹਾਡਾ ਬੀਪੀ ਵੱਧ ਗਿਆ ਹੈ, ਤਾਂ ਸਭ ਤੋ ਪਹਿਲਾ ਇਸਦਾ ਇਲਾਜ ਕਰਵਾਓ। ਜ਼ਿਆਦਾ ਬੀਪੀ ਵੱਧਣ 'ਤੇ ਦਿਲ ਦੇ ਦੌਰੇ ਦਾ ਖਤਰਾ ਹੋ ਸਕਦਾ ਹੈ। ਜੇਕਰ ਤੁਹਾਡੇ ਪਰਿਵਾਰ 'ਚ ਕੋਈ ਬੀਪੀ ਵੱਧਣ ਦੀ ਸਮੱਸਿਆ ਦਾ ਸ਼ਿਕਾਰ ਹੈ, ਤਾਂ ਤੁਹਾਨੂੰ ਰੋਜ਼ਾਨਾ ਆਪਣੀ ਜਾਂਚ ਕਰਵਾਉਦੇ ਰਹਿਣਾ ਚਾਹੀਦਾ ਹੈ, ਕਿਉਕਿ ਇਹ ਬਿਮਾਰੀ ਪਰਿਵਾਰਿਕ ਇਤਿਹਾਸ ਕਰਕੇ ਵੀ ਹੋ ਸਕਦੀ ਹੈ।