ਹੈਦਰਾਬਾਦ: ਹਰ ਕੋਈ ਸੁੰਦਰ ਚਿਹਰਾ ਪਾਉਣਾ ਚਾਹੁੰਦਾ ਹੈ। ਪਰ ਅੱਜ ਦੇ ਸਮੇਂ 'ਚ ਗਲਤ ਜੀਵਨਸ਼ੈਲੀ ਕਰਕੇ ਲੋਕ ਚਮੜੀ ਨਾਲ ਜੁੜੀਆ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ ਅਤੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਨ ਲੱਗਦੇ ਹਨ, ਜਿਸ ਨਾਲ ਚਮੜੀ ਹੋਰ ਵੀ ਖਰਾਬ ਹੋ ਸਕਦੀ ਹੈ। ਇਸ ਲਈ ਚਮੜੀ ਦੀ ਦੇਖਭਾਲ 'ਚ ਗੁਲਾਬ ਦੀਆਂ ਪੱਤੀਆਂ ਮਦਦਗਾਰ ਹੋ ਸਕਦੀਆਂ ਹਨ। ਇਸ ਦੀ ਵਰਤੋ ਕਰਕੇ ਤੁਸੀਂ ਚਮੜੀ ਨਾਲ ਜੁੜੀਆ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਗੁਲਾਬ ਦੀਆਂ ਪੱਤੀਆਂ ਚਮੜੀ ਦੀ ਦੇਖਭਾਲ ਲਈ ਮਦਦਗਾਰ:
ਡਾਰਕ ਸਰਕਲ ਤੋਂ ਛੁਟਕਾਰਾ: ਅੱਖਾਂ ਦੇ ਥੱਲੇ ਕਾਲੇਪਨ ਨੂੰ ਦੂਰ ਕਰਨ ਲਈ ਤੁਸੀਂ ਗੁਲਾਬ ਦੀਆਂ ਪੱਤੀਆਂ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਗੁਲਾਬ ਦੀਆਂ ਪੱਤੀਆਂ ਨੂੰ ਦੁੱਧ 'ਚ ਮਿਲਾ ਕੇ ਰੱਖੋ ਅਤੇ ਫਿਰ ਡਾਰਕ ਸਰਕਲ ਵਾਲੀ ਜਗ੍ਹਾਂ 'ਤੇ ਲਗਾ ਲਓ। ਇਸ ਨਾਲ ਤੁਹਾਨੂੰ ਕਾਫ਼ੀ ਫਰਕ ਨਜ਼ਰ ਆਵੇਗਾ।
ਗੁਲਾਬ ਦੀਆਂ ਪੱਤੀਆਂ ਦਾ ਸਪਰੇ ਤਿਆਰ ਕਰੋ: ਸੁੰਦਰ ਚਿਹਰਾ ਪਾਉਣ ਲਈ ਰੋਜ਼ਾਨਾ ਗੁਲਾਬ ਦੀਆਂ ਪੱਤੀਆਂ ਦੇ ਸਪਰੇ ਦੀ ਵਰਤੋ ਕਰੋ। ਇਸਦਾ ਇਸਤੇਮਾਲ ਕਰਨ ਲਈ ਗੁਲਾਬ ਦੀਆਂ ਪੱਤੀਆਂ ਨੂੰ ਪੀਸ ਲਓ। ਇਸ ਤੋਂ ਬਾਅਦ ਇਨ੍ਹਾਂ ਪੱਤੀਆਂ ਨੂੰ ਉਬਾਲ ਕੇ ਠੰਡਾ ਕਰ ਲਓ ਅਤੇ ਫਿਰ ਸਪਰੇ ਦੀ ਬੋਤਲ 'ਚ ਭਰ ਕੇ ਰੱਖੋ। ਫਿਰ ਇਸਨੂੰ ਰੋਜ਼ਾਨਾ ਚਿਹਰੇ 'ਤੇ ਲਗਾਉਦੇ ਰਹੋ।
ਦਾਗ-ਧੱਬਿਆ ਤੋਂ ਛੁਟਕਾਰਾ: ਚਿਹਰੇ 'ਤੇ ਦਾਗ-ਧੱਬਿਆ ਤੋਂ ਛੁਟਕਾਰਾ ਪਾਉਣ ਲਈ ਗੁਲਾਬ ਅਤੇ ਚੰਦਨ ਦੇ ਫੇਸ ਪੈਕ ਦੀ ਵਰਤੋ ਕੀਤੀ ਜਾ ਸਕਦੀ ਹੈ। ਇਸਨੂੰ ਬਣਾਉਣ ਲਈ ਗੁਲਾਬ ਨੂੰ ਚੰਦਨ ਦੇ ਪਾਊਡਰ ਅਤੇ ਦੁੱਧ ਦੇ ਨਾਲ ਪੀਸ ਕੇ ਪੇਸਟ ਤਿਆਰ ਕਰ ਲਓ। ਫਿਰ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਲਓ ਅਤੇ 15-20 ਮਿੰਟ ਬਾਅਦ ਪਾਣੀ ਨਾਲ ਫੇਸ ਵਾਸ਼ ਕਰ ਲਓ। ਇਸ ਤਰ੍ਹਾਂ ਦਾਗ-ਧੱਬਿਆ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟ ਕਰਨ 'ਚ ਮਦਦ ਮਿਲੇਗੀ।
ਗੁਲਾਬ ਦਾ ਫੇਸ ਪੈਕ: ਚਿਹਰੇ ਨੂੰ ਚਮਕਦਾਰ ਬਣਾਉਣ ਲਈ ਗੁਲਾਬ ਦਾ ਸਕਰਬ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ ਗੁਲਾਬ ਦੇ ਪਾਊਡਰ 'ਚ ਖੰਡ ਮਿਲਾ ਕੇ ਸਕਰਬ ਬਣਾ ਲਓ। ਹੁਣ ਸਕਰਬ ਨੂੰ ਚਿਹਰੇ, ਗਰਦਨ 'ਤੇ ਲਗਾਓ ਅਤੇ ਹੱਥਾਂ ਦੀ ਵੀ ਮਸਾਜ ਕਰੋ। ਕੁਝ ਸਮੇਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। ਅਜਿਹਾ ਕਰਨ ਨਾਲ ਚਿਹਰੇ 'ਤੇ ਨਿਖਾਰ ਆਵੇਗਾ।