ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਵਾਲ ਝੜਨ ਅਤੇ ਚਮੜੀ ਦੀਆ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ, ਪਰ ਤੁਸੀਂ ਚੌਲਾਂ ਦੇ ਪਾਣੀ ਦੀ ਮਦਦ ਨਾਲ ਚਿਹਰੇ ਅਤੇ ਵਾਲਾਂ ਨੂੰ ਸਿਹਤਮੰਦ ਰੱਖ ਸਕਦੇ ਹੋ। ਜ਼ਿਆਦਾਤਰ ਔਰਤਾਂ ਚੌਲਾਂ ਦੇ ਪਾਣੀ ਨੂੰ ਸੁੱਟ ਦਿੰਦੀਆਂ ਹਨ, ਪਰ ਇਸ ਪਾਣੀ ਦਾ ਇਸਤੇਮਾਲ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ।
ਚੌਲਾਂ ਦੇ ਪਾਣੀ ਦੇ ਫਾਇਦੇ: ਜੇਕਰ ਤੁਸੀਂ ਚੌਲਾਂ ਦੇ ਪਾਣੀ ਨੂੰ ਵਾਲਾਂ 'ਤੇ ਲਗਾਉਦੇ ਹੋ, ਤਾਂ ਤੁਹਾਨੂੰ ਆਪਣੇ ਵਾਲਾਂ ਨੂੰ ਮਜ਼ਬੂਤ, ਚਮਕਦਾਰ ਅਤੇ ਲੰਬੇ ਬਣਾਈ ਰੱਖਣ 'ਚ ਮਦਦ ਮਿਲੇਗੀ। ਇਸਦੇ ਨਾਲ ਹੀ, ਵਾਲ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਜੇਕਰ ਚਮੜੀ ਲਈ ਚੌਲਾ ਦੇ ਪਾਣੀ ਦੀ ਗੱਲ ਕਰੀਏ, ਤਾਂ ਇਹ ਪਾਣੀ ਚਿਹਰੇ 'ਤੇ ਲਗਾਉਣ ਨਾਲ ਚਮੜੀ ਨਰਮ ਹੁੰਦੀ ਹੈ, ਚਮੜੀ 'ਤੇ ਹੋ ਰਹੀ ਜਲਨ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ। ਇਸਦੇ ਨਾਲ ਹੀ, ਪਿੰਪਲਸ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਚੌਲਾਂ ਦੇ ਪਾਣੀ ਦਾ ਇਸ ਤਰ੍ਹਾਂ ਕਰੋ ਇਸਤੇਮਾਲ: ਜਦੋ ਵੀ ਤੁਸੀਂ ਚੌਲ ਬਣਾਉਦੇ ਹੋ, ਤਾਂ ਚੌਲਾਂ ਨੂੰ ਧੋਂਦੇ ਸਮੇਂ ਉਸਦੇ ਪਾਣੀ ਨੂੰ ਬਚਾ ਲਓ। ਫਿਰ ਇਸ ਪਾਣੀ ਨਾਲ ਤੁਸੀਂ ਆਪਣੇ ਵਾਲਾਂ ਨੂੰ ਧੋ ਸਕਦੇ ਹੋ। ਚੌਲਾਂ ਦੇ ਪਾਣੀ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲ ਪਾਏ ਜਾਂਦੇ ਹਨ, ਜੋ ਵਾਲਾਂ ਅਤੇ ਚਮੜੀ ਲਈ ਫਾਇਦੇਮੰਦ ਹੁੰਦੇ ਹਨ।
- ਗਰਮੀਆ ਦੇ ਮੌਸਮ 'ਚ ਬਣਾਓ ਲੱਸੀ ਨੂੰ ਆਪਣੀ ਖੁਰਾਕ ਦਾ ਹਿੱਸਾ, ਮਿਲਣਗੇ ਕਈ ਸਿਹਤ ਲਾਭ - Lassi Benefits
- ਸਾਵਧਾਨ! ਘੜੇ ਦਾ ਪਾਣੀ ਪੀਂਦੇ ਸਮੇਂ ਨਾ ਕਰੋ ਇਹ 5 ਗਲਤੀਆਂ, ਹੋ ਸਕਦੈ ਭਾਰੀ ਨੁਕਸਾਨ - Mistakes While Drinking Matka Water
- ਜਾਣੋ ਕਿਉਂ ਮਨਾਇਆ ਜਾਂਦਾ ਹੈ ਅੰਨ੍ਹੇਪਣ ਦੀ ਰੋਕਥਾਮ ਹਫ਼ਤਾ, ਅੱਖਾਂ ਦੀ ਸਮੱਸਿਆਵਾਂ ਤੋਂ ਬਚਣ ਲਈ ਵਰਤੋ ਇਹ ਸਾਵਧਾਨੀਆਂ - Blindness Prevention Week
ਚੌਲਾਂ ਦਾ ਪਾਣੀ ਬਣਾਉਣ ਦਾ ਤਰੀਕਾ: ਚੌਲਾਂ ਦਾ ਪਾਣੀ ਬਣਾਉਣ ਲਈ ਸਭ ਤੋਂ ਪਹਿਲਾ ਇੱਕ ਕੱਪ ਚੌਲਾਂ ਨੂੰ ਦੋ ਕੱਪ ਪਾਣੀ 'ਚ ਪਾ ਕੇ ਪਿਘਲਾ ਲਓ। ਫਿਰ ਪਾਣੀ ਨੂੰ ਛਾਣ ਲਓ। ਚੌਲਾਂ ਦੇ ਪਾਣੀ ਨੂੰ ਤਿੰਨ ਮਿੰਟ ਤੱਕ ਫਰਿੱਜ਼ 'ਚ ਰੱਖ ਦਿਓ। ਇਸ ਪਾਣੀ ਦਾ ਇਸਤੇਮਾਲ ਕਰਨ ਤੋਂ ਪਹਿਲਾ ਇੱਕ ਵਾਰ ਇਸਨੂੰ ਚੰਗੀ ਤਰ੍ਹਾਂ ਹਿਲਾ ਲਓ। ਜੇਕਰ ਤੁਸੀਂ ਇਸ ਪਾਣੀ ਦਾ ਇਸਤੇਮਾਲ ਚਿਹਰੇ ਲਈ ਕਰਨਾ ਹੈ, ਤਾਂ ਇੱਕ ਕਟੋਰੀ 'ਚ ਥੋੜ੍ਹੇ ਚੌਲਾਂ ਨੂੰ ਪਾਣੀ 'ਚ ਭਿਓ ਲਓ। ਫਿਰ ਚੌਲਾਂ ਨੂੰ ਅਲੱਗ ਕਰਕੇ ਇਸਦੇ ਪਾਣੀ ਨਾਲ ਮੂੰਹ ਧੋ ਲਓ। ਚੌਲਾਂ ਦਾ ਪਾਣੀ ਚਮੜੀ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਇਸ ਪਾਣੀ ਨਾਲ ਮੂੰਹ ਧੋਂਦੇ ਹੋ, ਤਾਂ ਚਮੜੀ ਨਾਲ ਜੁੜੀਆ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾਂਦਾ ਹੈ। ਤੁਸੀਂ ਇਸ ਪਾਣੀ ਨੂੰ ਫੇਸ ਪੈਕ ਦੇ ਨਾਲ ਮਿਲਾ ਕੇ ਵੀ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਹਾਨੂੰ ਇਸ ਪਾਣੀ ਦੀ ਵਰਤੋ ਕਰਨ ਤੋਂ ਬਾਅਦ ਐਲਰਜ਼ੀ ਹੋ ਰਹੀ ਹੈ, ਤਾਂ ਇਸਨੂੰ ਦੁਬਾਰਾ ਇਸਤੇਮਾਲ ਨਾ ਕਰੋ ਅਤੇ ਡਾਕਟਰ ਦੀ ਸਲਾਹ ਜ਼ਰੂਰ ਲਓ।