ਹੈਦਰਾਬਾਦ: ਪਿਆਰ ਬਹੁਤ ਹੀ ਵਧੀਆਂ ਅਹਿਸਾਸ ਹੁੰਦਾ ਹੈ। ਇਸ ਰਿਸ਼ਤੇ ਨੂੰ ਬਣਾਈ ਰੱਖਣ ਲਈ ਕਈ ਗੱਲ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸ਼ੁਰੂਆਤੀ ਰਿਸ਼ਤੇ 'ਚ ਥੋੜ੍ਹੀ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ। ਜੇਕਰ ਅਜੇ ਤੁਹਾਡਾ ਰਿਸ਼ਤਾ ਸ਼ੁਰੂ ਹੋਇਆ ਹੈ, ਤਾਂ ਆਪਣੇ ਪਾਰਟਨਰ ਨੂੰ ਵਾਰ-ਵਾਰ ਮੈਸੇਜ ਕਰਨ ਤੋਂ ਬਚੋ। ਵਾਰ-ਵਾਰ ਮੈਸੇਜ ਕਰਨ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ। ਡੇਟਿੰਗ ਦਾ ਮਤਬਲ ਇਹ ਨਹੀਂ ਹੁੰਦਾ ਕਿ ਤੁਹਾਡਾ ਪਾਰਟਨਰ ਹਰ ਸਮੇਂ ਤੁਹਾਡੇ ਲਈ ਉਪਲਬਧ ਰਹੇ। ਇਸ ਲਈ ਆਪਣੀ ਖੁਸ਼ੀ ਅਤੇ ਇੱਛਾ ਲਈ ਲਗਾਤਾਰ ਆਪਣੇ ਸਾਥੀ ਨੂੰ ਮੈਸੇਜ ਕਰਨਾ ਠੀਕ ਨਹੀਂ ਹੈ।
ਪਿਆਰ 'ਚ ਵਿਅਕਤੀ ਦੇ ਦਿਲ ਅਤੇ ਦਿਮਾਗ 'ਚ ਕਈ ਖਿਆਲ ਆਉਦੇ ਹਨ, ਜਿਵੇਂ ਕਿ ਉਸਨੇ ਮੈਨੂੰ ਮੈਸੇਜ ਨਹੀਂ ਭੇਜਿਆ, ਉਹ ਕਿੱਥੇ ਹੋਵੇਗਾ, ਉਸਦਾ ਰਿਪਲਾਈ ਨਹੀਂ ਆਇਆ ਆਦਿ ਕਾਰਨਾਂ ਕਰਕੇ ਤੁਸੀਂ ਆਪਣੇ ਸਾਥੀ ਨੂੰ ਮੈਸੇਜ ਕਰਨ ਲਈ ਮਜ਼ਬੂਰ ਹੋ ਜਾਂਦੇ ਹੋ। ਇਨ੍ਹਾਂ ਖਿਆਲਾਂ ਦੇ ਚਲਦਿਆਂ ਜੇਕਰ ਤੁਸੀਂ ਆਪਣੇ ਸਾਥੀ ਨੂੰ ਵਾਰ-ਵਾਰ ਮੈਸੇਜ ਕਰੋਗੇ, ਤਾਂ ਲੱਗੇਗਾ ਕਿ ਤੁਸੀਂ ਉਸਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ।
- ਕੀ ਸ਼ਰਾਬ ਪੀਣ ਨਾਲ ਨੀਂਦ ਵਧੀਆਂ ਆਉਦੀ ਹੈ? ਇੱਥੇ ਜਾਣੋ ਕੀ ਹੈ ਸੱਚਾਈ - Alcohol Makes You Sleepy
- ਚਾਹ ਪੀਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਮੀਂਹ ਦੇ ਮੌਸਮ 'ਚ ਦੁੱਧ ਵਾਲੀ ਚਾਹ ਪੀਣ ਨਾਲ ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ - Tea In Rainy Season
- ਦਿਲ ਨੂੰ ਸਿਹਤਮੰਦ ਬਣਾਈ ਰੱਖਣ ਲਈ ਇਹ 5 ਤਰ੍ਹਾਂ ਦੇ ਫੂਡ ਹੋ ਸਕਦੈ ਨੇ ਫਾਇਦੇਮੰਦ, ਖੁਰਾਕ 'ਚ ਕਰੋ ਸ਼ਾਮਲ - Heart Health
ਵਾਰ-ਵਾਰ ਮੈਸੇਜ ਕਰਨ ਦੇ ਨੁਕਸਾਨ:
- ਆਪਣੇ ਸਾਥੀ ਨੂੰ ਲਗਾਤਾਰ ਮੈਸੇਜ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਕਿ ਸਾਹਮਣੇ ਵਾਲੇ ਵਿਅਕਤੀ ਨੂੰ ਲੱਗ ਸਕਦਾ ਹੈ ਕਿ ਤੁਸੀਂ ਉਸ 'ਤੇ ਕੰਟਰੋਲ ਕਰ ਰਹੇ ਹੋ।
- ਚਾਹੇ ਤੁਹਾਨੂੰ ਆਪਣੇ ਸਾਥੀ ਦੀ ਚਿੰਤਾ ਜਾਂ ਯਾਦ ਆ ਰਹੀ ਹੋਵੇ, ਤਾਂ ਵੀ ਤੁਹਾਡੇ ਲਗਾਤਾਰ ਮੈਸੇਜ ਕਰਨ ਨਾਲ ਦੂਜੇ ਵਿਅਕਤੀ ਨੂੰ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਪਿਆਰ ਸੰਤੁਲਨ ਨਾਲ ਹੀ ਕਰਨਾ ਬਿਹਤਰ ਹੈ।
- ਜੇਕਰ ਤੁਹਾਡੇ ਸਾਥੀ ਨੇ ਕਾਫ਼ੀ ਸਮੇਂ ਤੋਂ ਮੈਸੇਜ ਦਾ ਰਿਪਲਾਈ ਨਹੀਂ ਕੀਤਾ ਹੈ, ਤਾਂ ਇਸਦਾ ਤਰੁੰਤ ਕੋਈ ਗਲਤ ਮਤਲਬ ਨਾ ਕੱਢੋ। ਕਈ ਲੋਕ ਟੈਕਸਟ ਕਰਨ 'ਚ ਵਧੀਆਂ ਨਹੀਂ ਹੁੰਦੇ ਅਤੇ ਲੇਟ ਰਿਪਲਾਈ ਕਰਦੇ ਹਨ। ਅਜਿਹੇ 'ਚ ਤੁਹਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ।
- ਕਈ ਵਾਰ ਤੁਹਾਡਾ ਪਾਰਟਨਰ ਵਿਅਸਤ ਵੀ ਹੋ ਸਕਦਾ ਹੈ। ਇਸ ਲਈ ਇਹ ਗੱਲ ਧਿਆਨ 'ਚ ਰੱਖ ਕੇ ਹੀ ਮੈਸੇਜ ਕਰੋ।
- ਜੇਕਰ ਤੁਹਾਡਾ ਮੈਸੇਜ ਜ਼ਰੂਰੀ ਹੈ, ਤਾਂ ਤੁਸੀਂ ਕਾਲ ਕਰ ਸਕਦੇ ਹੋ।