ਹੈਦਰਾਬਾਦ: ਲੌਂਗ ਰਸੋਈ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਮਸਾਲਿਆਂ ਵਿੱਚੋਂ ਇੱਕ ਹੈ। ਹਾਲਾਂਕਿ, ਜ਼ਿਆਦਾਤਰ ਲੋਕ ਭੋਜਨ ਪਕਾਉਣ ਸਮੇਂ ਲੌਂਗ ਦੀ ਵਰਤੋਂ ਕਰਦੇ ਹਨ। ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੌਂਗ ਦਾ ਪਾਣੀ ਪੀਣ ਨਾਲ ਵੀ ਕਈ ਸਿਹਤ ਲਾਭ ਮਿਲ ਸਕਦੇ ਹਨ। ਇਸਦੇ ਨਾਲ ਹੀ, ਕੁਝ ਬਿਮਾਰੀਆਂ ਤੋਂ ਪੀੜਿਤ ਲੋਕਾਂ ਲਈ ਵੀ ਲੌਂਗ ਦਾ ਪਾਣੀ ਫਾਇਦੇਮੰਦ ਹੋ ਸਕਦਾ ਹੈ।
ਲੌਂਗ ਦਾ ਪਾਣੀ ਪੀਣ ਦੇ ਫਾਇਦੇ:
ਪਾਚਨ ਸੰਬੰਧੀ ਸਮੱਸਿਆਵਾਂ ਦੂਰ: ਲੌਂਗ ਵਿੱਚ ਯੂਜੇਨੋਲ ਨਾਮਕ ਮਿਸ਼ਰਣ ਪਾਇਆ ਜਾਂਦਾ ਹੈ। ਇਸ ਵਿੱਚ ਐਂਟੀ-ਇੰਫਲੇਮੇਟਰੀ ਗੁਣ ਵੀ ਹੁੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ ਅਤੇ ਪੇਟ ਦਰਦ ਵਰਗੀ ਸਮੱਸਿਆ ਤੋਂ ਵੀ ਆਰਾਮ ਪਾਇਆ ਜਾ ਸਕਦਾ ਹੈ। ਇਸ ਲਈ ਸਵੇਰੇ ਖਾਲੀ ਪੇਟ ਲੌਂਗ ਦਾ ਪਾਣੀ ਪੀਣ ਨਾਲ ਚੰਗਾ ਨਤੀਜਾ ਮਿਲੇਗਾ।
ਭਾਰ ਘਟਾਉਣ 'ਚ ਮਦਦਗਾਰ: ਜ਼ਿਆਦਾ ਭਾਰ ਤੋਂ ਪੀੜਤ ਲੋਕਾਂ ਲਈ ਲੌਂਗ ਦਾ ਪਾਣੀ ਫਾਇਦੇਮੰਦ ਹੋ ਸਕਦਾ ਹੈ। ਲੌਂਗ ਦੇ ਕੁਝ ਗੁਣ ਫੈਟ ਬਰਨਿੰਗ ਕਰਨ 'ਚ ਮਦਦ ਕਰਦੇ ਹਨ। ਇਸ ਲਈ ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਰੋਜ਼ਾਨਾ ਕਸਰਤ ਕਰਦੇ ਹੋਏ ਸਵੇਰੇ ਇੱਕ ਗਲਾਸ ਲੌਂਗ ਦਾ ਪਾਣੀ ਵੀ ਜ਼ਰੂਰ ਪੀਣਾ ਚਾਹੀਦਾ ਹੈ।
ਸਾਹ ਦੀ ਬਦਬੂ ਦੂਰ: ਕੁਝ ਲੋਕ ਜਿੰਨੀ ਵਾਰ ਵੀ ਬੁਰਸ਼ ਕਰ ਲੈਣ, ਪਰ ਸਾਹ ਦੀ ਬਦਬੂ ਨਹੀਂ ਜਾਂਦੀ। ਇਸ ਕਾਰਨ ਹੋਰਨਾਂ ਲੋਕਾਂ ਨੂੰ ਵੀ ਸਮੱਸਿਆ ਦਾ ਸਾਹਣਾ ਕਰਨਾ ਪੈ ਜਾਂਦਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਤੋਂ ਪੀੜਤ ਲੋਕ ਸਵੇਰੇ ਖਾਲੀ ਪੇਟ ਲੌਂਗ ਦਾ ਪਾਣੀ ਪੀਣ। ਇਸ ਨਾਲ ਸਾਹ ਦੀ ਬਦਬੂ ਨੂੰ ਘੱਟ ਕੀਤਾ ਜਾ ਸਕਦਾ ਹੈ। ਲੌਂਗ ਦੇ ਐਂਟੀਬੈਕਟੀਰੀਅਲ ਗੁਣ ਸਾਹ ਦੀ ਬਦਬੂ ਨੂੰ ਘੱਟ ਕਰਨ ਵਿੱਚ ਪ੍ਰਭਾਵਸ਼ਾਲੀ ਹੁੰਦੇ ਹਨ।
ਇਮਿਊਨਿਟੀ ਮਜ਼ਬੂਤ: ਲੌਂਗ ਐਂਟੀਆਕਸੀਡੈਂਟ, ਐਂਟੀ-ਇੰਫਲੇਮੇਟਰੀ ਅਤੇ ਐਂਟੀਮਾਈਕ੍ਰੋਬਾਇਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਸਵੇਰੇ ਲੌਂਗ ਦਾ ਪਾਣੀ ਪੀਣ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
- ਸਵਾਦ ਦੇ ਨਾਲ-ਨਾਲ ਸਿਹਤ ਨੂੰ ਵੀ ਕਈ ਲਾਭ ਪਹੁੰਚਾਉਦਾ ਹੈ ਅੰਬ, ਇੱਥੇ ਜਾਣੋ ਸ਼ਾਨਦਾਰ ਫਾਇਦੇ - Benefits of Eating Mangoes
- ਸਾਵਧਾਨ! ਪੇਟ ਫਲੂ ਹੋਣ 'ਤੇ ਸਰੀਰ 'ਚ ਨਜ਼ਰ ਆ ਸਕਦੈ ਨੇ ਇਹ 7 ਲੱਛਣ, ਬਚਾਅ ਲਈ ਵਰਤੋ ਸਾਵਧਾਨੀਆਂ - Ways to Avoid Stomach Flu
- ਘਰ 'ਚ ਕੀੜੀਆਂ ਘੁੰਮ ਰਹੀਆਂ ਨੇ, ਤਾਂ ਇੱਥੇ ਦੇਖੋ ਕੀੜੀਆਂ ਤੋਂ ਛੁਟਕਾਰਾ ਪਾਉਣ ਦੇ 6 ਘਰੇਲੂ ਤਰੀਕੇ - How to Get Rid of Ants
ਸ਼ੂਗਰ ਕੰਟਰੋਲ: ਸਵੇਰੇ ਖਾਲੀ ਪੇਟ ਲੌਂਗ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਹਰ ਰੋਜ਼ ਲੌਂਗ ਦਾ ਪਾਣੀ ਜ਼ਰੂਰ ਪੀਣ।
ਲੌਂਗ ਦਾ ਪਾਣੀ ਕਿਵੇਂ ਬਣਾਉਣਾ ਹੈ?: ਲੌਂਗ ਦਾ ਪਾਣੀ ਬਣਾਉਣਾ ਬਹੁਤ ਆਸਾਨ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਚਾਰ ਤੋਂ ਪੰਜ ਲੌਂਗ ਪਾਓ। ਮਾਹਿਰ ਸਵੇਰ ਦੇ ਸਮੇਂ ਇਸ ਪਾਣੀ ਨੂੰ ਪੀਣ ਦੀ ਸਲਾਹ ਦਿੰਦੇ ਹਨ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।