ਹੈਦਰਾਬਾਦ: ਖਾਣ-ਪੀਣ ਦੀਆਂ ਆਦਤਾਂ ਅਤੇ ਖਰਾਬ ਜੀਵਨ ਸ਼ੈਲੀ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਸਮੇਂ ਹਰ ਵਰਗ ਦੇ ਲੋਕ ਦਿਲ ਦੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦਾ ਇੱਕ ਕਾਰਨ ਤੁਹਾਡੇ ਸਰੀਰ 'ਚ ਵਧਦਾ ਖਰਾਬ ਕੋਲੈਸਟ੍ਰੋਲ ਹੈ। ਹਾਲਾਂਕਿ, ਕੋਲੈਸਟ੍ਰੋਲ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਹ ਤੁਹਾਡੇ ਸਰੀਰ ਵਿੱਚ ਸੈੱਲਾਂ ਦਾ ਨਿਰਮਾਣ ਕਰਦਾ ਹੈ, ਪਰ ਖਰਾਬ ਕੋਲੇਸਟ੍ਰੋਲ ਦਾ ਵਧਣਾ ਸਿਹਤ ਲਈ ਖਤਰਨਾਕ ਹੁੰਦਾ ਹੈ। ਕੋਲੈਸਟ੍ਰੋਲ ਸਰੀਰ ਲਈ ਜਿੰਨਾ ਜ਼ਰੂਰੀ ਹੈ, ਓਨਾ ਹੀ ਇਹ ਦਿਲ ਲਈ ਖਤਰਨਾਕ ਵੀ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਹਾਈ ਕੋਲੈਸਟ੍ਰੋਲ ਦਾ ਸ਼ਿਕਾਰ ਹੋ ਰਹੇ ਹਨ, ਜੋ ਕਿ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ।
ਕੋਲੈਸਟ੍ਰੋਲ ਕੀ ਹੈ?: ਕੋਲੈਸਟ੍ਰੋਲ ਸਾਡੇ ਖੂਨ ਵਿੱਚ ਪਾਇਆ ਜਾਣ ਵਾਲਾ ਮੋਮ ਵਰਗਾ ਪਦਾਰਥ ਹੈ। ਜੇਕਰ ਕੋਲੈਸਟ੍ਰੋਲ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਦਿਲ ਦਾ ਦੌਰਾ ਅਤੇ ਬ੍ਰੇਨ ਸਟ੍ਰੋਕ ਹੋ ਸਕਦਾ ਹੈ। ਇਸਦੇ ਨਾਲ ਹੀ, ਥੋੜੀ ਜਿਹੀ ਲਾਪਰਵਾਹੀ ਕਾਰਨ ਤੁਹਾਡੀ ਜਾਨ ਵੀ ਜਾ ਸਕਦੀ ਹੈ। ਇਸ ਲਈ ਸਰੀਰ ਵਿੱਚ ਵਧ ਰਹੇ ਮਾੜੇ ਕੋਲੈਸਟ੍ਰੋਲ ਦੇ ਨਾਲ-ਨਾਲ ਆਪਣੀ ਖਾਣ-ਪੀਣ ਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
ਖਰਾਬ ਕੋਲੈਸਟ੍ਰੋਲ ਕਾਰਨ ਸਰੀਰ ਦੇ ਇਨ੍ਹਾਂ ਹਿੱਸੇ 'ਚ ਹੁੰਦਾ ਦਰਦ: ਤੁਹਾਨੂੰ ਦੱਸ ਦਈਏ ਕਿ ਜਦੋਂ ਸਰੀਰ ਵਿੱਚ ਕੋਲੈਸਟ੍ਰੋਲ ਵੱਧ ਜਾਂਦਾ ਹੈ, ਤਾਂ ਸਰੀਰ ਦੇ ਕਈ ਹਿੱਸਿਆਂ ਵਿੱਚ ਦਰਦ ਸ਼ੁਰੂ ਹੋਣ ਲੱਗਦਾ ਹੈ। ਇੱਕ ਤਰ੍ਹਾਂ ਨਾਲ ਇਹ ਦਰਦ ਤੁਹਾਡੇ ਲਈ ਸੰਕੇਤ ਹੁੰਦਾ ਹੈ। ਜੇਕਰ ਕੋਲੈਸਟ੍ਰਾਲ ਦੀ ਮਾਤਰਾ ਜ਼ਿਆਦਾ ਹੋਵੇ, ਤਾਂ ਹੱਥਾਂ-ਪੈਰਾਂ 'ਚ ਦਰਦ, ਝਰਨਾਹਟ ਜਾਂ ਸੁੰਨ ਹੋਣ ਦਾ ਅਹਿਸਾਸ ਹੋਣ ਲੱਗਦਾ ਹੈ। ਕੋਲੈਸਟ੍ਰੋਲ ਜ਼ਿਆਦਾ ਹੋਣ ਕਰਕੇ ਸਰੀਰ 'ਚ ਖੂਨ ਦਾ ਵਹਾਅ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਇਸ ਤੋਂ ਇਲਾਵਾ, ਬਾਹਾਂ ਅਤੇ ਜਬਾੜਿਆਂ 'ਚ ਵੀ ਦਰਦ ਹੋਣ ਲੱਗਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਧਮਨੀਆਂ 'ਚ ਕੋਲੈਸਟ੍ਰਾਲ ਜਮ੍ਹਾ ਹੋ ਜਾਂਦਾ ਹੈ, ਜਿਸ ਕਾਰਨ ਖੂਨ ਦਾ ਪ੍ਰਵਾਹ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ।
ਪਿੱਠ ਦਰਦ ਵੀ ਖਰਾਬ ਕੋਲੈਸਟ੍ਰੋਲ ਦਾ ਲੱਛਣ ਹੈ। ਜੇਕਰ ਕੋਲੈਸਟ੍ਰਾਲ ਵੱਧ ਜਾਂਦਾ ਹੈ, ਤਾਂ ਛਾਤੀ ਵਿੱਚ ਦਰਦ ਹੋਣ ਲੱਗਦਾ ਹੈ। ਇਸ ਲਈ ਅਜਿਹੇ ਦਰਦ ਨੂੰ ਹਲਕੇ ਵਿੱਚ ਨਾ ਲਓ ਅਤੇ ਤੁਰੰਤ ਡਾਕਟਰ ਕੋਲ੍ਹ ਜਾ ਕੇ ਆਪਣਾ ਇਲਾਜ ਕਰਵਾਓ। ਇਸਦੇ ਨਾਲ ਹੀ, ਹੱਥਾਂ ਅਤੇ ਲੱਤਾਂ ਦਾ ਰੰਗ ਵੀ ਬਦਲ ਸਕਦਾ ਹੈ। ਖਰਾਬ ਕੋਲੈਸਟ੍ਰਾਲ ਵਧਣ ਨਾਲ ਹੱਥਾਂ-ਪੈਰਾਂ ਦਾ ਰੰਗ ਪੀਲਾ ਹੋਣ ਲੱਗਦਾ ਹੈ। ਅੱਖਾਂ ਦੇ ਆਲੇ-ਦੁਆਲੇ ਪੀਲਾਪਨ ਪੈ ਜਾਂਦਾ ਹੈ। ਇਸ ਦੇ ਨਾਲ ਹੀ, ਨਹੁੰਆਂ ਵਿੱਚ ਤਰੇੜਾਂ ਵੀ ਆਉਣ ਲੱਗਦੀਆਂ ਹਨ। ਜੇਕਰ ਤੁਸੀਂ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਦੇਖਦੇ ਹੋ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਨਜ਼ਦੀਕੀ ਡਾਕਟਰ ਦੀ ਸਲਾਹ ਲਓ।
- ਦਵਾਈਆਂ ਖਾਧੇ ਬਿਨ੍ਹਾਂ ਇਨ੍ਹਾਂ ਬਿਮਾਰੀਆਂ ਤੋਂ ਮਿਲ ਜਾਵੇਗਾ ਛੁਟਕਾਰਾ, ਬਸ ਰੋਜ਼ਾਨਾ ਸਵੇਰੇ ਉੱਠ ਕੇ ਖਾਲੀ ਪੇਟ ਕਰ ਲਓ ਇਹ ਕੰਮ - Benefits of Drinking Hot Water
- ਬਾਡੀ ਬਣਾਉਣ ਲਈ ਇਸ ਖੁਰਾਕ ਨੂੰ ਕਰ ਲਓ ਫਾਲੋ, ਨਾ ਜਿੰਮ ਜਾਣ ਦੀ ਲੋੜ ਅਤੇ ਨਾ ਹੀ ਮਹਿੰਗੇ ਪ੍ਰੋਟੀਨ ਸ਼ੇਕ ਪੀਣ ਦੀ ਲੋੜ - How Village Youth Fit
- ਕੀ ਤੁਸੀਂ ਵੀ ਮਿਲਾਵਟੀ ਦੁੱਧ ਪੀ ਰਹੇ ਹੋ? ਘਰ ਵਿੱਚ ਆਸਾਨੀ ਨਾਲ ਅਸਲੀ ਜਾਂ ਨਕਲੀ ਦੁੱਧ ਦੀ ਕਰੋ ਪਛਾਣ - Adulterated Milk Identification
ਸਿਹਤਮੰਦ ਖੁਰਾਕ ਨਾਲ ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰੋ: ਮਾਹਿਰਾਂ ਅਨੁਸਾਰ, ਖਰਾਬ ਕੋਲੈਸਟ੍ਰੋਲ ਵਧਣ ਦਾ ਮੁੱਖ ਕਾਰਨ ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਹਨ। ਅੱਜ ਦੇ ਸਮੇਂ 'ਚ ਲੋਕ ਜ਼ਿਆਦਾਤਰ ਫਾਸਟ ਫੂਡ, ਸਿਗਰਟ ਅਤੇ ਸ਼ਰਾਬ ਦਾ ਸੇਵਨ ਕਰਦੇ ਹਨ, ਜਿਸ ਕਾਰਨ ਮੋਟਾਪਾ ਵਧਣ ਲੱਗਦਾ ਹੈ, ਜੋ ਖਰਾਬ ਕੋਲੈਸਟ੍ਰੋਲ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਲਈ ਤੁਸੀਂ ਚੰਗੀ ਖੁਰਾਕ ਅਤੇ ਫਾਈਬਰ ਨਾਲ ਭਰਪੂਰ ਭੋਜਨ ਖਾ ਕੇ ਖਰਾਬ ਕੋਲੈਸਟ੍ਰੋਲ ਤੋਂ ਛੁਟਕਾਰਾ ਪਾ ਸਕਦੇ ਹੋ।