ਹੈਦਰਾਬਾਦ: ਇਸ ਸਾਲ ਦੇਸ਼ਭਰ 'ਚ ਗਰਮੀ ਕਾਫ਼ੀ ਵੱਧ ਗਈ ਹੈ। ਤੇਜ਼ ਗਰਮੀ ਕਾਰਨ ਹੀਟ ਸਟ੍ਰੋਕ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੱਸ ਦਈਏ ਕਿ ਗਰਮੀਆਂ 'ਚ ਸਰੀਰ ਦਾ ਤਾਪਮਾਨ ਵੱਧਣ ਕਰਕੇ ਹੀਟ ਸਟ੍ਰੋਕ ਦੀ ਸਮੱਸਿਆ ਹੋ ਸਕਦੀ ਹੈ, ਜੋ ਕਿ ਜਾਨਲੇਵਾ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਰੀਰ ਦਾ ਤਾਪਮਾਨ ਕਿਉ ਵੱਧਦਾ ਹੈ, ਹੀਟ ਸਟ੍ਰੋਕ ਦੀ ਸਮੱਸਿਆ ਮੌਤ ਦਾ ਕਾਰਨ ਕਿਵੇ ਬਣ ਸਕਦੀ ਹੈ ਅਤੇ ਇਸ ਕਾਰਨ ਸਰੀਰ ਦੇ ਕਿਹੜੇ ਅੰਗਾਂ 'ਤੇ ਅਸਰ ਪੈਂਦਾ ਹੈ, ਤਾਂਕਿ ਤੁਸੀਂ ਸਮੇਂ 'ਤੇ ਖੁਦ ਦਾ ਬਚਾਅ ਕਰ ਸਕੋ।
ਸਰੀਰ ਦਾ ਤਾਪਮਾਨ ਕਿਉ ਵੱਧਦਾ ਹੈ?: ਐਕਸਪਰਟਸ ਦਾ ਕਹਿਣਾ ਹੈ ਕਿ ਜਦੋ ਸਰੀਰ ਦਾ ਤਾਪਮਾਨ ਵੱਧਦਾ ਹੈ, ਤਾਂ ਸਰੀਰ ਗਰਮ ਹੁੰਦਾ ਹੈ ਅਤੇ ਬੁਖਾਰ ਆਉਣ ਲੱਗਦਾ ਹੈ। ਨਾਰਮਲ ਬੁਖਾਰ ਅਤੇ ਗਰਮੀ ਦੇ ਕਾਰਨ ਹੋਣ ਵਾਲੇ ਬੁਖਾਰ ਵਿੱਚ ਅੰਤਰ ਬਾਰੇ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਜੇਕਰ ਸਰੀਰ ਦਾ ਤਾਪਮਾਨ 98.6 ਡਿਗਰੀ ਹੈ, ਤਾਂ ਇਹ ਨਾਰਮਲ ਹੈ, ਪਰ ਜੇ 100 ਜਾਂ 102 ਤੱਕ ਸਰੀਰ ਦਾ ਤਾਪਮਾਨ ਪਹੁੰਚ ਜਾਵੇ, ਤਾਂ ਇਹ ਨਾਰਮਲ ਬੁਖਾਰ ਹੋ ਸਕਦਾ ਹੈ। ਪਰ ਜੇਕਰ ਤੁਹਾਡੇ ਸਰੀਰ ਦਾ ਤਾਪਮਾਨ 103 ਡਿਗਰੀ ਤੋਂ ਜ਼ਿਆਦਾ ਹੋਣ ਲੱਗੇ, ਤਾਂ ਖਤਰਨਾਕ ਹੋ ਸਕਦਾ ਹੈ।
ਸਰੀਰ ਨੂੰ ਠੰਡਾ ਰੱਖਣ ਲਈ ਕੂਲਿੰਗ ਸਿਸਟਮ ਕੰਮ ਕਰਦਾ ਹੈ। ਜਦੋ ਗਰਮੀ ਵੱਧਣ ਲੱਗਦੀ ਹੈ, ਤਾਂ ਸਰੀਰ ਦਾ ਤਾਪਮਾਨ ਵੀ ਵੱਧਣ ਲੱਗਦਾ ਹੈ। ਇਸ ਦੌਰਾਨ ਦਿਮਾਗ ਤਾਪਮਾਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਸਰੀਰ 'ਚ ਮੌਜ਼ੂਦ ਗਲੈਂਡ ਪਸੀਨਾ ਕੱਢਣਾ ਸ਼ੁਰੂ ਕਰ ਦਿੰਦੇ ਹਨ। ਇਸ ਪਸੀਨੇ ਨਾਲ ਚਮੜੀ ਬਾਹਰ ਦੇ ਵਾਤਾਵਰਣ 'ਚ ਚੱਲ ਰਹੀ ਹਵਾ ਤੋਂ ਖੁਦ ਨੂੰ ਠੰਡਾ ਕਰਦੀ ਹੈ ਅਤੇ ਸਰੀਰ ਦੇ ਅੰਦਰਲੇ ਅੰਗ ਵੀ ਖੁਦ ਨੂੰ ਠੰਡਾ ਕਰਨਾ ਸ਼ੁਰੂ ਕਰ ਦਿੰਦੇ ਹਨ।
ਚਮੜੀ 'ਤੇ ਗਰਮੀ ਦਾ ਅਸਰ: ਜਦੋ ਗਰਮੀ ਜ਼ਿਆਦਾ ਹੋ ਜਾਂਦੀ ਹੈ, ਤਾਂ ਪਸੀਨਾ ਵੀ ਜ਼ਿਆਦਾ ਆਉਣ ਲੱਗਦਾ ਹੈ। ਇਸ ਨਾਲ ਸਰੀਰ 'ਚ ਸੋਡੀਅਮ ਦੀ ਕਮੀ ਹੋ ਜਾਂਦੀ ਹੈ, ਜਿਸਦਾ ਕਈ ਅੰਗਾ 'ਤੇ ਅਸਰ ਪੈਂਦਾ ਹੈ। ਸਭ ਤੋਂ ਪਹਿਲਾ ਇਸਦਾ ਅਸਰ ਚਮੜੀ 'ਤੇ ਪੈਂਦਾ ਹੈ। ਚਮੜੀ 'ਤੇ ਲਾਲ ਰੰਗ ਦੇ ਦਾਣੇ ਆਉਣ ਲੱਗਦੇ ਹਨ।
ਦਿਮਾਗ 'ਤੇ ਗਰਮੀ ਦਾ ਅਸਰ: ਕੁਝ ਮਾਮਲਿਆਂ 'ਚ ਸਰੀਰ ਦਾ ਤਾਪਮਾਨ ਵੱਧਣ ਕਰਕੇ ਦਿਮਾਗ 'ਤੇ ਵੀ ਅਸਰ ਪੈ ਜਾਂਦਾ ਹੈ। ਜਦੋ ਪਸੀਨਾ ਜ਼ਿਆਦਾ ਆਉਦਾ ਹੈ, ਤਾਂ ਦਿਮਾਗ ਦਾ ਸਿਗਨਲ ਸਿਸਟਮ ਖਰਾਬ ਹੋਣ ਲੱਗਦਾ ਹੈ। ਇਸ ਨਾਲ ਚੱਕਰ ਅਤੇ ਅਚਾਨਕ ਬੇਹੋਸ਼ੀ ਹੋਣ ਲੱਗਦੀ ਹੈ। ਇਸ ਸਥਿਤੀ 'ਚ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਕਰਕੇ ਤੁਸੀਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੇ ਹੋ। ਇਸ ਕਾਰਨ ਸਰੀਰ ਕੰਮਜ਼ੋਰ ਹੋਣ ਲੱਗਦਾ ਹੈ ਅਤੇ ਥਕਾਵਟ ਹੋ ਜਾਂਦੀ ਹੈ।
ਸਰੀਰ ਦਾ ਤਾਪਮਾਨ ਵੱਧਣ ਕਾਰਨ ਮੌਤ ਦਾ ਖਤਰਾ: ਜੇਕਰ ਸਰੀਰ ਦਾ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇ, ਤਾਂ ਦਿਮਾਗ ਖਰਾਬ ਹੋ ਜਾਂਦਾ ਹੈ ਅਤੇ ਤਾਪਮਾਨ ਦੇ 44 ਤੱਕ ਪਹੁੰਚਣ ਤੋਂ ਬਾਅਦ ਮੌਤ ਵੀ ਹੋ ਸਕਦੀ ਹੈ। ਇਹ ਪ੍ਰੀਕਿਰੀਆਂ ਤੇਜ਼ੀ ਨਾਲ ਵੀ ਹੋ ਸਕਦੀ ਹੈ। ਇਸਦੀ ਸ਼ੁਰੂਆਤੀ ਜ਼ਿਆਦਾ ਪਸੀਨਾ ਆਉਣ ਨਾਲ ਹੁੰਦੀ ਹੈ, ਜਿਸਦਾ ਅਸਰ ਚਮੜੀ, ਕਿਡਨੀ, ਹਾਰਟ ਅਤੇ ਦਿਮਾਗ ਦੇ ਸਾਰੇ ਅੰਗਾ 'ਤੇ ਪੈਂਦਾ ਹੈ।
ਗਰਮੀ ਕਾਰਨ ਦਿਲ ਨੂੰ ਖਤਰਾ: ਗਰਮੀ ਦਾ ਅਸਰ ਦਿਲ 'ਤੇ ਵੀ ਪੈਂਦਾ ਹੈ। ਹੀਟ ਸਟ੍ਰੋਕ ਕਾਰਨ ਹਾਰਟ ਅਟੈਕ ਹੋ ਸਕਦਾ ਹੈ। ਜਦੋ ਬਾਹਰ ਦਾ ਤਾਪਮਾਨ ਜ਼ਿਆਦਾ ਹੁੰਦਾ ਹੈ, ਤਾਂ ਪਸੀਨਾ ਵੀ ਜ਼ਿਆਦਾ ਆਉਦਾ ਹੈ ਅਤੇ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਹਾਰਟ 'ਤੇ ਪ੍ਰੈਸ਼ਰ ਪੈਂਦਾ ਹੈ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ।
- ਚਮੜੀ 'ਤੇ ਨਜ਼ਰ ਆਉਣ ਇਹ 7 ਲੱਛਣ, ਤਾਂ ਇਸ ਗੰਭੀਰ ਬਿਮਾਰੀ ਦਾ ਹੋ ਸਕਦੈ ਖਤਰਾ - Warning Signs of Fatty Liver
- ਸ਼ਰਾਬ ਨੂੰ ਅਚਾਨਕ ਛੱਡਣਾ ਸਿਹਤ ਲਈ ਹੋ ਸਕਦੈ ਖਤਰਨਾਕ, ਇੱਥੇ ਜਾਣ ਲਓ ਮਾੜੇ ਪ੍ਰਭਾਵ - Suddenly Quitting Alcohol
- ਮਜ਼ਬੂਤ ਵਾਲ ਪਾਉਣ ਲਈ ਕੌਫ਼ੀ ਹੋ ਸਕਦੀ ਹੈ ਮਦਦਗਾਰ, ਇੱਥੇ ਜਾਣੋ ਹੇਅਰ ਮਾਸਕ ਬਣਾਉਣ ਦੇ 5 ਤਰੀਕੇ - Coffee Hair Mask for Strong Hair
ਗਰਮੀ ਤੋਂ ਬਚਾਅ:
- ਦੁਪਹਿਰ 12 ਤੋਂ 4 ਵਜੇ ਦੇ ਵਿਚਕਾਰ ਧੁੱਪ 'ਚ ਬਾਹਰ ਨਾ ਜਾਓ।
- ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਨੂੰ ਬਾਹਰ ਨਾ ਜਾਣ ਦਿਓ।
- ਜੇਕਰ ਕਿਸੇ ਕੰਮ ਕਰਕੇ ਬਾਹਰ ਜਾਣਾ ਜ਼ਰੂਰੀ ਹੈ, ਤਾਂ ਸਿਰ ਨੂੰ ਕਵਰ ਕਰਕੇ ਹੀ ਜਾਓ।
- ਦਿਨ 'ਚ 3 ਲੀਟਰ ਪਾਣੀ ਪੀਓ। ਪਾਣੀ ਤੋਂ ਇਲਾਵਾ, ਤੁਸੀਂ ਨਿੰਬੂ ਦਾ ਰਸ ਅਤੇ ਨਾਰੀਅਲ ਪਾਣੀ ਵੀ ਪੀ ਸਕਦੇ ਹੋ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।
- ਜ਼ੰਕ ਫੂਡ ਖਾਣ ਤੋਂ ਪਰਹੇਜ਼ ਕਰੋ।
- ਮੌਸਮ ਦੇ ਹਿਸਾਬ ਨਾਲ ਆਪਣੀ ਖੁਰਾਕ 'ਚ ਫਲਾਂ ਨੂੰ ਸ਼ਾਮਲ ਕਰੋ।