ETV Bharat / health

ਫਾਇਦੇਮੰਦ ਹੀ ਨਹੀਂ, ਨੁਕਸਾਨਦੇਹ ਵੀ ਹੋ ਸਕਦੀ ਹੈ ਸਰ੍ਹੋਂ ਦੇ ਤੇਲ ਦੀ ਵਰਤੋ, ਗੰਭੀਰ ਬਿਮਾਰੀਆਂ ਦਾ ਹੋ ਸਕਦੈ ਡਰ - Mustard Oil Side Effects - MUSTARD OIL SIDE EFFECTS

Mustard Oil Side Effects: ਸਰ੍ਹੋਂ ਦੇ ਤੇਲ ਦੀ ਵਰਤੋ ਸਿਹਤ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਇਸ ਤੇਲ ਦੀ ਵਰਤੋ ਕਈ ਦਵਾਈਆਂ ਅਤੇ ਇਲਾਜ ਵਿੱਚ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਰ੍ਹੋਂ ਦਾ ਤੇਲ ਫਾਇਦੇਮੰਦ ਹੋਣ ਦੇ ਨਾਲ-ਨਾਲ ਨੁਕਸਾਨਦੇਹ ਵੀ ਹੋ ਸਕਦਾ ਹੈ।

Mustard Oil Side Effects
Mustard Oil Side Effects (Getty Images)
author img

By ETV Bharat Health Team

Published : Jul 22, 2024, 12:56 PM IST

Updated : Jul 22, 2024, 4:28 PM IST

ਹੈਦਰਾਬਾਦ: ਹਰ ਘਰ ਵਿੱਚ ਭੋਜਨ ਬਣਾਉਣ ਲਈ ਸਰ੍ਹੋਂ ਦੇ ਤੇਲ ਦੀ ਵਰਤੋ ਕੀਤੀ ਜਾਂਦੀ ਹੈ। ਸਰ੍ਹੋਂ ਦੇ ਤੇਲ ਨੂੰ ਸਿਹਤ ਅਤੇ ਸੁੰਦਰਤਾਂ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆਯੂਰਵੇਦ 'ਚ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਦਵਾਈਆਂ ਅਤੇ ਇਲਾਜ ਲਈ ਕੀਤਾ ਜਾਂਦਾ ਹੈ। ਇਸ ਤੇਲ 'ਚ ਪਾਏ ਜਾਣ ਵਾਲੇ ਤੱਤ ਸਿਹਤ ਲਈ ਫਾਇਦੇਮੰਦ ਹੁੰਦੇ ਹਨ, ਪਰ ਸਰ੍ਹੋਂ ਦਾ ਤੇਲ ਫਾਇਦੇਮੰਦ ਹੋਣ ਦੇ ਨਾਲ-ਨਾਲ ਨੁਕਸਾਨਦੇਹ ਵੀ ਹੋ ਸਕਦਾ ਹੈ। ਇਸ ਲਈ ਤੁਹਾਨੂੰ ਸਰ੍ਹੋਂ ਦੇ ਤੇਲ ਦੇ ਫਾਇਦਿਆਂ ਬਾਰੇ ਹੀ ਨਹੀਂ, ਸਗੋਂ ਨੁਕਸਾਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ।

ਸਰ੍ਹੋਂ ਦੇ ਤੇਲ ਦੇ ਨੁਕਸਾਨ:

ਦਿਲ ਦੀ ਸਿਹਤ ਲਈ ਨੁਕਸਾਨਦੇਹ: ਸਰ੍ਹੋਂ ਦੇ ਤੇਲ 'ਚ ਐਰੇਟਿਕ ਐਸਿਡ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਦਿਲ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਗਰਭ ਅਵਸਥਾ ਦੌਰਾਨ ਖਤਰਨਾਕ: ਗਰਭਵਤੀ ਔਰਤਾਂ ਨੂੰ ਸਰ੍ਹੋਂ ਦੇ ਤੇਲ ਤੋਂ ਬਣਿਆ ਭੋਜਨ ਨਹੀਂ ਖਾਣਾ ਚਾਹੀਦਾ ਹੈ। ਇਸ ਤੇਲ 'ਚ ਕੁਝ ਅਜਿਹੇ ਰਸਾਇਣਕ ਮਿਸ਼ਰਣ ਪਾਏ ਜਾਂਦੇ ਹਨ, ਜੋ ਬੱਚੇ ਜੀ ਸਿਹਤ ਲਈ ਨੁਕਸਾਨਦੇਹ ਅਤੇ ਗਰਭਪਾਤ ਦਾ ਕਾਰਨ ਵੀ ਬਣ ਸਕਦੇ ਹਨ।

ਨੱਕ 'ਚੋ ਪਾਣੀ ਆਉਣਾ: ਸਰ੍ਹੋਂ ਦੇ ਤੇਲ ਦੀ ਜ਼ਿਆਦਾ ਵਰਤੋ ਕਰਨ ਨਾਲ ਕਈ ਲੋਕਾਂ ਨੂੰ ਰਾਈਨਾਈਟਿਸ ਹੋ ਸਕਦਾ ਹੈ। ਰਾਈਨਾਈਟਿਸ 'ਚ ਬਲਗਮ ਦੀ ਝਿੱਲੀ 'ਚ ਸੋਜ ਹੋ ਜਾਂਦੀ ਹੈ, ਜਿਸ ਕਾਰਨ ਖੰਘ, ਜ਼ੁਕਾਮ, ਭਰੀ ਹੋਈ ਨੱਕ ਅਤੇ ਨੱਕ 'ਚੋ ਪਾਣੀ ਆਉਣ ਵਰਗੀਆਂ ਸਮੱਸਿਆਵਾਂ ਸ਼ੁਰੂ ਹੋਣ ਲੱਗਦੀਆਂ ਹਨ।

ਐਲਰਜ਼ੀ: ਕੁਝ ਲੋਕਾਂ ਨੂੰ ਸਰ੍ਹੋਂ ਦੇ ਤੇਲ ਤੋਂ ਐਲਰਜ਼ੀ ਹੋ ਸਕਦੀ ਹੈ। ਅਜਿਹੇ 'ਚ ਖੁਜਲੀ ਅਤੇ ਸੋਜ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਨੂੰ ਸਰ੍ਹੋਂ ਦੇ ਤੇਲ ਦੀ ਵਰਤੋ ਕਰਨ ਤੋਂ ਬਾਅਦ ਅਜਿਹੇ ਲੱਛਣ ਨਜ਼ਰ ਆਉਦੇ ਹਨ, ਤਾਂ ਇਸਦੀ ਵਰਤੋ ਨੂੰ ਬੰਦ ਕਰ ਦਿਓ।

ਚਮੜੀ ਕਾਲੀ ਪੈ ਸਕਦੀ: ਕੁਝ ਲੋਕਾਂ ਨੂੰ ਲੱਗਦਾ ਹੈ ਕਿ ਸਰ੍ਹੋਂ ਦੇ ਤੇਲ ਦੀ ਚਮੜੀ 'ਤੇ ਮਾਲਿਸ਼ ਕਰਨ ਨਾਲ ਚਮੜੀ ਚਮਕਦਾਰ ਹੋ ਜਾਵੇਗੀ, ਪਰ ਇਸਦੇ ਉਲਟ ਅਸਰ ਵੀ ਹੋ ਸਕਦਾ ਹੈ। ਸਰ੍ਹੋਂ ਦੇ ਤੇਲ ਦੀ ਚਮੜੀ 'ਤੇ ਮਾਲਿਸ਼ ਕਰਨ ਨਾਲ ਚਮੜੀ ਕਾਲੀ ਵੀ ਹੋ ਸਕਦੀ ਹੈ ਅਤੇ ਸਰੀਰ 'ਤੇ ਦਾਣੇ ਵੀ ਨਿਕਲ ਸਕਦੇ ਹਨ।

ਫੇਫੜਿਆਂ ਦਾ ਕੈਂਸਰ: ਸਰ੍ਹੋਂ ਦੇ ਤੇਲ 'ਚ ਇਰੂਸਿਕ ਐਸਿਡ ਪਾਇਆ ਜਾਂਦਾ ਹੈ, ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਕਾਰਨ ਸਾਹ ਲੈਣ ਵਿੱਚ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਫੇਫੜਿਆਂ ਦੇ ਕੈਂਸਰ ਦਾ ਵੀ ਖਤਰਾ ਲਗਾਤਾਰ ਬਣਿਆ ਰਹਿੰਦਾ ਹੈ।

Last Updated : Jul 22, 2024, 4:28 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.