ਹੈਦਰਾਬਾਦ: ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਖਾਲੀ ਬੈਠੇ ਨਹੁੰ ਚਬਾਉਦੇ ਰਹਿੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਨਹੁੰ ਚਬਾਉਣ ਨਾਲ ਕਈ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ। ਇਹ ਇੱਕ ਆਮ ਸਮੱਸਿਆ ਹੈ, ਜੋ ਬੱਚਿਆ ਤੋਂ ਲੈ ਕੇ ਵੱਡਿਆ 'ਚ ਵੀ ਦੇਖੀ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਈ ਤਰੀਕੇ ਅਜ਼ਮਾ ਸਕਦੇ ਹੋ।
ਨਹੁੰ ਚਬਾਉਣ ਦੇ ਨੁਕਸਾਨ: ਨਹੁੰ ਚਬਾਉਣ ਨਾਲ ਦੰਦ ਕੰਮਜ਼ੋਰ ਹੋਣ ਲੱਗਦੇ ਹਨ। ਇਸਦੇ ਨਾਲ ਹੀ, ਨਹੁੰ ਦਾ ਟੁੱਕੜਾ ਪੇਟ 'ਚ ਜਾ ਸਕਦਾ ਹੈ, ਜਿਸ ਕਾਰਨ ਪੇਟ ਵਾਲ ਜੁੜੀਆਂ ਕਈ ਬਿਮਾਰੀਆਂ ਦਾ ਖਤਰਾ ਵਧ ਸਕਦਾ ਹੈ। ਕਈ ਵਾਰ ਨਹੁੰ 'ਚ ਫਸੀ ਮੈਲ ਸਰੀਰ 'ਚ ਜਾ ਸਕਦੀ ਹੈ ਅਤੇ ਬੈਕਟੀਰੀਆਂ ਫੈਲਣ ਦਾ ਖਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ, ਨਹੁੰਆਂ ਨੂੰ ਲਗਾਤਾਰ ਚਬਾਉਣ ਨਾਲ ਮਸੂੜਿਆਂ 'ਚ ਸੋਜ ਅਤੇ ਖੂਨ ਦਾ ਖਤਰਾ ਵਧ ਜਾਂਦਾ ਹੈ। ਨਹੁੰ ਚਬਾਉਣ ਨਾਲ ਤਣਾਅ ਅਤੇ ਚਿੰਤਾ ਦੇ ਲੱਛਣ ਵੀ ਨਜ਼ਰ ਆ ਸਕਦੇ ਹਨ। ਇਸਦੇ ਨਾਲ ਹੀ, ਨਹੁੰ ਚਬਾਉਣ ਨਾਲ ਨਹੁੰ ਛੋਟੇ ਅਤੇ ਖਰਾਬ ਦਿਖਣ ਲੱਗਦੇ ਹਨ।
- ਸਰੀਰ 'ਚ ਨਜ਼ਰ ਆਉਦੇ ਨੇ ਇਹ 9 ਲੱਛਣ, ਤਾਂ ਇਸ ਪਿੱਛੇ ਥਾਇਰਾਇਡ ਦੀ ਸਮੱਸਿਆ ਹੋ ਸਕਦੀ ਹੈ ਜ਼ਿੰਮੇਵਾਰ - Early Warning Signs of Thyroid
- ਸਿਹਤ ਨਾਲ ਜੁੜੀਆਂ ਸਮੱਸਿਆਵਾਂ ਮਾਂ ਦੇ ਦੁੱਧ ਰਾਹੀ ਬੱਚੇ 'ਤੇ ਪਾ ਸਕਦੀਆਂ ਨੇ ਅਸਰ, ਇੱਥੇ ਜਾਣੋ ਦੁੱਧ ਨਾ ਚੁੰਘਾਉਣ ਦੇ ਕਾਰਨ - Breastfeeding tips for mothers
- ਜਾਣੋ, ਟੀਬੀ ਦੀ ਬਿਮਾਰੀ ਦੇ ਲੱਛਣ ਅਤੇ ਬਚਾਅ ਲਈ ਵਰਤੋ ਇਹ ਸਾਵਧਾਨੀਆਂ - World TB Day 2024
ਨਹੁੰ ਚਬਾਉਣ ਦੀ ਆਦਤ ਤੋਂ ਛੁਟਕਾਰਾ ਪਾਉਣ ਦੇ ਤਰੀਕੇ: ਨਹੁੰ ਚਬਾਉਣ ਦੀ ਆਦਤ ਕਈ ਲੋਕਾਂ 'ਚ ਦੇਖੀ ਜਾਂਦੀ ਹੈ। ਇਸ ਆਦਤ ਕਾਰਨ ਤੁਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਇਨ੍ਹਾਂ ਆਦਤਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਆਸਾਨ ਤਰੀਕੇ ਅਜ਼ਮਾ ਸਕਦੇ ਹੋ।
- ਨਹੁੰ ਚਬਾਉਣ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਹਮੇਸ਼ਾ ਛੋਟੇ ਨਹੁੰ ਰੱਖੋ।
- ਆਪਣੇ ਹੱਥਾਂ ਨੂੰ ਹਮੇਸ਼ਾ ਵਿਅਸਤ ਰੱਖੋ। ਜਦੋ ਤੁਹਾਡੇ ਹੱਥ ਵਿਅਸਤ ਰਹਿਣਗੇ, ਤਾਂ ਤੁਹਾਨੂੰ ਨਹੁੰ ਚਬਾਉਣ ਦਾ ਯਾਦ ਨਹੀਂ ਰਹੇਗਾ।
- ਨਹੁੰਆਂ 'ਤੇ ਨੇਲ ਪੇਂਟ ਲਗਾ ਕੇ ਰੱਖੋ। ਇਸ ਤੋਂ ਬਾਅਦ ਜਦੋ ਤੁਸੀਂ ਨਹੁੰ ਚਬਾਉਣ ਜਾਓਗੇ, ਤਾਂ ਤੁਸੀਂ ਨੇਲ ਪੇਂਟ ਦੇ ਕਰਕੇ ਰੁੱਕ ਜਾਓਗੇ।
- ਜੇਕਰ ਫਿਰ ਵੀ ਤੁਹਾਡੀ ਆਦਤ ਛੁੱਟ ਨਹੀਂ ਰਹੀ, ਤਾਂ ਡਾਕਟਰ ਨਾਲ ਜ਼ਰੂਰ ਸਲਾਹ ਕਰੋ।