ਹੈਦਰਾਬਾਦ: ਫੈਟੀ ਲਿਵਰ ਦੀ ਸਮੱਸਿਆ ਨੂੰ ਖਤਰਨਾਕ ਮੰਨਿਆ ਜਾਂਦਾ ਹੈ। ਇਸ ਬਿਮਾਰੀ ਤੋਂ ਪਹਿਲਾ ਹੀ ਸਰੀਰ 'ਚ ਕਈ ਲੱਛਣ ਨਜ਼ਰ ਆਉਣ ਲੱਗਦੇ ਹਨ। ਪਰ ਕਈ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ, ਜਿਸ ਕਰਕੇ ਸਮੱਸਿਆ ਵੱਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਤੁਹਾਨੂੰ ਫੈਟੀ ਲਿਵਰ ਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂ ਕਿ ਇਸ ਬਿਮਾਰੀ ਤੋਂ ਤੁਸੀਂ ਖੁਦ ਦਾ ਬਚਾਅ ਕਰ ਸਕੋ।
ਕੀ ਹੈ ਫੈਟੀ ਲਿਵਰ?: ਫੈਟੀ ਲਿਵਰ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਜਿਸ 'ਚ ਅਲਕੋਹਲਿਕ ਫੈਟੀ ਲਿਵਰ ਅਤੇ ਗੈਰ-ਅਲਕੋਹਲ ਫੈਟੀ ਲਿਵਰ ਸ਼ਾਮਲ ਹੈ। ਅਲਕੋਹਲਿਕ ਫੈਟੀ ਲਿਵਰ ਸ਼ਰਾਬ ਪੀਣ ਕਾਰਨ ਹੁੰਦਾ ਹੈ, ਜਦਕਿ ਗੈਰ-ਅਲਕੋਹਲ ਫੈਟੀ ਲਿਵਰ ਮੋਟਾਪਾ, ਇਨਸੁਲਿਨ ਪ੍ਰਤੀਰੋਧ ਅਤੇ ਮੈਟਾਬੋਲਿਕ ਸਿੰਡਰੋਮ ਵਰਗੇ ਕਾਰਨਾਂ ਕਰਕੇ ਹੁੰਦਾ ਹੈ।
ਫੈਟੀ ਲਿਵਰ ਦੇ ਲੱਛਣ:
ਪੇਟ 'ਚ ਸੋਜ: ਪੇਟ 'ਚ ਸੋਜ ਫੈਟੀ ਲਿਵਰ ਦੇ ਲੱਛਣਾਂ 'ਚੋ ਇੱਕ ਹੈ। ਜਦੋ ਜਿਗਰ ਸਿਹਤਮੰਦ ਨਹੀਂ ਹੁੰਦਾ, ਉਦੋ ਸੋਜ ਵੱਧ ਜਾਂਦੀ ਹੈ, ਜਿਸ ਕਾਰਨ ਪੇਟ 'ਚ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਹ ਲੱਛਣ ਨਜ਼ਰ ਆਉਣ 'ਤੇ ਤਰੁੰਤ ਡਾਕਟਰ ਨਾਲ ਸੰਪਰਕ ਕਰੋ।
ਪੈਰਾਂ 'ਚ ਸੋਜ: ਜੇਕਰ ਪੈਰਾਂ 'ਚ ਸੋਜ ਲੰਬੇ ਸਮੇਂ ਤੱਕ ਬਣੀ ਰਹੇ, ਤਾਂ ਇਹ ਫੈਟੀ ਜਿਗਰ ਦਾ ਲੱਛਣ ਹੋ ਸਕਦਾ ਹੈ। ਜਦੋ ਜਿਗਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ, ਤਾਂ ਸਰੀਰ 'ਚ ਤਰਲ ਪਦਾਰਥ ਜਮ੍ਹਾਂ ਹੋਣ ਲੱਗਦੇ ਹਨ, ਜੋ ਪੈਰਾਂ 'ਚ ਸੋਜ ਦਾ ਕਾਰਨ ਬਣਦੇ ਹਨ।
ਅੱਖਾਂ 'ਚ ਸੋਜ: ਅੱਖਾਂ 'ਚ ਸੋਜ ਵੀ ਫੈਟੀ ਜਿਗਰ ਦੀ ਸਮੱਸਿਆ ਦਾ ਲੱਛਣ ਹੈ। ਜਦੋ ਜਿਗਰ ਸਰੀਰ 'ਚ ਜ਼ਹਿਰੀਲੇ ਪਦਾਰਥਾਂ ਨੂੰ ਸਾਫ਼ ਨਹੀਂ ਕਰ ਪਾਉਦਾ, ਤਾਂ ਇਸ ਕਾਰਨ ਅੱਖਾਂ 'ਚ ਸੋਜ ਹੋਣ ਲੱਗਦੀ ਹੈ। ਇਸ ਲਈ ਡਾਕਟਰ ਨਾਲ ਸੰਪਰਕ ਕਰੋ।
- ਧੁੱਪ 'ਚ ਜਾਂਦੇ ਹੋ ਬਾਹਰ, ਤਾਂ ਘਰ ਆਉਦੇ ਹੀ ਸਭ ਤੋਂ ਪਹਿਲਾ ਆਪਣੇ ਚਿਹਰੇ 'ਤੇ ਲਗਾਓ ਇਹ 5 ਚੀਜ਼ਾਂ - Skin care tips at home
- ਸਾਵਧਾਨ! ਸ਼ਰਾਬ 'ਚ ਸੋਡਾ ਮਿਲਾ ਕੇ ਪੀਣਾ ਹਾਨੀਕਾਰਕ, ਇੱਥੇ ਜਾਣੋ ਹੋਣ ਵਾਲੇ ਗੰਭੀਰ ਨੁਕਸਾਨ - Drinking Alcohol With Soda
- ਬੀਪੀ ਵੱਧਣ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇੱਥੇ ਜਾਣੋ ਕਿਹੜੀ ਹੋਣੀ ਚਾਹੀਦੀ ਹੈ ਅਜਿਹੇ ਮਰੀਜ਼ਾਂ ਦੀ ਖੁਰਾਕ - World Hypertension Day 2024
ਹੱਥ 'ਚ ਸੋਜ: ਫੈਟੀ ਜਿਗਰ ਦੀ ਸਮੱਸਿਆ ਕਾਰਨ ਹੱਥਾਂ 'ਚ ਤਰਲ ਪਦਾਰਥ ਜਮ੍ਹਾਂ ਹੋਣ ਲੱਗਦੇ ਹਨ, ਜੋ ਬਾਅਦ ਵਿੱਚ ਸੋਜ ਦਾ ਰੂਪ ਧਾਰ ਲੈਂਦੇ ਹਨ। ਉਂਗਲਾਂ 'ਚ ਸੋਜ ਵੀ ਫੈਟੀ ਲਿਵਰ ਦੀ ਬੀਮਾਰੀ ਦੀ ਨਿਸ਼ਾਨੀ ਹੈ।
ਛਾਤੀ 'ਚ ਸੋਜ: ਮਰਦਾਂ ਵਿੱਚ ਫੈਟੀ ਜਿਗਰ ਦੀ ਬਿਮਾਰੀ ਕਾਰਨ ਗਾਇਨੀਕੋਮਾਸਟੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਕਾਰਨ ਛਾਤੀ ਦੇ ਟਿਸ਼ੂ ਵੱਧ ਜਾਂਦੇ ਹਨ, ਜਿਸ ਕਰਕੇ ਹਾਰਮੋਨਲ ਅਸੰਤੁਲਨ ਦਾ ਕਾਰਨ ਬਣ ਜਾਂਦਾ ਹੈ। ਇਸ ਨਾਲ ਬਾਂਝਪਨ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਤੁਹਾਨੂੰ ਤੁਰੰਤ ਸੁਚੇਤ ਹੋ ਜਾਣਾ ਚਾਹੀਦਾ ਹੈ।