ਮੋਗਾ: ਸ਼ੂਗਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਵਿੱਚੋ ਇੱਕ 1.5 ਸ਼ੂਗਰ ਵੀ ਹੈ, ਜਿਸ ਬਾਰੇ ਅਜੇ ਮੈਡੀਕਲ ਸਾਇੰਸ ਨੂੰ ਵੀ ਪੂਰੀ ਤਰ੍ਹਾਂ ਨਹੀਂ ਪਤਾ ਲੱਗ ਸਕਿਆ ਹੈ। ਅੱਜ ਦੇ ਸਮੇਂ ਵਿੱਚ ਸ਼ੂਗਰ ਹੋਣਾ ਇੱਕ ਆਮ ਜਿਹੀ ਗੱਲ ਹੈ। ਵੱਖ ਵੱਖ ਤਰ੍ਹਾਂ ਦੀ ਸ਼ੂਗਰ ਵਿੱਚੋਂ ਟਾਈਪ 1.5 ਸੂਗਰ ਵੀ ਹੈ, ਜਿਸ ਬਾਰੇ ਡਾਕਟਰ ਸੰਜੀਵ ਮਿੱਤਲ ਨੇ ਜਾਣਕਾਰੀ ਦਿੱਤੀ ਹੈ। ਗੱਲਬਾਤ ਕਰਦੇ ਹੋਏ ਡਾਕਟਰ ਨੇ ਕਿਹਾ ਕਿ ਸ਼ੂਗਰ ਨੂੰ ਟਾਈਪ 1 ਅਤੇ ਟਾਈਪ 2 'ਚ ਵੰਡਿਆ ਜਾਂਦਾ ਹੈ। ਟਾਈਪ 1 ਸ਼ੂਗਰ ਦੀ ਸਮੱਸਿਆ 25 ਸਾਲ ਦੀ ਉਮਰ ਤੋਂ ਘੱਟ 'ਚ ਦੇਖੀ ਜਾਂਦੀ ਹੈ, ਜਦਕਿ ਟਾਈਪ 2 ਸ਼ੂਗਰ 40 ਸਾਲ ਤੋਂ ਵੱਧ ਦੀ ਉਮਰ ਦੇ ਲੋਕਾਂ 'ਚ ਦੇਖੀ ਜਾਂਦੀ ਹੈ।
ਟਾਈਪ 1.5 ਸ਼ੂਗਰ ਕੀ ਹੈ?
ਡਾਕਟਰ ਨੇ ਅੱਗੇ ਕਿਹਾ ਕਿ ਸਾਡੇ ਕੋਲ੍ਹ ਅਜਿਹੇ ਮਰੀਜ਼ ਵੀ ਆਉਦੇ ਹਨ, ਜਿਨ੍ਹਾਂ ਨੂੰ ਅਸੀ ਟਾਈਪ 1 ਅਤੇ ਟਾਈਪ 2 ਵਿੱਚ ਨਹੀਂ ਪਾ ਸਕਦੇ। ਇਸਦਾ ਨਾਮ 1.5 ਸ਼ੂਗਰ ਹੈ ਅਤੇ ਇਸਨੂੰ ਗ੍ਰੇ ਏਰੀਆ ਵੀ ਕਿਹਾ ਜਾਂਦਾ ਹੈ। ਇਹ ਬਿਮਾਰੀ ਟਾਈਪ 1 ਸ਼ੂਗਰ ਵਾਂਗ ਹੀ ਹੈ, ਪਰ ਇਹ ਥੋੜ੍ਹੀ ਲੇਟ ਉਮਰ 'ਚ ਸ਼ੁਰੂ ਹੁੰਦੀ ਹੈ ਅਤੇ ਟਾਈਪ 1 ਨਾਲੋ ਹੌਲੀ-ਹੌਲੀ ਅਤੇ ਟਾਈਪ 2 ਨਾਲੋਂ ਤੇਜ਼ ਵਧਦੀ ਹੈ। ਦੱਸ ਦਈਏ ਕਿ ਇਸ ਸ਼ੂਗਰ ਦੌਰਾਨ ਟਾਈਪ 2 ਦੀਆਂ ਦਵਾਈਆਂ ਵੀ ਕੰਮ ਆ ਸਕਦੀਆਂ ਹਨ, ਜਿਹੜੀਆਂ ਟਾਈਪ 1 'ਚ ਕੰਮ ਨਹੀਂ ਆਉਦੀਆਂ। ਇਸ ਲਈ ਇਸਨੂੰ ਮਿਕਸ ਸ਼ੂਗਰ ਕਿਹਾ ਜਾ ਸਕਦਾ ਹੈ। ਇਹ ਟਾਈਪ 1 ਸ਼ੂਗਰ ਦਾ ਹੀ ਦੂਜਾ ਰੂਪ ਹੈ।
ਟਾਈਪ 1.5 ਸ਼ੂਗਰ ਦੇ ਲੱਛਣ:-
- ਜ਼ਿਆਦਾ ਪਿਸ਼ਾਬ ਆਉਣਾ
- ਵਾਰ-ਵਾਰ ਪਿਆਸ ਲੱਗਣਾ
- ਸਰੀਰ 'ਚ ਪਾਣੀ ਖਤਮ ਹੋ ਜਾਂਦਾ
- ਭੁੱਖ ਅਤੇ ਪਿਆਸ ਲੱਗਦੀ ਹੈ। ਮਰੀਜ਼ ਜਿੰਨਾਂ ਮਰਜ਼ੀ ਪਾਣੀ ਅਤੇ ਖਾਣਾ ਖਾ ਲਵੇ, ਪਰ ਉਸਦੀ ਭੁੱਖ ਅਤੇ ਪਿਆਸ ਨਹੀਂ ਘੱਟਦੀ
ਇਹ ਵੀ ਪੜ੍ਹੋ:-