ਹੈਦਰਾਬਾਦ: ਆਯੁਰਵੇਦ 'ਚ ਕੁਲਥੀ ਦਾਲ ਦਾ ਬਹੁਤ ਮਹੱਤਵ ਹੈ ਅਤੇ ਇਸ ਨੂੰ ਔਸ਼ਧੀ ਵਾਲੀ ਦਾਲ ਵੀ ਕਿਹਾ ਜਾਂਦਾ ਹੈ। ਇਸ ਦਾਲ ਦੀ ਵਰਤੋਂ ਕਈ ਬਿਮਾਰੀਆਂ ਦੀ ਦਵਾਈ ਵਜੋਂ ਕੀਤੀ ਜਾਂਦੀ ਹੈ। ਕੁਲਥੀ ਦਾਲ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ। ਇਸ ਦੇ ਸੇਵਨ ਨਾਲ ਸਰੀਰ 'ਚ ਪੋਟਾਸ਼ੀਅਮ ਅਤੇ ਕੈਲਸ਼ੀਅਮ ਦਾ ਪੱਧਰ ਵਧਦਾ ਹੈ। ਇਹ ਦਾਲ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢਣ ਦਾ ਕੰਮ ਕਰਦੀ ਹੈ। ਕੁਲਥੀ ਦਾਲ ਟਿਸ਼ੂਆਂ ਅਤੇ ਕੋਸ਼ਿਕਾਵਾਂ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਪਿਘਲਾਉਣ ਵਿੱਚ ਵੀ ਮਦਦਗਾਰ ਹੁੰਦੀ ਹੈ।
ਕੁਲਥੀ ਦਾਲ ਗੁਰਦੇ ਦੀ ਪੱਥਰੀ ਲਈ ਫਾਇਦੇਮੰਦ: ਕੁਲਥੀ ਦੀ ਦਾਲ ਗੁਰਦੇ ਦੀ ਪੱਥਰੀ ਨੂੰ ਪਿਘਲਾਉਣ ਵਿੱਚ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਕਈ ਆਯੁਰਵੈਦਿਕ ਮਾਹਿਰ ਗੁਰਦੇ ਦੀ ਪੱਥਰੀ ਦੀ ਸਮੱਸਿਆ ਦੇ ਮਾਮਲੇ ਵਿੱਚ ਕੁਲਥੀ ਦੀ ਦਾਲ ਦਾ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਮਾਹਿਰਾਂ ਅਨੁਸਾਰ, ਇੱਕ ਵੱਡੇ ਗਲਾਸ ਜਾਂ ਕਿਸੇ ਭਾਂਡੇ ਵਿੱਚ ਇੱਕ ਮੁੱਠੀ ਕੁਲਥੀ ਦਾਲ ਨੂੰ ਭਿਓ ਕੇ ਰਾਤ ਭਰ ਛੱਡ ਦਿਓ। ਸਵੇਰੇ ਉੱਠਣ ਤੋਂ ਬਾਅਦ ਇਸ ਨੂੰ ਛਾਣ ਕੇ ਖਾਲੀ ਪੇਟ ਪੀ ਲਓ। ਇਸ ਘਰੇਲੂ ਨੁਸਖੇ ਨੂੰ ਲਗਾਤਾਰ 5-7 ਦਿਨਾਂ ਤੱਕ ਅਜ਼ਮਾਉਣ ਨਾਲ ਤੁਸੀਂ ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਮਾਹਿਰਾਂ ਅਨੁਸਾਰ, ਪਾਣੀ ਦੇ ਨਾਲ ਕੁਲਥੀ ਦੀ ਦਾਲ ਦਾ ਪਾਊਡਰ ਬਣਾ ਕੇ ਵੀ ਸੇਵਨ ਕੀਤਾ ਜਾ ਸਕਦਾ ਹੈ।
ਕੁਲਥੀ ਦੀ ਦਾਲ ਵਿੱਚ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਮੋਟਾਪੇ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਨਾਲ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੁਲਥੀ ਦੀ ਦਾਲ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦਗਾਰ ਹੁੰਦੀ ਹੈ। ਇਸ ਨਾਲ ਸ਼ੂਗਰ ਲੈਵਲ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਮਾਹਿਰਾਂ ਅਨੁਸਾਰ, ਕੁਲਥੀ ਦੀ ਦਾਲ ਦਾ ਸੇਵਨ ਵਧੇ ਹੋਏ ਕੋਲੈਸਟ੍ਰੋਲ ਜਾਂ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਨ ਲਈ ਵੀ ਫਾਇਦੇਮੰਦ ਹੁੰਦਾ ਹੈ।
- ਮੂੰਹ ਦੇ ਛਾਲਿਆਂ ਤੋਂ ਹੋ ਪਰੇਸ਼ਾਨ, ਇਹ ਘਰੇਲੂ ਨੁਸਖ਼ੇ ਹੋਣਗੇ ਮਦਦਗਾਰ, ਜਲਣ ਅਤੇ ਦਰਦ ਤੋਂ ਮਿਲੇਗਾ ਆਰਾਮ - Mouth Ulcers
- ਕੰਨ 'ਚ ਕਿਸੇ ਵੀ ਤਰ੍ਹਾਂ ਦਾ ਕੀੜਾ ਚਲਾ ਜਾਵੇ, ਤਾਂ ਬਚਾਅ ਲਈ ਇਹ ਘਰੇਲੂ ਨੁਸਖ਼ਾ ਆ ਸਕਦੈ ਤੁਹਾਡੇ ਕੰਮ - Ear Care Tips
- ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਹੋ ਰਿਹਾ ਦਰਦ ਦੱਸਦਾ ਹੈ ਕਿ ਤੁਹਾਨੂੰ ਦਿਲ ਦਾ ਦੌਰਾ ਪੈਣ ਦਾ ਹੈ ਖਤਰਾ, ਸਮੇਂ ਰਹਿੰਦੇ ਕਰ ਲਓ ਪਛਾਣ - Body Part Pain In High Cholesterol
ਕਮਜ਼ੋਰ ਲੋਕਾਂ ਲਈ ਫਾਇਦੇਮੰਦ: ਪ੍ਰੋਟੀਨ ਭਰਪੂਰ ਹੋਣ ਕਾਰਨ ਕੁਲਥੀ ਦੀ ਦਾਲ ਕਮਜ਼ੋਰ ਲੋਕਾਂ ਲਈ ਵੀ ਫਾਇਦੇਮੰਦ ਹੁੰਦੀ ਹੈ। ਡਾਕਟਰ ਗਰਭਵਤੀ ਔਰਤਾਂ ਨੂੰ ਵੀ ਇਸ ਦਾਲ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਇਸ ਦਾਲ ਦਾ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਹੈ।