ETV Bharat / health

ਜਾਣੋ ਮੇਕਅੱਪ ਨਾਲ ਸਨਸਕ੍ਰੀਨ ਦੀ ਕਿਵੇਂ ਕੀਤੀ ਜਾ ਸਕਦੀ ਵਰਤੋ, ਚਿਹਰੇ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਮਿਲੇਗਾ ਛੁਟਕਾਰਾ - Use of sunscreen - USE OF SUNSCREEN

Use of Sunscreen: ਸੂਰਜ ਤੋਂ ਨਿਕਲਣ ਵਾਲੀਆਂ ਯੂਵੀ ਕਿਰਨਾਂ ਟੈਨਿੰਗ ਅਤੇ ਚਮੜੀ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਦਾ ਕਾਰਨ ਬਣਦੀ ਹੈ। ਇਸ ਲਈ ਲੋਕ ਸਨਸਕ੍ਰੀਨ ਦੀ ਵਰਤੋ ਕਰਦੇ ਹਨ। ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਸਨਸਕ੍ਰੀਨ ਦੀ ਵਰਤੋ ਮੇਕਅੱਪ ਤੋਂ ਪਹਿਲਾ ਜਾਂ ਬਾਅਦ 'ਚ ਕਰਨੀ ਚਾਹੀਦੀ ਹੈ। ਇਸ ਲਈ ਤੁਹਾਨੂੰ ਸਨਸਕ੍ਰੀਨ ਦੀ ਸਹੀ ਵਰਤੋ ਬਾਰੇ ਪਤਾ ਹੋਣਾ ਚਾਹੀਦਾ ਹੈ।

Use of Sunscreen
Use of Sunscreen (Getty Images)
author img

By ETV Bharat Health Team

Published : Jun 18, 2024, 2:50 PM IST

ਹੈਦਰਾਬਾਦ: ਸੂਰਜ ਦੀਆਂ ਯੂਵੀ ਕਿਰਨਾਂ ਨਾਲ ਚਮੜੀ ਨੂੰ ਨੁਕਸਾਨ ਪਹੁੰਚਣ ਦਾ ਡਰ ਰਹਿੰਦਾ ਹੈ। ਇਨ੍ਹਾਂ ਸਮੱਸਿਆਵਾਂ 'ਚ ਟੈਨਿੰਗ, ਦਾਗ-ਧੱਬੇ ਅਤੇ ਚਮੜੀ ਦਾ ਕੈਂਸਰ ਆਦਿ ਸ਼ਾਮਲ ਹੈ। ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣ ਲਈ ਲੋਕ ਸਨਸਕ੍ਰੀਨ ਦੀ ਵਰਤੋ ਕਰਦੇ ਹਨ। ਪਰ ਕਈ ਲੋਕ ਸਮਝਦੇ ਹਨ ਕਿ ਸਨਸਕ੍ਰੀਨ ਚਮੜੀ ਨੂੰ ਆਈਲੀ ਬਣਾ ਦਿੰਦੀ ਹੈ। ਇਸਦੇ ਨਾਲ ਹੀ, ਲੋਕਾਂ ਨੂੰ ਸਨਸਕ੍ਰੀਨ ਦੀ ਸਹੀ ਵਰਤੋ ਬਾਰੇ ਵੀ ਪਤਾ ਨਹੀਂ ਹੁੰਦਾ ਹੈ। ਸਨਸਕ੍ਰੀਨ ਤੋਂ ਇਲਾਵਾ, ਕੋਈ ਵੀ ਕ੍ਰੀਮ ਜਾਂ ਮੇਕਅੱਪ ਤੁਹਾਨੂੰ ਸੂਰਜ ਦੀਆਂ ਖਤਰਨਾਕ ਕਿਰਨਾਂ ਤੋਂ ਬਚਾ ਨਹੀਂ ਸਕਦੀ ਹੈ। ਇਸ ਲਈ ਤੁਹਾਨੂੰ ਸਨਸਕ੍ਰੀਨ ਦੀ ਸਹੀ ਵਰਤੋ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂਕਿ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ।

ਸਨਸਕ੍ਰੀਨ ਲਗਾਉਣਾ ਜ਼ਰੂਰੀ: ਸਨਸਕ੍ਰੀਨ ਸੂਰਜ ਦੀਆਂ ਕਿਰਨਾਂ ਤੋਂ ਬਚਾਅ ਲਈ ਜ਼ਰੂਰੀ ਹੁੰਦੀ ਹੈ। ਸਨਸਕ੍ਰੀਨ ਖਤਰਨਾਕ ਯੂਵੀ ਕਿਰਨਾਂ ਤੋਂ ਚਮੜੀ ਨੂੰ ਬਚਾਉਣ 'ਚ ਮਦਦ ਕਰਦੀ ਹੈ। ਇਸ ਲਈ ਚਮੜੀ 'ਤੇ ਰੋਜ਼ਾਨਾ ਸਨਸਕ੍ਰੀਨ ਦੀ ਵਰਤੋ ਕਰਨੀ ਚਾਹੀਦੀ ਹੈ। ਇਸਨੂੰ ਤੁਸੀਂ ਦਿਨ ਵਿੱਚ ਕਈ ਵਾਰ ਵੀ ਚਮੜੀ 'ਤੇ ਲਗਾ ਸਕਦੇ ਹੋ।

ਮੇਕਅੱਪ ਦੇ ਨਾਲ ਸਨਸਕ੍ਰੀਨ ਦੀ ਵਰਤੋ ਕਿਵੇਂ ਕਰੀਏ?: ਅੱਜ ਦੇ ਸਮੇਂ 'ਚ ਜ਼ਿਆਦਾਤਰ ਔਰਤਾਂ ਬਾਹਰ ਜਾਂਦੇ ਸਮੇਂ ਮੇਕਅੱਪ ਕਰਦੀਆਂ ਹਨ। ਮੇਕਅੱਪ ਤੁਹਾਨੂੰ ਸੂਰਜ ਦੀਆਂ ਯੂਵੀ ਕਿਰਨਾਂ ਤੋਂ ਨਹੀਂ ਬਚਾਏਗਾ। ਇਸ ਲਈ ਮੇਕਅੱਪ ਦੇ ਨਾਲ ਵੀ ਸਨਸਕ੍ਰੀਨ ਦੀ ਵਰਤੋ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਮੇਕਅੱਪ ਕਰਦੇ ਹੋ, ਤਾਂ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਨਸਕ੍ਰੀਨ ਹਮੇਸ਼ਾ ਫਾਊਡੇਂਸ਼ਨ ਤੋਂ ਪਹਿਲਾ ਲਗਾਉਣੀ ਚਾਹੀਦੀ ਹੈ। ਜੇਕਰ ਤੁਸੀਂ ਮੇਕਅੱਪ ਕਰਨ ਤੋਂ ਪਹਿਲਾ ਸਨਸਕ੍ਰੀਨ ਲਗਾਉਦੇ ਹੋ, ਤਾਂ ਚਮੜੀ ਯੂਵੀ ਕਿਰਨਾਂ ਤੋਂ ਬਚੇਗੀ ਅਤੇ ਹਾਈਡ੍ਰੇਟ ਵੀ ਰਹੇਗੀ।

ਕੀ ਸਨਸਕ੍ਰੀਨ ਦੀ ਪੂਰੇ ਸਰੀਰ 'ਤੇ ਕੀਤੀ ਜਾ ਸਕਦੀ ਵਰਤੋ?: ਤੁਹਾਡੇ ਸਰੀਰ ਦਾ ਜਿਹੜਾ ਵੀ ਹਿੱਸਾ ਸੂਰਜ ਦੀਆਂ ਕਿਰਨਾਂ ਦੇ ਸੰਪਰਕ 'ਚ ਆਉਦਾ ਹੈ, ਉੱਥੇ ਸਨਸਕ੍ਰੀਨ ਦੀ ਵਰਤੋ ਕੀਤੀ ਜਾ ਸਕਦੀ ਹੈ। ਇਸ ਲਈ ਤੁਸੀਂ ਚਿਹਰੇ ਦੇ ਨਾਲ ਗਰਦਨ, ਗਰਦਨ ਦੇ ਪਿੱਛੇ, ਛਾਤੀ, ਹੱਥਾਂ ਅਤੇ ਪੈਰਾਂ 'ਤੇ ਸਨਸਕ੍ਰੀਨ ਲਗਾ ਸਕਦੇ ਹੋ। ਸਨਸਕ੍ਰੀਨ ਲਗਾਉਣ ਨਾਲ ਟੈਨਿੰਗ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਤੇਜ਼ ਧੁੱਪ 'ਚ ਜ਼ਿਆਦਾ ਸਮੇਂ ਬਿਤਾਉਦੇ ਹੋ, ਤਾਂ ਤੁਹਾਨੂੰ ਹਰ 3-4 ਘੰਟੇ 'ਚ ਸਨਸਕ੍ਰੀਨ ਨੂੰ ਦੁਬਾਰਾ ਲਗਾਉਣ ਦੀ ਲੋੜ ਹੈ। ਇਸ ਲਈ ਸਨਸਕ੍ਰੀਨ ਨੂੰ ਹਮੇਸ਼ਾ ਆਪਣੇ ਕੋਲ੍ਹ ਰੱਖੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.