ਹੈਦਰਾਬਾਦ: ਦੁੱਧ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਸਰੀਰ ਨੂੰ ਕਈ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਹਨ। ਇਸ ਲਈ ਰੋਜ਼ਾਨਾ ਇੱਕ ਗਲਾਸ ਦੁੱਧ ਪੀਓ। ਇਸ ਨਾਲ ਹੋਰ ਵੀ ਲਾਭ ਮਿਲ ਸਕਦੇ ਹਨ। ਬੱਚਿਆ ਦੇ ਵਿਕਾਸ ਲਈ ਵੀ ਦੁੱਧ ਜ਼ਰੂਰੀ ਹੁੰਦਾ ਹੈ। ਪਰ ਕਈ ਬੱਚਿਆ ਨੂੰ ਦੁੱਧ ਪਸੰਦ ਨਹੀਂ ਹੁੰਦਾ। ਇਸ ਲਈ ਤੁਸੀਂ ਦੁੱਧ 'ਚ ਕੁਝ ਚੀਜ਼ਾਂ ਨੂੰ ਮਿਲਾ ਕੇ ਸਵਾਦੀ ਬਣਾ ਸਕਦੇ ਹੋ, ਜਿਸ ਨਾਲ ਸਿਹਤ ਨੂੰ ਹੋਰ ਵੀ ਕਈ ਲਾਭ ਮਿਲ ਸਕਦੇ ਹਨ।
ਦੁੱਧ ਨੂੰ ਬਣਾਓ ਸਵਾਦੀ:
ਦੁੱਧ ਅਤੇ ਸ਼ਹਿਦ: ਦੁੱਧ 'ਚ ਸ਼ਹਿਦ ਪਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਦੁੱਧ 'ਚ ਕੁਦਰਤੀ ਮਿਠਾਸ ਆਉਦੀ ਹੈ। ਇਸਦੇ ਨਾਲ ਹੀ, ਸ਼ਹਿਦ 'ਚ ਮੌਜ਼ੂਦ ਸਾੜ ਵਿਰੋਧੀ ਅਤੇ ਐਂਟੀਆਕਸੀਡੈਂਟ ਗੁਣ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।
ਦੁੱਧ ਅਤੇ ਦਾਲਚੀਨੀ ਪਾਊਡਰ: ਦੁੱਧ 'ਚ ਦਾਲਚੀਨੀ ਪਾਊਡਰ ਮਿਲਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਇਮਿਊਨਟੀ ਮਜ਼ਬੂਤ ਹੁੰਦੀ ਹੈ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਸੋਜ ਨੂੰ ਵੀ ਘਟ ਕੀਤਾ ਜਾ ਸਕਦਾ ਹੈ।
ਦੁੱਧ ਅਤੇ ਬਦਾਮ ਤੋਂ ਬਣਿਆ ਘਿਓ: ਤੁਸੀਂ ਬਦਾਮ ਤੋਂ ਬਣੇ ਘਿਓ ਨੂੰ ਦੁੱਧ 'ਚ ਮਿਲਾ ਕੇ ਪੀ ਸਕਦੇ ਹੋ। ਇਸ ਨਾਲ ਦੁੱਧ ਨੂੰ ਕਰੀਮੀ ਬਣਾਉਣ 'ਚ ਮਦਦ ਮਿਲੇਗੀ ਅਤੇ ਦੁੱਧ ਦਾ ਸਵਾਦ ਵੀ ਵਧੇਗਾ।
ਦੁੱਧ ਅਤੇ ਡਾਰਕ ਚਾਕਲੇਟ: ਸਿਹਤ ਲਈ ਡਾਰਕ ਚਾਕਲੇਟ ਨੂੰ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਦੁੱਧ ਸਵਾਦੀ ਬਣਦਾ ਹੈ। ਇਸਦੇ ਨਾਲ ਹੀ, ਐਂਟੀਆਕਸੀਡੈਂਟ ਗੁਣ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।
ਦੁੱਧ ਅਤੇ ਹਲਦੀ: ਦੁੱਧ ਅਤੇ ਹਲਦੀ ਨੂੰ ਇਕੱਠੇ ਮਿਲਾ ਕੇ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ 'ਚ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜਿਸ ਨਾਲ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦ ਮਿਲਦੀ ਹੈ।
ਦੁੱਧ ਅਤੇ ਜਾਇਫਲ: ਦੁੱਧ 'ਚ ਜਾਇਫਲ ਮਿਲਾਉਣ ਨਾਲ ਇਸਦਾ ਸਵਾਦ ਹੋਰ ਵੀ ਵਧ ਜਾਂਦਾ ਹੈ। ਇਸ 'ਚ ਮੌਜ਼ੂਦ ਸਾੜ ਵਿਰੋਧੀ ਗੁਣ ਬਿਮਾਰੀਆਂ ਤੋਂ ਸਰੀਰ ਦੀ ਰੱਖਿਆ ਕਰਦੇ ਹਨ। ਇਸਦੇ ਨਾਲ ਹੀ ਪਾਚਨ ਨੂੰ ਵੀ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।
ਦੁੱਧ ਅਤੇ ਇਲਾਇਚੀ: ਦੁੱਧ 'ਚ ਇਲਾਇਚੀ ਨੂੰ ਮਿਲਾ ਕੇ ਪੀਣ ਨਾਲ ਵੀ ਦੁੱਧ ਦਾ ਸਵਾਦ ਵਧ ਜਾਂਦਾ ਹੈ। ਇਸ ਨਾਲ ਪੇਟ ਨੂੰ ਠੰਡਕ ਮਿਲਦੀ ਹੈ ਅਤੇ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ।
ਦੁੱਧ ਅਤੇ ਖਜੂਰ: ਦੁੱਧ ਅਤੇ ਖਜੂਰ 'ਚ ਫਾਈਬਰ ਅਤੇ ਮਿਨਰਲ ਪਾਏ ਜਾਂਦੇ ਹਨ। ਖਜੂਰ ਨੂੰ ਦੁੱਧ 'ਚ ਮਿਲਾ ਕੇ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਦੁੱਧ ਦਾ ਸਵਾਦ ਵੀ ਵਧਦਾ ਹੈ।