ਹੈਦਰਾਬਾਦ: ਫੱਗਣ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਅਤੇ ਹੁਣ ਸਭ ਨੂੰ ਹੋਲੀ ਦੇ ਤਿਉਹਾਰ ਦਾ ਇੰਤਜ਼ਾਰ ਹੈ। ਹਰ ਸਾਲ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਸਾਲ 25 ਮਾਰਚ ਨੂੰ ਹੋਲੀ ਮਨਾਈ ਜਾ ਰਹੀ ਹੈ। ਹੋਲੀ ਦੇ ਤਿਉਹਾਰ ਦੀ ਰੌਣਕ ਕਈ ਦੇਸ਼ਾਂ 'ਚ ਹੁੰਦੀ ਹੈ, ਪਰ ਭਾਰਤ ਦੇ ਕੁਝ ਅਜਿਹੇ ਸ਼ਹਿਰ ਹਨ, ਜਿੱਥੇ ਇਸ ਤਿਉਹਾਰ ਨੂੰ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਜੇਕਰ ਤੁਸੀਂ ਆਪਣੀ ਇਸ ਸਾਲ ਦੀ ਹੋਲੀ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹੋ, ਤਾਂ ਇਨ੍ਹਾਂ ਸ਼ਹਿਰਾਂ 'ਚ ਜਾਣ ਦੀ ਯੋਜਨਾ ਬਣਾ ਸਕਦੇ ਹੋ। ਇਹ ਸ਼ਹਿਰ ਆਪਣੀ ਸ਼ਾਨਦਾਰ ਹੋਲੀ ਲਈ ਮਸ਼ਹੂਰ ਹਨ।
ਹੋਲੀ ਮਨਾਉਣ ਲਈ ਪ੍ਰਸਿੱਧ ਸ਼ਹਿਰ:
ਵ੍ਰਿੰਦਾਵਨ: ਭਗਵਾਨ ਕ੍ਰਿਸ਼ਨ ਦੀ ਨਗਰੀ ਵ੍ਰਿੰਦਾਵਨ ਦੁਨੀਆਭਰ 'ਚ ਹੋਲੀ ਲਈ ਮਸ਼ਹੂਰ ਹੈ। ਰੰਗਾਂ ਦਾ ਤਿਉਹਾਰ ਮਨਾਉਣ ਲਈ ਵ੍ਰਿੰਦਾਵਨ ਵਧੀਆਂ ਜਗ੍ਹਾਂ ਹੈ। ਇਹ ਸ਼ਹਿਰ ਫੁੱਲਾਂ ਦੀ ਹੋਲੀ ਲਈ ਜਾਣਿਆ ਜਾਂਦਾ ਹੈ ਅਤੇ ਇਹ ਤਿਉਹਾਰ ਬਾਂਕੇ ਬਿਹਾਰੀ ਮੰਦਿਰ 'ਚ ਹੁੰਦਾ ਹੈ।
ਮਥੁਰਾ: ਸ਼੍ਰੀ ਕ੍ਰਿਸ਼ਨ ਦਾ ਜਨਮ ਸਥਾਨ ਮਥੁਰਾ ਵੀ ਹੋਲੀ ਦੇ ਤਿਉਹਾਰ ਲਈ ਕਾਫ਼ੀ ਮਸ਼ਹੂਰ ਹੈ। ਇੱਥੇ ਭਗਵਾਨ ਕ੍ਰਿਸ਼ਨ ਅਤੇ ਰਾਧਾ ਦੇ ਰੂਪ 'ਚ ਤਿਆਰ ਹੋਏ ਬੱਚੇ ਦਵਾਰਕਾਧੀਸ਼ ਮੰਦਰ ਵਿੱਚ ਗੁਲਾਲ ਨਾਲ ਤਿਉਹਾਰ ਮਨਾਉਂਦੇ ਹਨ।
ਉਦੈਪੁਰ: ਹੋਲੀ ਦੇ ਤਿਉਹਾਰ ਨੂੰ ਯਾਦਗਾਰ ਬਣਾਉਣ ਲਈ ਤੁਸੀਂ ਉਦੈਪੁਰ ਵੀ ਜਾ ਸਕਦੇ ਹੋ। ਇਸਨੂੰ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇਹ ਸ਼ਹਿਰ ਅਤੇ ਇਸਦੀਆਂ ਗਲੀਆਂ ਹੋਲੀ ਦੇ ਦਿਨ ਰੰਗਾਂ ਨਾਲ ਭਰਪੂਰ ਹੁੰਦੀਆਂ ਹਨ।
ਬਰਸਾਨਾ: ਰਾਧਾ ਰਾਣੀ ਦਾ ਸ਼ਹਿਰ ਬਰਸਾਨਾ ਵੀ ਹੋਲੀ ਲਈ ਕਾਫ਼ੀ ਮਸ਼ਹੂਰ ਹੈ। ਇਹ ਸ਼ਹਿਰ ਆਪਣੀ ਪ੍ਰਸਿੱਧ ਲਠਮਾਰ ਹੋਲੀ ਲਈ ਜਾਣਿਆ ਜਾਂਦਾ ਹੈ। ਇਸ ਸ਼ਹਿਰ 'ਚ ਹੋਲੀ ਦੇ ਦਿਨ ਪੁਰਸ਼ਾਂ ਨੂੰ ਔਰਤਾਂ ਦੁਆਰਾ ਲਾਠੀਆਂ ਨਾਲ ਮਾਰਿਆ ਜਾਂਦਾ ਹੈ।
ਪੁਸ਼ਕਰ: ਪ੍ਰਾਚੀਨ ਸ਼ਹਿਰ ਪੁਸ਼ਕਰ ਹੋਲੀ ਦੇ ਦੌਰਾਨ ਘੁੰਮਣ ਲਈ ਵਧੀਆਂ ਜਗ੍ਹਾਂ ਹੈ। ਇਹ ਸ਼ਹਿਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਹੋਲੀ 'ਤੇ ਇੱਥੇ ਬਹੁਤ ਸਾਰੇ ਪ੍ਰਸਿੱਧ ਤਿਉਹਾਰ ਮਨਾਏ ਜਾਂਦੇ ਹਨ, ਜਿੱਥੇ ਲੋਕ ਰੰਗਾਂ ਵਿੱਚ ਰੰਗੇ ਜਾਂਦੇ ਹਨ।