ਹੈਦਰਾਬਾਦ: ਅੱਜ ਕੱਲ੍ਹ ਦੀ ਗਲਤ ਜੀਵਨਸ਼ੈਲੀ ਕਾਰਨ ਭਾਰ ਵਧਣ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਭਾਰ ਵਧਣ ਕਾਰਨ ਲੋਕਾਂ ਨੂੰ ਖਰਾਬ ਕੋਲੇਸਟ੍ਰੋਲ ਅਤੇ ਦਿਲ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋਣ ਕਰਕੇ ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਦਾ ਖਤਰਾ ਵਧ ਸਕਦਾ ਹੈ। ਇਹ ਸਮੱਸਿਆ ਘਟ ਉਮਰ ਦੇ ਲੋਕਾਂ 'ਚ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।
ਭਾਰ ਘਟਾਉਣ ਲਈ ਸਿਹਤਮੰਦ ਚੀਜ਼ਾਂ:
ਐਵੋਕਾਡੋ: ਐਵੋਕਾਡੋ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਾਡੇ ਸਰੀਰ 'ਚ ਖਰਾਬ ਫੈਟ ਨੂੰ ਵਧੀਆ ਫੈਟ 'ਚ ਬਦਲਣ ਵਿੱਚ ਮਦਦ ਮਿਲਦੀ ਹੈ, ਜਿਸ ਨੂੰ ਖਾ ਕੇ ਤੇਜ਼ੀ ਨਾਲ ਭਾਰ ਘਟ ਕੀਤਾ ਜਾ ਸਕਦਾ ਹੈ।
ਸੇਬ: ਸੇਬ 'ਚ ਵਿਟਾਮਿਨ, ਮਿਨਰਲ ਅਤੇ ਫਾਈਬਰ ਪਾਇਆ ਜਾਂਦਾ ਹੈ। ਸੇਬ ਤੁਹਾਡੇ ਭਾਰ ਨੂੰ ਘਟਾਉਣ 'ਚ ਮਦਦਗਾਰ ਹੋ ਸਕਦਾ ਹੈ। ਇਸ ਲਈ ਤੁਸੀਂ ਸੇਬ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਨਟਸ: ਨਟਸ ਪ੍ਰੋਟੀਨ, ਫਾਈਬਰ ਅਤੇ ਗੁੱਡ ਫੈਟ ਨਾਲ ਭਰਪੂਰ ਹੁੰਦੇ ਹਨ। ਇਸਨੂੰ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਪੌਸ਼ਟਿਕ ਤੱਤ ਮਿਲਣਗੇ ਅਤੇ ਭਾਰ ਘਟ ਕਰਨ 'ਚ ਵੀ ਮਦਦ ਮਿਲੇਗੀ।
ਸੂਪ: ਭਾਰ ਘਟਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਮਿਕਸ ਸਬਜ਼ੀਆਂ ਦਾ ਜੂਸ, ਟਮਾਟਰ ਸੂਪ, ਗਾਜਰ ਸੂਪ, ਸ਼ਿਮਲਾ ਮਿਰਚ ਸੂਪ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ। ਇਸਦੇ ਨਾਲ ਹੀ ਸੂਪ 'ਚ ਮੌਜ਼ੂਦ ਸਬਜ਼ੀਆਂ ਅਤੇ ਪਾਣੀ ਸਰੀਰ ਨੂੰ ਡਿਟੌਕਸ ਕਰਦਾ ਹੈ।
ਦਲੀਆ: ਦਲੀਆ ਭਾਰ ਘਟਾਉਣ ਲਈ ਮਦਦਗਾਰ ਹੁੰਦਾ ਹੈ। ਇਸ 'ਚ ਮੌਜ਼ੂਦ ਹਾਈ ਪ੍ਰੋਟੀਨ ਅਤੇ ਫਾਈਬਰ ਸਰੀਰ ਨੂੰ ਅੰਦਰ ਤੋਂ ਮਜ਼ਬੂਤ ਬਣਾਉਣ ਦੇ ਨਾਲ-ਨਾਲ ਡਿਟੌਕਸ ਵੀ ਕਰਦੇ ਹਨ।