ਹੈਦਰਾਬਾਦ: ਵਧਦੀ ਉਮਰ ਦੇ ਨਾਲ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਜੋੜਾ ਦਾ ਦਰਦ ਵੀ ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ। ਸਿਰਫ਼ ਬਜ਼ੁਰਗ ਹੀ ਨਹੀਂ, ਸਗੋ ਅੱਜ ਕੱਲ੍ਹ ਘਟ ਉਮਰ ਦੇ ਲੋਕ ਵੀ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਜੋੜਾ ਦੇ ਦਰਦ ਨੂੰ ਘਟ ਕਰਨ ਲਈ ਹਾਈਡ੍ਰੇਟ ਰਹਿਣਾ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਡਰਿੰਕਸ ਪੀਣਾ ਜ਼ਰੂਰੀ ਹੁੰਦਾ ਹੈ। ਇਸ ਲਈ ਅਜਿਹੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਆਪਣੀ ਖੁਰਾਕ 'ਚ ਕੁਝ ਸਿਹਤਮੰਦ ਡ੍ਰਿੰਕਸ ਨੂੰ ਸ਼ਾਮਲ ਕਰ ਸਕਦੇ ਹੋ।
ਜੋੜਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਸਿਹਤਮੰਦ ਡ੍ਰਿੰਕਸ:
ਗ੍ਰੀਨ-ਟੀ: ਗ੍ਰੀਨ-ਟੀ ਦਾ ਇਸਤੇਮਾਲ ਭਾਰ ਘਟਾਉਣ ਲਈ ਕੀਤਾ ਜਾਂਦਾ ਹੈ। ਭਾਰ ਘਟਾਉਣ ਦੇ ਨਾਲ-ਨਾਲ ਤੁਸੀਂ ਜੋੜਾ ਦੇ ਦਰਦ ਤੋਂ ਰਾਹਤ ਪਾਉਣ ਲਈ ਵੀ ਇਸਦਾ ਇਸਤੇਮਾਲ ਕਰ ਸਕਦੇ ਹੋ। ਗ੍ਰੀਨ-ਟੀ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜਿਸ 'ਚ ਸਾੜ ਵਿਰੋਧੀ ਪ੍ਰਭਾਵ ਹੁੰਦੇ ਹਨ। ਇਸ ਨਾਲ ਤਣਾਅ ਨੂੰ ਘਟ ਕਰਨ ਅਤੇ ਜੋੜਾ ਦੀ ਸੋਜ ਨੂੰ ਰੋਕਣ 'ਚ ਮਦਦ ਮਿਲਦੀ ਹੈ।
ਦੁੱਧ: ਦੁੱਧ ਨੂੰ ਕੈਲਸ਼ੀਅਮ, ਵਿਟਾਮਿਨ-ਡੀ ਅਤੇ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਹ ਹੱਡੀਆ ਦੇ ਸਹੀ ਅਤੇ ਬਿਹਤਰ ਵਿਕਾਸ ਲਈ ਗੁਣਕਾਰੀ ਹੁੰਦਾ ਹੈ। ਅਜਿਹੇ 'ਚ ਦੁੱਧ ਪੀਣ ਨਾਲ ਜੋੜਾ ਦੇ ਦਰਦ ਨੂੰ ਘਟ ਕਰਨ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਮਿਲ ਸਕਦੀ ਹੈ।
ਸੰਤਰੇ ਦਾ ਰਸ: ਸੰਤਰੇ 'ਚ ਵਿਟਾਮਿਨ-ਸੀ, ਮਿਨਰਲ ਅਤੇ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਇਮਿਊਨਟੀ ਨੂੰ ਵਧਾਉਣ ਦੇ ਨਾਲ-ਨਾਲ ਜੋੜਾ ਦੇ ਦਰਦ ਤੋਂ ਵੀ ਰਾਹਤ ਦਿਵਾਉਦਾ ਹੈ।
ਚੈਰੀ ਦਾ ਜੂਸ: ਚੈਰੀ 'ਚ ਐਂਟੀਆਕਸੀਡੈਂਟ ਅਤੇ ਸਾੜ-ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਜੋੜਾ ਲਈ ਫਾਇਦੇਮੰਦ ਹੁੰਦਾ ਹੈ। ਇਸਨੂੰ ਪੀਣ ਨਾਲ ਜੋੜਾ ਦੀ ਸੋਜ ਨੂੰ ਘਟ ਕਰਨ ਅਤੇ ਜੋੜਾ ਦੇ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।
ਪਾਣੀ: ਸਿਹਤਮੰਦ ਰਹਿਣ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ। ਸਰੀਰ 'ਚ ਮੌਜ਼ੂਦ ਪਾਣੀ ਤੁਹਾਨੂੰ ਕਈ ਸਮੱਸਿਆਵਾਂ ਤੋਂ ਬਚਾ ਸਕਦਾ ਹੈ। ਇਸਦੇ ਨਾਲ ਹੀ ਹਾਈਡ੍ਰੇਟ ਰਹਿਣ ਅਤੇ ਜੋੜਾ ਦੇ ਦਰਦ ਨੂੰ ਘਟ ਕਰਨ 'ਚ ਵੀ ਕਾਫ਼ੀ ਮਦਦ ਮਿਲਦੀ ਹੈ।