ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਕਿਸੇ ਨੂੰ ਆਪਣੇ ਪਿਆਰ ਭਰੇ ਰਿਸ਼ਤੇ 'ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕ ਥੱਕ ਕੇ ਆਪਣਾ ਰਿਸ਼ਤਾ ਜਲਦੀ ਤੋੜਨ ਦੀ ਗਲਤੀ ਕਰ ਦਿੰਦੇ ਹਨ ਅਤੇ ਰਿਸ਼ਤੇ ਨੂੰ ਬਚਾਉਣ ਦੀ ਵੀ ਕੋਸ਼ਿਸ਼ ਨਹੀਂ ਕਰਦੇ। ਜੇਕਰ ਤੁਸੀ ਵੀ ਪਿਆਰ ਦੇ ਰਿਸ਼ਤੇ 'ਚ ਹੋ ਕੇ ਇਕੱਲੇ ਹੋ ਅਤੇ ਪਾਰਟਨਰ ਦੇ ਕੋਲ੍ਹ ਹੋਣ 'ਤੇ ਵੀ ਦੂਰੀ ਮਹਿਸੂਸ ਕਰ ਰਹੇ ਹੋ, ਤਾਂ ਤੁਸੀਂ ਕੁਝ ਟਿਪਸ ਅਜ਼ਮਾ ਕੇ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਸਕਦੇ ਹੋ। ਹਰ ਇੱਕ ਰਿਸ਼ਤੇ ਨੂੰ ਕਿਸੇ ਸਮੇਂ ਆ ਕੇ ਇਸ ਹਾਲਾਤ 'ਚੋ ਲੰਘਣਾ ਪੈਂਦਾ ਹੈ। ਅਜਿਹੇ 'ਚ ਔਰਤਾਂ ਆਪਣੇ ਰਿਸ਼ਤੇ ਨੂੰ ਲੈ ਕੇ ਜ਼ਿਆਦਾ ਸੋਚਣ ਲੱਗ ਜਾਂਦੀਆਂ ਹਨ। ਇਹ ਵਿਵਹਾਰ ਮਰਦਾਂ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ। ਇਸ ਲਈ ਤੁਸੀਂ ਆਪਣੇ ਰਿਸ਼ਤੇ ਨੂੰ ਤੋੜਨ ਵਰਗਾ ਵੱਡਾ ਫੈਸਲਾ ਲੈਣ ਤੋਂ ਪਹਿਲਾ ਇੱਕ ਵਾਰ ਕੁਝ ਟਿਪਸ ਅਜ਼ਮਾ ਆਪਣੇ ਰਿਸ਼ਤੇ ਨੂੰ ਬਚਾਉਣ ਦੀ ਕੋਸ਼ਿਸ਼ ਕਰੋ।
ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਅਪਣਾਓ ਇਹ ਟਿਪਸ:
ਇੱਕ-ਦੂਜੇ ਨਾਲ ਸਮੇਂ ਬਿਤਾਓ: ਕਈ ਵਾਰ ਜੋੜੇ ਆਪਣੀ ਪਰਸਨਲ ਜ਼ਿੰਦਗੀ ਅਤੇ ਬੱਚਿਆਂ 'ਚ ਇੰਨਾ ਜ਼ਿਆਦਾ ਵਿਅਸਤ ਹੋ ਜਾਂਦੇ ਹਨ, ਕਿ ਇੱਕ-ਦੂਜੇ ਨੂੰ ਸਮੇਂ ਦੇਣਾ ਹੀ ਭੁੱਲ ਜਾਂਦੇ ਹਨ। ਇਸ ਲਈ ਆਪਣੇ ਰਿਸ਼ਤੇ ਨੂੰ ਪਿਆਰ ਭਰਿਆ ਬਣਾਏ ਰੱਖਣ ਲਈ ਇੱਕ-ਦੂਜੇ ਨੂੰ ਸਮੇਂ ਦੇਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਰਿਸ਼ਤੇ 'ਚ ਆ ਰਹੀਆਂ ਦੂਰੀਆਂ ਨੂੰ ਖਤਮ ਕਰਨ 'ਚ ਮਦਦ ਮਿਲੇਗੀ।
ਇਕੱਠੇ ਸਫ਼ਰ 'ਤੇ ਜਾਓ: ਰਿਸ਼ਤੇ 'ਚ ਪਿਆਰ ਵਾਪਸ ਲਿਆਉਣ ਲਈ ਇਕੱਠੇ ਸਫ਼ਰ 'ਤੇ ਜਾਣ ਦੀ ਯੋਜਨਾ ਬਣਾਓ। ਜੇਕਰ ਤੁਸੀਂ ਕਿਤੇ ਦੂਰ ਨਹੀਂ ਜਾ ਸਕਦੇ, ਤਾਂ ਤੁਸੀਂ ਵੀਕੈਂਡ ਆਊਟਿੰਗ, ਪਿਕਨਿਕ ਜਾਂ ਬਾਹਰ ਡਿਨਰ ਕਰਨ ਜਾ ਸਕਦੇ ਹੋ। ਇਸ ਤਰ੍ਹਾਂ ਤੁਹਾਡਾ ਆਪਸ ਦਾ ਪਿਆਰ ਵਧੇਗਾ ਅਤੇ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ।
ਇੱਕ-ਦੂਜੇ ਨਾਲ ਗੱਲਬਾਤ ਕਰੋ: ਇੱਕ-ਦੂਜੇ ਨਾਲ ਹਰ ਗੱਲ ਸ਼ੇਅਰ ਕਰੋ। ਸੀਰੀਅਸ ਮੁੱਦਿਆ 'ਤੇ ਹੀ ਨਹੀਂ, ਸਗੋ ਹਾਸੇ ਅਤੇ ਮਜ਼ਾਕ ਵਾਲੀਆਂ ਚੀਜ਼ਾਂ 'ਤੇ ਵੀ ਇੱਕ ਦੂਜੇ ਨਾਲ ਗੱਲਬਾਤ ਕਰੋ। ਇਸ ਤਰ੍ਹਾਂ ਤੁਹਾਨੂੰ ਆਪਣੇ ਪੁਰਾਣੇ ਪਿਆਰ ਭਰੇ ਦਿਨ ਯਾਦ ਆ ਜਾਣਗੇ ਅਤੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾਉਣ 'ਚ ਮਦਦ ਮਿਲੇਗੀ।