ਹੈਦਰਾਬਾਦ: ਗਰਮੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਇਸ ਮੌਸਮ 'ਚ ਪਸੀਨਾ ਜ਼ਿਆਦਾ ਆਉਦਾ ਹੈ, ਜਿਸ ਕਰਕੇ ਚਿਹਰੇ 'ਤੇ ਦਾਗ-ਧੱਬੇ ਅਤੇ ਫਿਣਸੀਆਂ ਸ਼ੁਰੂ ਹੋ ਜਾਂਦੀਆਂ ਹਨ। ਚਮੜੀ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਣ ਲਈ ਵਿਟਾਮਿਨ-ਸੀ ਅਤੇ ਈ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਵਿਟਾਮਿਨ-ਸੀ ਸੀਰਮ ਦਾ ਇਸਤੇਮਾਲ ਕਰ ਸਕਦੇ ਹੋ। ਇਹ ਸੀਰਮ ਘਰ 'ਚ ਵੀ ਬਣਾਇਆ ਜਾ ਸਕਦਾ ਹੈ। ਵਿਟਾਮਿਨ-ਸੀ ਸੀਰਮ ਨਾਲ ਚਮੜੀ ਦੀ ਚਮਕ ਵਧਾਉਣ ਦੇ ਨਾਲ-ਨਾਲ ਹੋਰ ਵੀ ਕਈ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ।
ਵਿਟਾਮਿਨ-ਸੀ ਦੇ ਫਾਇਦੇ: ਵਿਟਾਮਿਨ-ਸੀ 'ਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਫ੍ਰੀ ਰੈਡੀਕਲਸ ਦੇ ਕਾਰਨ ਚਮੜੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। ਵਿਟਾਮਿਨ-ਸੀ ਸੂਰਜ ਦੀਆਂ ਕਿਰਨਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਚਮੜੀ ਨੂੰ ਸੁਰੱਖਿਅਤ ਰੱਖਦਾ ਹੈ। ਕਈ ਲੋਕ ਵਿਟਾਮਿਨ-ਸੀ ਸੀਰਮ ਨੂੰ ਬਾਜ਼ਾਰ 'ਚੋ ਖਰੀਦਦੇ ਹਨ, ਜੋ ਕਿ ਮਹਿੰਗੇ ਹੋਣ ਦੇ ਨਾਲ-ਨਾਲ ਕੈਮੀਕਲ ਨਾਲ ਭਰਪੂਰ ਵੀ ਹੁੰਦੇ ਹਨ। ਇਸ ਲਈ ਤੁਸੀਂ ਘਰ 'ਚ ਹੀ ਵਿਟਾਮਿਨ-ਸੀ ਸੀਰਮ ਬਣਾ ਸਕਦੇ ਹੋ।
ਵਿਟਾਮਿਨ-ਸੀ ਸੀਰਮ ਬਣਾਉਣ ਦੀ ਸਮੱਗਰੀ: ਵਿਟਾਮਿਨ-ਸੀ ਸੀਰਮ ਬਣਾਉਣ ਲਈ 2 ਵਿਟਾਮਿਨ-ਸੀ ਦੀਆਂ ਗੋਲੀਆਂ, 1 ਵੱਡਾ ਚਮਚ ਗਲਿਸਰੀਨ, 2 ਵੱਡੇ ਚਮਚ ਗੁਲਾਬ ਜਲ, 1 ਵਿਟਾਮਿਨ-ਈ ਕੈਪਸੂਲ, 1 ਵੱਡਾ ਚਮਚ ਐਲੋਵੇਰਾ ਜੈੱਲ ਅਤੇ ਇੱਕ ਕੱਚ ਦੀ ਬੋਤਲ ਦੀ ਲੋੜ ਹੁੰਦੀ ਹੈ।
ਵਿਟਾਮਿਨ-ਸੀ ਸੀਰਮ ਬਣਾਉਮ ਦਾ ਤਰੀਕਾ: ਵਿਟਾਮਿਨ-ਸੀ ਸੀਰਮ ਬਣਾਉਣ ਲਈ ਸਭ ਤੋਂ ਪਹਿਲਾ ਗੁਲਾਬ ਜਲ ਅਤੇ ਐਲੋਵੇਰਾ ਜੈੱਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਇਸ 'ਚ ਵਿਟਾਮਿਨ-ਸੀ ਦੀਆਂ ਗੋਲੀਆਂ ਦਾ ਪਾਊਡਰ ਬਣਾ ਕੇ ਪਾ ਦਿਓ ਅਤੇ ਵਿਟਾਮਿਨ-ਈ ਕੈਪੂਲ ਦਾ ਜੈੱਲ ਇਸ 'ਚ ਪਾ ਦਿਓ। ਇਸ ਤੋਂ ਬਾਅਦ ਗਲਿਸਰੀਨ ਨੂੰ ਇਸ 'ਚ ਮਿਕਸ ਕਰ ਲਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਚਮਚ ਨਾਲ ਮਿਲਾ ਲਓ। ਇਸ ਤੋਂ ਬਾਅਦ ਇੱਕ ਕੱਚ ਦੀ ਬੋਤਲ 'ਚ ਭਰ ਕੇ ਇਸਨੂੰ ਇੱਕ ਦਿਨ ਲਈ ਫਲਿੱਜ਼ 'ਚ ਰੱਖੋ। ਇਸ ਤਰ੍ਹਾਂ ਵਿਟਾਮਿਨ-ਸੀ ਦਾ ਸੀਰਮ ਤਿਆਰ ਹੋ ਜਾਵੇਗਾ।
- ਅੱਜ ਮਨਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਡਾਂਸ ਦਿਵਸ, ਡਾਂਸ ਕਰਨ ਨਾਲ ਸਿਹਤ ਨੂੰ ਮਿਲ ਸਕਦੈ ਨੇ ਇਹ ਲਾਭ - International Dance Day 2024
- ਬੱਚਿਆਂ 'ਚ ਲਗਾਤਾਰ ਵੱਧ ਰਹੀ ਹੈ ਮੋਟਾਪੇ ਦੀ ਸਮੱਸਿਆ, ਇੱਥੇ ਜਾਣੋ ਕਾਰਨ ਅਤੇ ਬਚਾਅ ਦੇ ਤਰੀਕੇ - Obesity Problem in Teenagers
- ਫੁੱਲਾਂ ਦੀ ਵਰਤੋ ਖੁਸ਼ਬੂ ਤੋਂ ਇਲਾਵਾ ਖਾਣ-ਪੀਣ ਦੇ ਪਦਾਰਥਾਂ 'ਚ ਕਰਨਾ ਵੀ ਫਾਇਦੇਮੰਦ, ਵਰਤੋ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ - Health Benefits Of Flowers
ਵਿਟਾਮਿਨ-ਸੀ ਸੀਰਮ ਦਾ ਇਸਤੇਮਾਲ: ਵਿਟਾਮਿਨ-ਸੀ ਸੀਰੀਮ ਦਾ ਇਸਤੇਮਾਲ ਦਿਨ 'ਚ ਦੋ ਵਾਰ ਕੀਤਾ ਜਾ ਸਕਦਾ ਹੈ। ਇਸ ਨਾਲ ਚਮੜੀ 'ਤੇ ਨਿਖਾਰ ਵਧੇਗਾ। ਚਮੜੀ ਨੂੰ ਸਿਹਤਮੰਦ ਬਣਾਈ ਰੱਖਣ ਲਈ ਸਿਰਫ਼ ਸੀਰਮ 'ਤੇ ਹੀ ਨਾ ਰਹੋ, ਸਗੋ ਸਿਹਤਮੰਦ ਖੁਰਾਕ, ਭਰਪੂਰ ਮਾਤਰਾ 'ਚ ਪਾਣੀ ਅਤੇ ਪੂਰੀ ਨੀਂਦ ਵੀ ਲੈਣਾ ਜ਼ਰੂਰੀ ਹੈ।
ਨੋਟ: ਇਹ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਜਾਣਕਾਰੀ ਲਈ ਹਨ। ਪਰ ਇਸ ਸੀਰਮ ਦੀ ਵਰਤੋ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।