ਹੈਦਰਾਬਾਦ: ਜਿਗਰ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ। ਇਹ ਸਰੀਰ 'ਚ ਲੋੜੀਂਦੇ ਹਾਰਮੋਨਸ ਨੂੰ ਛੱਡਣ, ਕੂੜੇ ਨੂੰ ਬਾਹਰ ਕੱਢਣ, ਖਾਧੇ ਹੋਏ ਭੋਜਨ ਨੂੰ ਹਜ਼ਮ ਕਰਨ ਅਤੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ। ਦੱਸ ਦਈਏ ਕਿ ਚਰਬੀ ਜਿਗਰ ਲਈ ਵੱਡੀ ਸਮੱਸਿਆ ਬਣ ਰਹੀ ਹੈ। ਇਸ ਕਾਰਨ ਬਹੁਤ ਸਾਰੇ ਲੋਕ ਫੈਟੀ ਲਿਵਰ ਦੀ ਸਮੱਸਿਆ ਤੋਂ ਪੀੜਤ ਹੋ ਜਾਂਦੇ ਹਨ। ਹਾਲਾਂਕਿ, ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਜਿਗਰ ਦੀ ਸਿਹਤ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਤੁਸੀਂ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹੋ। ਜੇਕਰ ਤੁਹਾਨੂੰ ਫੈਟੀ ਲਿਵਰ ਦੀ ਸਮੱਸਿਆ ਹੈ, ਤਾਂ ਤੁਹਾਡੀ ਚਮੜੀ 'ਤੇ ਕੁਝ ਲੱਛਣ ਦਿਖਾਈ ਦਿੰਦੇ ਹਨ। ਇਸ ਸਮੱਸਿਆ ਨੂੰ ਪਹਿਲਾਂ ਤੋਂ ਪਛਾਣ ਕੇ ਢੁਕਵਾਂ ਇਲਾਜ ਕਰਵਾ ਕੇ ਸਿਹਤ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।
ਫੈਟੀ ਲਿਵਰ ਦੇ ਲੱਛਣ:
ਚਿਹਰਾ ਫੁੱਲਿਆ ਦਿਖਾਈ ਦਿੰਦਾ: ਜੇਕਰ ਤੁਹਾਨੂੰ ਫੈਟੀ ਲਿਵਰ ਦੀ ਸਮੱਸਿਆ ਹੈ, ਤਾਂ ਜਿਗਰ ਖੂਨ ਦੀਆਂ ਨਾੜੀਆਂ ਤੋਂ ਉਨ੍ਹਾਂ ਨੂੰ ਕੱਢਣ ਲਈ ਲੋੜੀਂਦੇ ਪ੍ਰੋਟੀਨ ਪੈਦਾ ਕਰਨ ਵਿੱਚ ਅਸਮਰੱਥ ਹੋ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਨਤੀਜੇ ਵਜੋਂ ਤੁਹਾਡਾ ਚਿਹਰਾ ਥੋੜਾ ਜਿਹਾ ਫੁੱਲਿਆ ਹੋਇਆ ਦਿਖਾਈ ਦੇ ਸਕਦਾ ਹੈ।
ਕਾਲੀ ਚਮੜੀ: ਫੈਟੀ ਜਿਗਰ ਦੀ ਸਮੱਸਿਆ ਇਨਸੁਲਿਨ ਪ੍ਰਤੀਰੋਧ ਵਿੱਚ ਯੋਗਦਾਨ ਪਾਉਂਦੀ ਹੈ। ਜੇਕਰ ਤੁਹਾਡਾ ਸਰੀਰ ਇਨਸੁਲਿਨ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਨਹੀਂ ਕਰ ਰਿਹਾ ਹੈ, ਤਾਂ ਤੁਹਾਡੇ ਸਰੀਰ ਵਿੱਚ ਵਾਧੂ ਇਨਸੁਲਿਨ ਪੈਦਾ ਹੋ ਸਕਦਾ ਹੈ। ਇਸ ਕਾਰਨ ਗਰਦਨ ਦੇ ਨੇੜੇ ਦੀ ਚਮੜੀ ਕਾਲੀ ਹੋ ਜਾਂਦੀ ਹੈ ਅਤੇ ਚਮੜੀ 'ਤੇ ਝੁਰੜੀਆਂ ਪੈਣ ਲੱਗਦੀਆਂ ਹਨ।
ਰੋਸੇਸੀਆ: ਜਦੋਂ ਰੋਸੇਸੀਆ ਦੀ ਸਮੱਸਿਆ ਹੁੰਦੀ ਹੈ, ਤਾਂ ਤੁਸੀਂ ਆਪਣੇ ਚਿਹਰੇ 'ਤੇ ਛੋਟੀਆਂ ਲਾਲ ਖੂਨ ਦੀਆਂ ਨਾੜੀਆਂ ਜਾਂ ਚਿੱਟੇ ਧੱਬੇ ਦੇਖ ਸਕਦੇ ਹੋ। ਜੇਕਰ ਤੁਸੀਂ ਅਜਿਹੇ ਲੱਛਣ ਦੇਖਦੇ ਹੋ, ਤਾਂ ਇਹ ਫੈਟੀ ਲਿਵਰ ਦੀ ਸਮੱਸਿਆ ਦੇ ਸੰਕੇਤ ਹੋ ਸਕਦੇ ਹਨ।
ਧੱਫੜ: ਚਮੜੀ 'ਤੇ ਧੱਫੜ ਫੈਟੀ ਲਿਵਰ ਦੀ ਸਮੱਸਿਆ ਦੇ ਸੰਕੇਤ ਹਨ। ਜਦੋਂ ਤੁਹਾਨੂੰ ਇਹ ਸਮੱਸਿਆ ਹੁੰਦੀ ਹੈ, ਤਾਂ ਤੁਹਾਡਾ ਸਰੀਰ ਕੁਝ ਪੌਸ਼ਟਿਕ ਤੱਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜਜ਼ਬ ਨਹੀਂ ਕਰ ਪਾਉਦਾ, ਜਿਸ ਕਰਕੇ ਚਮੜੀ 'ਤੇ ਧੱਫੜ ਪੈਦਾ ਹੋ ਜਾਂਦੇ ਹਨ। ਇਹ ਧੱਫੜ ਮੂੰਹ ਦੇ ਆਲੇ ਦੁਆਲੇ ਹੁੰਦੇ ਹਨ ਅਤੇ ਜਲਣ ਦਾ ਕਾਰਨ ਬਣਦੇ ਹਨ।
- ਸ਼ਰਾਬ ਨੂੰ ਅਚਾਨਕ ਛੱਡਣਾ ਸਿਹਤ ਲਈ ਹੋ ਸਕਦੈ ਖਤਰਨਾਕ, ਇੱਥੇ ਜਾਣ ਲਓ ਮਾੜੇ ਪ੍ਰਭਾਵ - Suddenly Quitting Alcohol
- ਮਜ਼ਬੂਤ ਵਾਲ ਪਾਉਣ ਲਈ ਕੌਫ਼ੀ ਹੋ ਸਕਦੀ ਹੈ ਮਦਦਗਾਰ, ਇੱਥੇ ਜਾਣੋ ਹੇਅਰ ਮਾਸਕ ਬਣਾਉਣ ਦੇ 5 ਤਰੀਕੇ - Coffee Hair Mask for Strong Hair
- ਗਰਮੀਆਂ 'ਚ ਦਹੀ ਖਾਂਦੇ ਸਮੇਂ ਨਾ ਕਰੋ ਇਹ 6 ਗਲਤੀਆਂ, ਨਹੀਂ ਤਾਂ ਫਾਇਦਿਆਂ ਦੀ ਜਗ੍ਹਾਂ ਸਰੀਰ ਨੂੰ ਪਹੁੰਚ ਸਕਦੈ ਨੁਕਸਾਨ - Curd in Summer
ਖੁਜਲੀ: ਚਿਹਰੇ 'ਤੇ ਖੁਜਲੀ ਵੀ ਫੈਟੀ ਲਿਵਰ ਦੀ ਨਿਸ਼ਾਨੀ ਹੋ ਸਕਦੀ ਹੈ। ਜੇਕਰ ਅਜਿਹੇ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਰੰਤ ਸੁਚੇਤ ਹੋ ਜਾਓ। ਖੁਜਲੀ ਐਲਰਜ਼ੀ ਦਾ ਕਾਰਨ ਵੀ ਹੋ ਸਕਦੀ ਹੈ।
ਪੀਲੀਆ: ਪੀਲੀਆ ਫੈਟੀ ਲਿਵਰ ਦੀ ਸਮੱਸਿਆ ਦਾ ਸੰਕੇਤ ਹੈ। ਪੀਲੀਆ ਕਾਰਨ ਤੁਹਾਡੀ ਚਮੜੀ ਅਤੇ ਅੱਖਾਂ ਪੀਲੀਆਂ ਹੋ ਜਾਂਦੀਆਂ ਹਨ। ਇਹ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਬਿਲੀਰੂਬਿਨ ਨਾਮਕ ਪਦਾਰਥ ਖੂਨ ਵਿੱਚ ਜ਼ਿਆਦਾ ਇਕੱਠਾ ਹੋ ਜਾਂਦਾ ਹੈ।
ਲਾਲ ਰੰਗ: ਜੇਕਰ ਤੁਹਾਨੂੰ ਫੈਟੀ ਲਿਵਰ ਦੀ ਸਮੱਸਿਆ ਹੈ, ਤਾਂ ਤੁਹਾਡੀ ਚਮੜੀ ਲਾਲ ਹੋ ਜਾਵੇਗੀ। ਇਸ ਲਈ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੀ ਚਮੜੀ 'ਤੇ ਉਪਰੋਕਤ ਲੱਛਣਾਂ ਨੂੰ ਦੇਖਦੇ ਹੋ, ਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ।
ਨੋਟ: ਇੱਥੇ ਦਿੱਤੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਨਿੱਜੀ ਡਾਕਟਰ ਨਾਲ ਸਲਾਹ ਜ਼ਰੂਰ ਕਰੋ।