ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਲੋਕਾਂ ਨੂੰ ਭੋਜਨ ਖਾਣ ਤੋਂ ਬਾਅਦ ਪੇਟ ਅਤੇ ਛਾਤੀ ਵਿੱਚ ਜਲਨ ਹੋਣ ਲੱਗਦੀ ਹੈ। ਇਹ ਸਮੱਸਿਆ ਐਸਿਡਿਟੀ ਕਾਰਨ ਹੁੰਦੀ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਨੁਸਖੇ ਅਜ਼ਮਾਏ ਜਾ ਸਕਦੇ ਹਨ।
ਐਸਿਡਿਟੀ ਤੋਂ ਰਾਹਤ ਪਾਉਣ ਦੇ ਘਰੇਲੂ ਤਰੀਕੇ:
ਅਦਰਕ: ਅਦਰਕ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਆਕਸੀਡੈਂਟ ਪੇਟ ਵਿੱਚ ਸੋਜ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਅਦਰਕ ਐਸਿਡ ਉਤਪਾਦਨ ਨੂੰ ਘਟਾਉਣ ਦਾ ਕੰਮ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਐਸੀਡਿਟੀ ਤੋਂ ਪੀੜਤ ਲੋਕਾਂ ਨੂੰ ਭੋਜਨ ਖਾਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਤਾਜ਼ੇ ਅਦਰਕ ਨੂੰ ਪਾਣੀ ਵਿੱਚ ਉਬਾਲ ਕੇ ਚਾਹ ਵਾਂਗ ਪੀਣਾ ਚਾਹੀਦਾ ਹੈ। ਇਸ ਨਾਲ ਛਾਤੀ 'ਚ ਸੋਜ ਅਤੇ ਐਸੀਡਿਟੀ ਨੂੰ ਘੱਟ ਕੀਤਾ ਜਾ ਸਕਦਾ ਹੈ।
ਸੌਂਫ: ਸੌਂਫ ਦੇ ਬੀਜ ਪਾਚਨ ਕਿਰਿਆ ਨੂੰ ਤੇਜ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਤੁਸੀਂ ਸੌਂਫ ਨੂੰ ਚਬਾ ਸਕਦੇ ਹੋ ਜਾਂ ਪਾਣੀ ਵਿੱਚ ਉਬਾਲ ਕੇ ਪੀ ਸਕਦੇ ਹੋ। ਇਸ ਨਾਲ ਪੇਟ ਵਿੱਚ ਸੋਜ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਸੌਂਫ ਦੀ ਬਜਾਏ ਜੀਰੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਮੱਖਣ: ਮੱਖਣ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਮੱਖਣ ਵਿੱਚ ਮੌਜੂਦ ਲੈਕਟਿਕ ਐਸਿਡ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ, ਸੋਜ ਅਤੇ ਦਰਦ ਵਰਗੇ ਲੱਛਣਾਂ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਮੱਖਣ ਵਿੱਚ ਥੋੜਾ ਜਿਹਾ ਕਾਲਾ ਲੂਣ ਅਤੇ ਭੁੰਨਿਆ ਹੋਇਆ ਜੀਰਾ ਪਾਊਡਰ ਮਿਲਾ ਕੇ ਖਾਣ ਨਾਲ ਤੁਹਾਨੂੰ ਕਈ ਸਿਹਤ ਲਾਭ ਮਿਲ ਸਕਦੇ ਹਨ।
ਤੁਲਸੀ: ਤੁਲਸੀ ਦਾ ਦਵਾਈਆਂ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਤੁਲਸੀ ਸਰੀਰ ਲਈ ਐਂਟੀਬਾਇਓਟਿਕ ਦਾ ਕੰਮ ਕਰਦੀ ਹੈ। ਤੁਲਸੀ ਦੀਆਂ ਪੱਤੀਆਂ ਨੂੰ ਚਬਾ ਕੇ ਜਾਂ ਪਾਣੀ 'ਚ ਉਬਾਲ ਕੇ ਚਾਹ ਦੀ ਤਰ੍ਹਾਂ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਰੋਜ਼ਾਨਾ ਤੁਲਸੀ ਦਾ ਰਸ ਪੀਣ ਨਾਲ ਖੰਘ ਅਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ।
- ਸਾਵਧਾਨ! ਇਨ੍ਹਾਂ ਚੀਜ਼ਾਂ 'ਤੇ ਨਿੰਬੂ ਨਿਚੋੜ ਕੇ ਖਾਣਾ ਸਿਹਤ ਲਈ ਹੋ ਸਕਦੈ ਨੁਕਸਾਨਦੇਹ - Avoid Eating These Foods With Lemon
- ਭਾਰ ਘਟਾਉਣ ਲਈ ਚੌਲ ਛੱਡਣਾ ਜ਼ਰੂਰੀ ਹੈ ਜਾਂ ਨਹੀਂ, ਇੱਥੇ ਜਾਣੋ ਸੱਚਾਈ - Rice for Weight Loss
- ਇਨ੍ਹਾਂ 5 ਸਮੱਸਿਆਵਾਂ ਤੋਂ ਪੀੜਿਤ ਲੋਕ ਸਵੇਰੇ ਉੱਠ ਕੇ ਜ਼ਰੂਰ ਪੀਣ ਲੌਂਗ ਦਾ ਪਾਣੀ, ਮਿਲਣਗੇ ਸਿਹਤ ਲਾਭ - Benefits of Clove Water
ਗੁੜ: ਗੁੜ ਸਵਾਦ ਦੇ ਨਾਲ-ਨਾਲ ਸਰੀਰ ਲਈ ਵੀ ਚੰਗਾ ਹੁੰਦਾ ਹੈ। ਜੇਕਰ ਪੇਟ 'ਚ ਜਲਨ ਹੋ ਰਹੀ ਹੈ, ਤਾਂ ਗੁੜ ਦਾ ਛੋਟਾ ਜਿਹਾ ਟੁਕੜਾ ਖਾਣ ਨਾਲ ਜਲਦੀ ਆਰਾਮ ਮਿਲ ਸਕਦਾ ਹੈ। ਇਸ ਲਈ ਤੁਸੀਂ ਗੁੜ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।
ਨਿੰਬੂ ਦਾ ਰਸ: ਇੱਕ ਗਿਲਾਸ ਕੋਸੇ ਪਾਣੀ ਵਿੱਚ ਅੱਧਾ ਨਿੰਬੂ ਦਾ ਰਸ ਅਤੇ ਇੱਕ ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਪੇਟ ਵਿੱਚ ਪੈਦਾ ਹੋਣ ਵਾਲਾ ਐਸਿਡ ਘੱਟ ਜਾਂਦਾ ਹੈ। ਜੇਕਰ ਤੁਹਾਡੇ ਪੇਟ ਜਾਂ ਛਾਤੀ 'ਚ ਜਲਨ ਹੋ ਰਹੀ ਹੈ, ਤਾਂ ਨਿੰਬੂ ਦੇ ਰਸ ਨੂੰ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਦੁੱਧ: ਠੰਡਾ ਦੁੱਧ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਬਿਨ੍ਹਾਂ ਖੰਡ ਦੇ ਇੱਕ ਗਲਾਸ ਠੰਡਾ ਦੁੱਧ ਪੀਣ ਨਾਲ ਪੇਟ ਦੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ।
ਨੋਟ: ਇੱਥੇ ਪ੍ਰਦਾਨ ਕੀਤੀ ਗਈ ਸਾਰੀ ਜਾਣਕਾਰੀ ਅਤੇ ਸੁਝਾਅ ਸਿਰਫ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਡਾਕਟਰ ਨਾਲ ਜ਼ਰੂਰ ਸਲਾਹ ਕਰੋ।