ਹੈਦਰਾਬਾਦ: ਟਾਈਫਾਈਡ ਬੁਖਾਰ ਬਹੁਤ ਹੀ ਖਤਰਨਾਕ ਹੁੰਦਾ ਹੈ। ਇਹ ਇੱਕ ਬੈਕਟੀਰੀਅਲ ਇੰਨਫੈਕਸ਼ਨ ਹੁੰਦੀ ਹੈ, ਜੋ ਗੰਦੇ ਪਾਣੀ ਅਤੇ ਭੋਜਨ ਕਰਕੇ ਹੁੰਦੀ ਹੈ। ਇਸ ਬੁਖਾਰ ਨਾਲ ਵਿਅਕਤੀ ਦੀਆਂ ਅੰਤੜੀਆਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀਆ ਹਨ। ਜੇਕਰ ਟਾਈਫਾਈਡ ਠੀਕ ਹੋਣ ਤੋਂ ਬਾਅਦ ਸਹੀ ਤਰੀਕੇ ਨਾਲ ਖੁਦ ਦਾ ਧਿਆਨ ਨਾ ਰੱਖਿਆ ਜਾਵੇ, ਤਾਂ ਇਹ ਸਮੱਸਿਆ ਦੁਬਾਰਾ ਵੀ ਹੋ ਸਕਦੀ ਹੈ। ਇਸਦੇ ਨਾਲ ਹੀ, ਟਾਈਫਾਈਡ ਤੋਂ ਬਾਅਦ ਸਰੀਰ 'ਚ ਕੰਮਜ਼ੋਰੀ ਵੀ ਆ ਜਾਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਆਪਣੀ ਜੀਵਨਸ਼ੈਲੀ 'ਚ ਸੁਧਾਰ ਕਰਨ ਦੀ ਲੋੜ ਹੈ।
ਟਾਈਫਾਈਡ ਦੀ ਕੰਮਜ਼ੋਰੀ ਤੋਂ ਰਾਹਤ ਪਾਉਣ ਦੇ ਤਰੀਕੇ:
ਅਰਾਮ ਕਰਨਾ ਜ਼ਰੂਰੀ: ਟਾਈਫਾਈਡ ਠੀਕ ਹੋਣ ਤੋਂ ਬਾਅਦ ਕੋਈ ਵੀ ਅਜਿਹੀ ਕਸਰਤ ਨਾ ਕਰੋ, ਜਿਸ ਨਾਲ ਸਰੀਰ ਨੂੰ ਜ਼ਿਆਦਾ ਮਿਹਨਤ ਕਰਨੀ ਪਵੇ। ਉਸ ਸਮੇਂ ਸਰੀਰ ਪਹਿਲਾ ਤੋਂ ਹੀ ਕੰਮਜ਼ੋਰ ਹੁੰਦਾ ਹੈ ਅਤੇ ਕਸਰਤ ਕਰਨ ਨਾਲ ਤੁਹਾਡੀ ਸਿਹਤ ਹੋਰ ਵੀ ਖਰਾਬ ਹੋ ਸਕਦੀ ਹੈ। ਇਸ ਲਈ ਚੰਗੀ ਨੀਂਦ ਲਓ ਅਤੇ ਤਣਾਅ ਤੋਂ ਦੂਰ ਰਹੋ।
ਖੁਦ ਨੂੰ ਹਾਈਡ੍ਰੇਟ ਰੱਖੋ: ਟਾਈਫਾਈਡ 'ਚ ਬੁਖਾਰ, ਉਲਟੀ ਅਤੇ ਦਸਤ ਕਾਰਨ ਡੀਹਾਈਡਰੇਸ਼ਨ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਕਰਕੇ ਸਰੀਰ ਕੰਮਜ਼ੋਰ ਹੋ ਸਕਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਭਰਪੂਰ ਮਾਤਰਾ 'ਚ ਪਾਣੀ ਪੀਓ। ਪਾਣੀ ਤੋਂ ਇਲਾਵਾ, ਫਲਾਂ ਅਤੇ ਸਬਜ਼ੀਆਂ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਨਾਰੀਅਲ ਪਾਣੀ ਪੀਣਾ ਵੀ ਫਾਇਦੇਮੰਦ ਹੋ ਸਕਦਾ ਹੈ।
ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਓ: ਟਾਈਫਾਈਡ ਤੋਂ ਬਾਅਦ ਹੋਣ ਵਾਲੀ ਕੰਮਜ਼ੋਰੀ ਤੋਂ ਜਲਦ ਛੁਟਕਾਰਾ ਪਾਉਣ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਆਪਣੀ ਖੁਰਾਕ 'ਚ ਐਨਰਜ਼ੀ ਨੂੰ ਵਧਾਉਣ ਵਾਲੇ ਭੋਜਨ ਸ਼ਾਮਲ ਕਰੋ। ਇਸ ਲਈ ਤੁਸੀਂ ਫਲ, ਸਬਜ਼ੀਆਂ ਅਤੇ ਸਾਬੁਤ ਅਨਾਜ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਜ਼ਿਆਦਾ ਭੋਜਨ ਨਾ ਖਾਓ: ਟਾਈਫਾਈਡ ਤੋਂ ਬਾਅਦ ਪਾਚਨ ਤੰਤਰ ਕੰਮਜ਼ੋਰ ਹੋ ਜਾਂਦਾ ਹੈ। ਇਸ ਲਈ ਇੱਕ ਵਾਰ 'ਚ ਹੀ ਜ਼ਿਆਦਾ ਭੋਜਨ ਨੂੰ ਖਾਣ ਦੀ ਗਲਤੀ ਨਾ ਕਰੋ। ਇਸ ਤਰ੍ਹਾਂ ਟਾਈਫਾਈਡ ਦਾ ਖਤਰਾ ਅਤੇ ਬਾਅਦ 'ਚ ਹੋਣ ਵਾਲੀ ਕੰਮਜ਼ੋਰੀ ਨੂੰ ਕਾਫ਼ੀ ਹੱਦ ਤੱਕ ਘਟ ਕੀਤਾ ਜਾ ਸਕਦਾ ਹੈ।