ETV Bharat / health

ਬੀਪੀ ਕੰਟਰੋਲ ਨਾ ਹੋਣ 'ਤੇ ਕਈ ਬਿਮਾਰੀਆਂ ਦਾ ਹੋ ਸਕਦੈ ਖਤਰਾ, ਜਾਣੋ ਇਸਦੇ ਲੱਛਣ, ਕਾਰਨ ਅਤੇ ਬਚਾਅ ਲਈ ਸੁਝਾਅ - Tips to Control BP - TIPS TO CONTROL BP

Tips to Control BP: ਗਲਤ ਜੀਵਨਸ਼ੈਲੀ ਕਰਕੇ ਲੋਕ ਬੀਪੀ ਵਧਣ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਬੀਪੀ ਵਧਣ ਕਰਕੇ ਤੁਸੀਂ ਬ੍ਰੇਨ ਸਟ੍ਰੋਕ/ਅਧਰੰਗ, ਹਾਰਟ ਅਟੈਕ, ਨਜ਼ਰ ਦੀਆਂ ਸਮੱਸਿਆਵਾਂ ਅਤੇ ਗੁਰਦੇ ਫੇਲ੍ਹ ਹੋਣ ਵਰਗੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਬੀਪੀ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ।

Tips to Control BP
Tips to Control BP (Getty Images)
author img

By ETV Bharat Punjabi Team

Published : Aug 5, 2024, 7:47 PM IST

ਹੈਦਰਾਬਾਦ: ਜੀਵਨਸ਼ੈਲੀ 'ਚ ਹੋਣ ਵਾਲੇ ਬਦਲਾਅ ਕਰਕੇ ਨੌਜਵਾਨਾਂ 'ਚ ਹਾਈਪਰਟੈਨਸ਼ਨ ਦੀ ਸਮੱਸਿਆ ਵੱਧਦੀ ਜਾ ਰਹੀ ਹੈ। ਇਸ ਸਮੱਸਿਆ ਕਾਰਨ ਤੁਹਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਮੱਸਿਆ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਜਾਂਦੀ ਹੈ। ਬੀਪੀ ਵਧਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ 'ਚ ਮੋਟਾਪਾ, ਨੀਂਦ ਦੀ ਕਮੀ, ਜ਼ਿਆਦਾ ਗੁੱਸਾ ਆਉਣਾ, ਤਣਾਅ, ਤਲੀਆਂ ਚੀਜ਼ਾਂ ਦਾ ਸੇਵਨ ਆਦਿ ਸ਼ਾਮਲ ਹੋ ਸਕਦਾ ਹੈ। ਸਮੇਂ ਰਹਿੰਦੇ ਕੁਝ ਗੱਲ੍ਹਾਂ ਦਾ ਧਿਆਨ ਰੱਖਣ ਕੇ ਤੁਸੀਂ ਬੀਪੀ ਨੂੰ ਕੰਟਰੋਲ ਕਰ ਸਕਦੇ ਹੋ।

ਬਲੱਡ ਪ੍ਰੈਸ਼ਰ ਦੀਆਂ ਕਿਸਮਾਂ:

  1. ਸਧਾਰਣ ਬਲੱਡ ਪ੍ਰੈਸ਼ਰ: 120/80mmHg
  2. ਬਾਰਡਰਲਾਈਨ: 120-129/80
  3. ਹਾਈਪਰਟੈਨਸ਼ਨ ਪੜਾਅ: 1 130-139/80-89
  4. ਹਾਈਪਰਟੈਨਸ਼ਨ ਸਟੇਜ: 2 >140/>90
  5. ਹਾਈਪੋਟੈਂਸ਼ਨ/ਘੱਟ ਬੀਪੀ:90/60

ਹਾਈ ਬਲੱਡ ਪ੍ਰੈਸ਼ਰ ਦੇ ਲੱਛਣ: ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਇਸਦੇ ਲੱਛਣਾ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸਦੇ ਲੱਛਣ ਹੇਠ ਲਿਖੇ ਅਨੁਸਾਰ ਹਨ:-

  • ਸਿਰਦਰਦ
  • ਨੱਕ ਵਗਣਾ
  • ਅੱਖਾਂ ਦੀ ਕਮਜ਼ੋਰੀ
  • ਦਿਲ ਦੀ ਧੜਕਨ ਵਧਣਾ
  • ਛਾਤੀ ਵਿੱਚ ਦਰਦ
  • ਕੰਨਾਂ ਵਿੱਚ ਗੂੰਜਦੀ ਆਵਾਜ਼
  • ਉਲਟੀਆਂ
  • ਉਲਝਣ
  • ਚਿੰਤਾ
  • ਮਾਸਪੇਸ਼ੀ
  • ਕੰਬਣੀ

ਹਾਈਪਰਟੈਨਸ਼ਨ ਦੇ ਮੁੱਖ ਕਾਰਨ:

  • ਬਹੁਤ ਜ਼ਿਆਦਾ ਸਿਗਰਟਨੋਸ਼ੀ ਅਤੇ ਸ਼ਰਾਬ ਦਾ ਸੇਵਨ
  • ਫਾਸਟ ਫੂਡ
  • ਗੈਰ-ਸਿਹਤਮੰਦ ਖੁਰਾਕ
  • ਕਸਰਤ ਦੀ ਕਮੀ
  • ਮੋਟਾਪਾ
  • ਕੋਲੈਸਟ੍ਰੋਲ ਵਧਣਾ
  • ਬਹੁਤ ਜ਼ਿਆਦਾ ਤਣਾਅ

ਹਾਈਪਰਟੈਨਸ਼ਨ ਨੂੰ ਰੋਕਣ ਲਈ ਸੁਝਾਅ:

  1. ਘੱਟ ਲੂਣ ਖਾਓ, ਜੋ ਕਿ ਸਟੇਜ 1 ਹਾਈਪਰਟੈਨਸ਼ਨ ਵਿੱਚ ਬਹੁਤ ਮਦਦਗਾਰ ਹੈ।
  2. ਭਾਰ ਘਟਾਓ। ਲਗਭਗ 20 ਪੌਂਡ ਦਾ ਭਾਰ ਘਟਾਉਣ ਨਾਲ ਬਲੱਡ ਪ੍ਰੈਸ਼ਰ ਨੂੰ ਲਗਭਗ 10 ਤੋਂ 20 ਪੁਆਇੰਟ ਘੱਟ ਕੀਤਾ ਜਾ ਸਕਦਾ ਹੈ।
  3. ਅਲਕੋਹਲ ਦੇ ਸੇਵਨ ਨੂੰ ਘਟਾਓ। ਇਸ ਨਾਲ ਬਲੱਡ ਪ੍ਰੈਸ਼ਰ ਨੂੰ 2-4 mm Hg ਤੱਕ ਘਟਾਇਆ ਜਾ ਸਕਦਾ ਹੈ।
  4. ਯੋਗਾ, ਪ੍ਰਾਣਾਯਾਮ ਅਤੇ ਕਸਰਤ ਨਿਯਮਿਤ ਤੌਰ 'ਤੇ ਕਰੋ। ਇਸ ਨਾਲ ਬਲੱਡ ਪ੍ਰੈਸ਼ਰ ਨੂੰ 5 ਤੋਂ 8 mm Hg ਤੱਕ ਘਟਾਇਆ ਜਾ ਸਕਦਾ ਹੈ।
  5. ਤਮਾਕੂਨੋਸ਼ੀ ਛੱਡੋ।
  6. ਤਣਾਅ ਘਟਾਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.