ਹੈਦਰਾਬਾਦ: ਦੁੱਧ ਨੂੰ ਹਮੇਸ਼ਾ ਤੋਂ ਪੌਸ਼ਟਿਕ ਭੋਜਨ ਮੰਨਿਆ ਜਾਂਦਾ ਰਿਹਾ ਹੈ। ਇਸ ਤੋਂ ਬਿਨ੍ਹਾਂ ਕੋਈ ਵੀ ਸਿਹਤਮੰਦ ਖੁਰਾਕ ਪੂਰੀ ਨਹੀਂ ਮੰਨੀ ਜਾਂਦੀ। ਅਕਸਰ ਕਿਹਾ ਜਾਂਦਾ ਹੈ ਕਿ ਜਿੰਨਾ ਜ਼ਿਆਦਾ ਦੁੱਧ ਪੀਓਗੇ, ਤੁਹਾਡੀਆਂ ਹੱਡੀਆਂ ਓਨੀਆਂ ਹੀ ਮਜ਼ਬੂਤ ਹੋਣਗੀਆਂ। ਇਹੀ ਕਾਰਨ ਹੈ ਕਿ ਬੱਚਿਆਂ ਤੋਂ ਲੈ ਕੇ ਘਰ ਦੇ ਬਜ਼ੁਰਗਾਂ ਤੱਕ ਹਰ ਕੋਈ ਦੁੱਧ ਪੀਂਦਾ ਹੈ। ਇਸ ਦੇ ਸਰੀਰ ਲਈ ਬਹੁਤ ਸਾਰੇ ਫਾਇਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਰੀਰਕ ਵਿਕਾਸ ਲਈ ਦੁੱਧ ਪੀਣਾ ਜ਼ਰੂਰੀ ਹੈ। ਹਾਲਾਂਕਿ, ਇਹ ਸੱਚ ਨਹੀਂ ਹੈ। ਇਹ ਸਹੀ ਹੈ ਕਿ ਦੁੱਧ ਸੰਪੂਰਨ ਖੁਰਾਕ ਦਾ ਹਿੱਸਾ ਹੈ, ਪਰ ਇਸ ਨੂੰ ਸੀਮਤ ਮਾਤਰਾ 'ਚ ਪੀਣਾ ਹੀ ਠੀਕ ਹੈ। ਇਸ ਨੂੰ ਜ਼ਿਆਦਾ ਮਾਤਰਾ 'ਚ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਹਨ।
ਇਹ ਲੋਕ ਦੁੱਧ ਪੀਣ ਤੋਂ ਕਰਨ ਪਰਹੇਜ਼: ਜਿਨ੍ਹਾਂ ਲੋਕਾਂ ਨੂੰ ਜ਼ੁਕਾਮ, ਖੰਘ, ਬਦਹਜ਼ਮੀ, ਦਸਤ, ਚਮੜੀ ਰੋਗ ਅਤੇ ਦੁੱਧ ਤੋਂ ਐਲਰਜੀ ਹੈ, ਉਨ੍ਹਾਂ ਨੂੰ ਦੁੱਧ ਬਿਲਕੁਲ ਨਹੀਂ ਪੀਣਾ ਚਾਹੀਦਾ।
ਕਿੰਨੇ ਕੱਪ ਦੁੱਧ ਪੀਣਾ ਫਾਇਦੇਮੰਦ?: ਦੁੱਧ ਵਿੱਚ ਕੈਲਸ਼ੀਅਮ, ਵਿਟਾਮਿਨ ਬੀ12, ਵਿਟਾਮਿਨ ਡੀ, ਕੈਲੋਰੀ, ਪੋਟਾਸ਼ੀਅਮ, ਪ੍ਰੋਟੀਨ ਅਤੇ ਸਿਹਤਮੰਦ ਚਰਬੀ ਪਾਈ ਜਾਂਦੀ ਹੈ, ਜੋ ਸਰੀਰ ਲਈ ਬਹੁਤ ਜ਼ਰੂਰੀ ਹੈ। ਸੰਯੁਕਤ ਰਾਜ ਦੇ ਰਾਸ਼ਟਰੀ ਖੁਰਾਕ ਦਿਸ਼ਾ ਨਿਰਦੇਸ਼ਾਂ ਅਨੁਸਾਰ, ਇੱਕ ਬਾਲਗ ਨੂੰ ਹਰ ਰੋਜ਼ 750ML (3 ਕੱਪ) ਦੁੱਧ ਪੀਣਾ ਚਾਹੀਦਾ ਹੈ, ਜਦਕਿ ਬੱਚਿਆਂ ਨੂੰ ਲਗਭਗ 2.5 ਕੱਪ ਦੁੱਧ ਪੀਣਾ ਚਾਹੀਦਾ ਹੈ। ਧਿਆਨ ਦੇਣ ਯੋਗ ਹੈ ਕਿ ਇਹ ਮਾਤਰਾ ਵਿਅਕਤੀ ਦੀਆਂ ਸਰੀਰਕ ਲੋੜਾਂ ਅਨੁਸਾਰ ਵੱਧ ਜਾਂ ਘਟ ਸਕਦੀ ਹੈ।
- ਹਾਰਟ ਅਟੈਕ ਦੇ ਵੱਧ ਰਹੇ ਨੇ ਮਾਮਲੇ, ਇਨ੍ਹਾਂ ਲੱਛਣਾਂ ਦੀ ਕਰੋ ਪਛਾਣ ਅਤੇ ਹਾਰਟ ਅਟੈਕ ਕਾਰਨ ਹੋਣ ਵਾਲੀ ਮੌਤ ਤੋਂ ਖੁਦ ਦਾ ਇਸ ਤਰ੍ਹਾਂ ਕਰੋ ਬਚਾਅ - Heart Attack symptoms
- ਦੁੱਧ ਵਿੱਚ ਪਾਣੀ ਜਾਂ ਯੂਰੀਆ ਮਿਲਾਇਆ ਜਾ ਰਿਹਾ ਹੈ, ਇਨ੍ਹਾਂ ਤਰੀਕਿਆਂ ਨਾਲ ਘਰ ਵਿੱਚ ਹੀ ਕਰੋ ਚੈੱਕ, ਸਿੰਥੈਟਿਕ ਦੁੱਧ ਦੀ ਵੀ ਹੋ ਜਾਵੇਗੀ ਪਛਾਣ - How To Check Milk Purity
- ਚਾਹ ਪੀਣ ਦੇ ਸ਼ੌਕੀਨ ਹੋ ਜਾਣ ਸਾਵਧਾਨ! ਦੁੱਧ ਵਾਲੀ ਚਾਹ ਪੀਣਾ ਸਿਹਤ ਲਈ ਹੋ ਸਕਦੈ ਖਤਰਨਾਕ, ਵਰਤੋ ਸਾਵਧਾਨੀਆਂ - Milk Tea Side Effects
ਕੀ ਹੱਡੀਆਂ ਮਜ਼ਬੂਤ ਹੁੰਦੀਆਂ ਹਨ?: ਸਵੀਡਨ ਵਿੱਚ ਹੋਈ ਇੱਕ ਖੋਜ ਅਨੁਸਾਰ, 3 ਕੱਪ ਤੋਂ ਵੱਧ ਦੁੱਧ ਪੀਣ ਨਾਲ ਕਮਰ ਟੁੱਟਣ, ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਅਤੇ ਮੌਤ ਦਾ ਖ਼ਤਰਾ ਵੱਧ ਸਕਦਾ ਹੈ। ਇਸ ਲਈ ਇਸ ਮਿੱਥ ਨੂੰ ਸੱਚ ਨਾ ਮੰਨੋ ਕਿ ਤੁਸੀਂ ਜਿੰਨਾ ਜ਼ਿਆਦਾ ਦੁੱਧ ਪੀਂਦੇ ਹੋ, ਤੁਹਾਡੀਆਂ ਹੱਡੀਆਂ ਓਨੀਆਂ ਹੀ ਮਜ਼ਬੂਤ ਹੁੰਦੀਆਂ ਹਨ।
ਇਸ ਤੋਂ ਇਲਾਵਾ, ਬੱਚਿਆਂ ਨੂੰ ਜ਼ਿਆਦਾ ਦੁੱਧ ਪਿਲਾਉਣ ਨਾਲ ਉਨ੍ਹਾਂ ਦਾ ਪੇਟ ਭਰ ਜਾਂਦਾ ਹੈ। ਅਜਿਹੇ 'ਚ ਬੱਚੇ ਨੂੰ ਭੁੱਖ ਨਹੀਂ ਲੱਗਦੀ, ਜੋ ਉਸ ਦੀ ਸਿਹਤ ਲਈ ਠੀਕ ਨਹੀਂ ਹੈ। ਇਸ ਦੇ ਨਾਲ ਹੀ, ਜ਼ਿਆਦਾ ਦੁੱਧ ਪੀਣ ਨਾਲ ਸਰੀਰ 'ਚ ਆਇਰਨ ਦੀ ਮਾਤਰਾ ਘੱਟ ਹੋ ਜਾਂਦੀ ਹੈ। ਆਇਰਨ ਦੀ ਕਮੀ ਅਨੀਮੀਆ ਦੀ ਸੰਭਾਵਨਾ ਨੂੰ ਵਧਾਉਂਦੀ ਹੈ।