ਹੈਦਰਾਬਾਦ: ਲਸਣ ਹਰ ਰਸੋਈ 'ਚ ਵਰਤਿਆਂ ਜਾਂਦਾ ਹੈ। ਜ਼ਿਆਦਾਤਰ ਲੋਕ ਭੋਜਨ ਦਾ ਸਵਾਦ ਵਧਾਉਣ ਲਈ ਲਸਣ ਦਾ ਇਸਤੇਮਾਲ ਕਰਦੇ ਹਨ। ਪਰ ਲਸਣ ਸਿਰਫ਼ ਸੁਆਦ ਹੀ ਨਹੀਂ, ਸਗੋ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਦਿਵਾਉਦਾ ਹੈ। ਲਸਣ 'ਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਲਸਣ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਮਾਨਸੂਨ 'ਚ ਹੋਣ ਵਾਲੀ ਇੰਨਫੈਕਸ਼ਨ ਤੋਂ ਤੁਹਾਡੀ ਰੱਖਿਆ ਕਰ ਸਕਦੇ ਹਨ। ਇਸ ਲਈ ਕਈ ਲੋਕ ਲਸਣ ਦਾ ਦਵਾਈ ਦੇ ਰੂਪ 'ਚ ਵੀ ਇਸਤੇਮਾਲ ਕਰਦੇ ਹਨ।
ਲਸਣ ਦੇ ਫਾਇਦੇ:
ਧਮਨੀਆਂ ਸਿਹਤਮੰਦ ਰਹਿੰਦੀਆਂ: ਲਸਣ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਸਰੀਰ ਦੀ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਨਾਲ ਧਮਨੀਆਂ ਸਿਹਤਮੰਦ ਰਹਿੰਦੀਆਂ ਹਨ, ਸ਼ੂਗਰ ਕਰਕੇ ਸਰੀਰ 'ਚ ਹੋਣ ਵਾਲੀ ਸੋਜ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਧਮਨੀਆਂ ਦੇ ਮਰੀਜ਼ਾਂ ਨੂੰ ਵੀ ਦਰਦ ਤੋਂ ਆਰਾਮ ਪਾਉਣ 'ਚ ਮਦਦ ਮਿਲ ਸਕਦੀ ਹੈ।
ਇਮਿਊਨ ਸਿਸਟਮ ਮਜ਼ਬੂਤ: ਲਸਣ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਰਹਿੰਦਾ ਹੈ। ਆਕਸੀਡੇਟਿਵ ਡੈਮੇਜ ਤੋਂ ਸੁਰੱਖਿਆ ਦੇ ਕਾਰਨ ਸੈੱਲ ਡੈਮੇਜ ਘੱਟ ਹੁੰਦੇ ਹਨ, ਜਿਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ।
ਇੰਨਫੈਕਸ਼ਨ ਤੋਂ ਬਚਾਅ: ਲਸਣ ਖਾਣ ਨਾਲ ਇੰਨਫੈਕਸ਼ਨ ਤੋਂ ਬਚਾਅ ਹੁੰਦਾ ਹੈ। ਇਸ 'ਚ ਬੈਕਟੀਰੀਆਂ ਅਤੇ ਵਾਈਰਸ ਨਾਲ ਲੜਨ 'ਚ ਮਦਦ ਮਿਲਦੀ ਹੈ। ਮਾਨਸੂਨ ਦੇ ਮੌਸਮ ਦੇ ਇਸਦਾ ਸੇਵਨ ਕਰਨਾ ਕਾਫ਼ੀ ਫਾਇਦੇਮੰਦ ਹੋ ਸਕਦਾ ਹੈ। ਮੀਂਹ ਦੇ ਮੌਸਮ 'ਚ ਲਸਣ ਖਾਣ ਨਾਲ ਸਰਦੀ-ਜ਼ੁਕਾਮ ਤੋਂ ਆਰਾਮ ਪਾਇਆ ਜਾ ਸਕਦਾ ਹੈ।
- ਕੀ ਤੁਹਾਡੇ ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਜ਼ਿਆਦਾ ਹੈ? ਇਨ੍ਹਾਂ ਸਾਧਾਰਨ ਘਰੇਲੂ ਨੁਸਖਿਆਂ ਨਾਲ ਸਮੱਸਿਆ ਤੋਂ ਪਾਓ ਛੁਟਕਾਰਾ - How to Control Uric Acid
- ਇੱਕ ਮਹੀਨੇ ਤੱਕ ਪਿਆਜ਼ ਨਾ ਖਾਣ ਨਾਲ ਸਿਹਤ 'ਤੇ ਕੀ ਹੋਵੇਗਾ ਅਸਰ, ਜਾਣੋ ਪੂਰੀ ਜਾਣਕਾਰੀ - What Happen If I Stop Eating Onions
- ਫਿਲਟਰ ਦੇ ਪਾਣੀ ਨੂੰ ਸ਼ੁੱਧ ਸਮਝ ਕੇ ਪੀਣ ਦੀ ਨਾ ਕਰੋ ਗਲਤੀ, ਹੋ ਸਕਦੀਆਂ ਨੇ ਇਹ ਗੰਭੀਰ ਬਿਮਾਰੀਆਂ - Side Effects of Filter Water
ਕੋਲੇਸਟ੍ਰੋਲ: ਲਸਣ ਖਰਾਬ ਕੋਲੇਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ, ਜਿਸ ਨਾਲ ਕਈ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਲਸਣ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।
ਬਲੱਡ ਪ੍ਰੈਸ਼ਰ ਕੰਟਰੋਲ: ਲਸਣ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਬਲੱਡ ਪ੍ਰੈਸ਼ਰ ਦੇ ਮਰੀਜ਼ ਆਪਣੀ ਖੁਰਾਕ ਵਿੱਚ ਲਸਣ ਨੂੰ ਜ਼ਰੂਰ ਸ਼ਾਮਲ ਕਰਨ। ਇਸ ਤੋਂ ਇਲਾਵਾ, ਲਸਣ ਹੱਡੀਆਂ ਨੂੰ ਵੀ ਮਜ਼ਬੂਤ ਬਣਾਈ ਰੱਖਣ 'ਚ ਮਦਦ ਕਰਦਾ ਹੈ।