ਹੈਦਰਾਬਾਦ: ਲੌਂਗ ਨੂੰ ਜ਼ਿਆਦਾਤਰ ਲੋਕ ਸਵਾਦ ਲਈ ਖਾਂਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਲੌਂਗ ਸਿਰਫ਼ ਸਵਾਦ ਹੀ ਨਹੀਂ, ਸਗੋ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦਗਾਰ ਹੁੰਦੀ ਹੈ। ਲੌਂਗ 'ਚ ਮਿਨਰਲ, ਐਂਟੀਆਕਸੀਡੈਂਟ, ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਲਈ ਤੁਸੀ ਲੌਂਗ ਦੀ ਚਾਹ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਲੌਂਗ ਦੀ ਚਾਹ ਪੀਣ ਦੇ ਫਾਇਦੇ:
ਦੰਦਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ: ਲੌਂਗ ਦੀ ਚਾਹ ਦਾ ਰੋਜ਼ਾਨਾ ਸੇਵਨ ਕਰਨ ਨਾਲ ਮਸੂੜਿਆਂ ਅਤੇ ਦੰਦਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ। ਇਸ ਚਾਹ ਨੂੰ ਪੀਣ ਨਾਲ ਮੂੰਹ 'ਚ ਮੌਜ਼ੂਦ ਬੈਕਟੀਰੀਆਂ ਸਾਫ਼ ਹੋ ਜਾਂਦੇ ਹਨ। ਜੇਕਰ ਤੁਹਾਡੇ ਦੰਦ 'ਚ ਦਰਦ ਹੋ ਰਿਹਾ ਹੈ, ਤਾਂ ਲੌਂਗ ਦੀ ਚਾਹ ਪੀਣ ਨਾਲ ਆਰਾਮ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਲੌਂਗ ਦੀ ਚਾਹ ਪੀਣ ਨਾਲ ਮੂੰਹ ਦੀ ਬਦਬੂ, ਦੰਦਾਂ ਅਤੇ ਮਸੂੜਿਆਂ 'ਚ ਦਰਦ ਅਤੇ ਸੋਜ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਪਾਚਨ ਨਾਲ ਜੁੜੀਆਂ ਸਮੱਸਿਆਵਾਂ: ਜੇਕਰ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ, ਤਾਂ ਲੌਂਗ ਦੀ ਚਾਹ ਫਾਇਦੇਮੰਦ ਹੋ ਸਕਦੀ ਹੈ। ਲੌਂਗ ਦੀ ਚਾਹ ਪੀਣ ਨਾਲ ਅਲਸਰ ਦੇ ਖਤਰੇ ਨੂੰ ਘੱਟ ਕਰਕੇ ਐਸਿਡਿਟੀ ਅਤੇ ਪੇਟ ਦਰਦ ਦੀ ਸ਼ਿਕਾਇਤ ਨੂੰ ਦੂਰ ਕੀਤਾ ਜਾ ਸਕਦਾ ਹੈ।
ਤਣਾਅ ਦੂਰ: ਜਿਹੜੇ ਲੋਕ ਤਣਾਅ 'ਚ ਰਹਿੰਦੇ ਹਨ, ਉਹ ਵੀ ਲੌਂਗ ਦੀ ਚਾਹ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹਨ। ਲੌਂਗ ਦੀ ਚਾਹ 'ਚ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਦਿਮਾਗ ਨੂੰ ਸ਼ਾਂਤ ਕਰਕੇ ਤਣਾਅ ਨੂੰ ਘੱਟ ਕਰਦੇ ਹਨ।
ਭਾਰ ਨੂੰ ਕੰਟਰੋਲ ਰੱਖਣ 'ਚ ਮਦਦਗਾਰ: ਲੌਂਗ ਦੀ ਚਾਹ ਭਾਰ ਘਟਾਉਣ 'ਚ ਮਦਦਗਾਰ ਹੋ ਸਕਦੀ ਹੈ। ਇਸ ਚਾਹ 'ਚ ਫੈਟੀ ਐਸਿਡ ਪਾਇਆ ਜਾਂਦਾ ਹੈ, ਜਿਸ ਨਾਲ ਭਾਰ ਕੰਟਰੋਲ ਰੱਖਣ 'ਚ ਮਦਦ ਮਿਲਦੀ ਹੈ।
- ਹੋਲੀ ਦੇ ਰੰਗਾਂ ਕਾਰਨ ਦਾੜ੍ਹੀ 'ਚ ਹੋ ਰਹੀ ਹੈ ਖੁਜਲੀ, ਤਾਂ ਰਾਹਤ ਪਾਉਣ ਲਈ ਅਜ਼ਮਾਓ ਇਹ ਆਸਾਨ ਤਰੀਕੇ - After Holi Care Tips
- ਜਾਣੋ ਅੰਡਰਆਰਮਸ ਕਾਲੇ ਹੋਣ ਪਿੱਛੇ ਕੀ ਨੇ ਕਾਰਨ, ਸਾਫ਼ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ - Remove Black Underarms
- ਐਸਿਡਿਟੀ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ - Tricks To Avoid Acidity
ਦਰਦ ਅਤੇ ਸੋਜ ਤੋਂ ਰਾਹਤ: ਲੌਂਗ ਦੀ ਚਾਹ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਦਰਦ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ। ਇਸਦੇ ਨਾਲ ਹੀ, ਲੌਂਗ ਦੀ ਚਾਹ ਪੀਣ ਨਾਲ ਸਿਰਦਰਦ, ਦੰਦਾਂ ਦੇ ਦਰਦ ਅਤੇ ਮਾਸਪੇਸ਼ੀਆਂ 'ਚ ਹੋ ਰਹੇ ਦਰਦ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸ ਤਰ੍ਹਾਂ ਬਣਾਓ ਲੌਂਗ ਦੀ ਚਾਹ: ਲੌਂਗ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾ ਪੈਨ 'ਚ ਇੱਕ ਕੱਪ ਪਾਣੀ ਪਾ ਕੇ ਗੈਸ 'ਤੇ ਗਰਮ ਕਰ ਲਓ। ਫਿਰ ਇਸ 'ਚ 4-5 ਲੌਂਗ ਪਾ ਕੇ 5 ਤੋਂ 7 ਮਿੰਟ ਲਈ ਪਕਾ ਲਓ। ਹੁਣ ਗੈਸ ਬੰਦ ਕਰਕੇ ਪਾਣੀ ਨੂੰ ਛਾਣ ਲਓ। ਇਸ ਤਰ੍ਹਾਂ ਲੌਂਗ ਦੀ ਚਾਹ ਤਿਆਰ ਹੈ। ਇਸ ਨੂੰ ਪੀਣ ਤੋਂ ਪਹਿਲਾ ਇੱਕ ਚਮਚ ਸ਼ਹਿਦ ਮਿਲਾ ਲਓ।