ਹੈਦਰਾਬਾਦ: ਗੁਲਾਲ ਅਤੇ ਪਾਣੀ ਨਾਲ ਖੇਡਿਆ ਜਾਣ ਵਾਲਾ ਤਿਉਹਾਰ ਹੋਲੀ ਆਉਣ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਕਈ ਲੋਕਾਂ ਨੇ ਹੋਲੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਹਾਲਾਂਕਿ, ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਹੋਲੀ ਦੇ ਰੰਗਾਂ ਤੋਂ ਡਰਦੇ ਹਨ। ਜੇਕਰ ਤੁਸੀਂ ਵੀ ਹੋਲੀ ਦੇ ਤਿਉਹਾਰ ਤੋਂ ਦੂਰ ਭੱਜਦੇ ਹੋ, ਤਾਂ ਅਜਿਹਾ ਕਰਕੇ ਤੁਸੀਂ ਗਲਤੀ ਕਰ ਰਹੇ ਹੋ। ਐਕਸਪਰਟਸ ਦਾ ਮੰਨਣਾ ਹੈ ਹੋਲੀ ਦੇ ਰੰਗ ਸਾਡੀ ਮਾਨਸਿਕ ਸਿਹਤ 'ਤੇ ਵਧੀਆਂ ਅਸਰ ਪਾਉਦੇ ਹਨ। ਹੋਲੀ ਖੇਡਣ ਨਾਲ ਕਈ ਮਾਨਸਿਕ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਵੀ ਆਪਣੇ ਕਰੀਬੀਆਂ ਦੇ ਨਾਲ ਮਿਲ ਕੇ ਹੋਲੀ ਦਾ ਤਿਉਹਾਰ ਖੇਡਣਾ ਚਾਹੀਦਾ ਹੈ।
ਹੋਲੀ ਖੇਡਣ ਦੇ ਲਾਭ:
ਤਣਾਅ ਤੋਂ ਰਾਹਤ: ਹੋਲੀ ਦਾ ਤਿਉਹਾਰ ਮਾਹੌਲ ਨੂੰ ਸੁਹਾਵਣਾ ਬਣਾ ਦਿੰਦਾ ਹੈ। ਇਸ ਦਿਨ ਗੁਲਾਲ ਦੇ ਰੰਗ, ਗਾਣਿਆਂ 'ਤੇ ਨੱਚਣਾ ਮੂਡ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ। ਐਕਸਪਰਟਸ ਅਨੁਸਾਰ, ਲੋਕ ਜਦੋ ਆਪਣੇ ਦੋਸਤਾਂ-ਰਿਸ਼ਤੇਦਾਰਾਂ ਦੇ ਨਾਲ ਮਿਲਕੇ ਹੋਲੀ ਖੇਡਦੇ ਹਨ, ਤਾਂ ਉਨ੍ਹਾਂ ਦਾ ਤਣਾਅ ਘੱਟ ਹੁੰਦਾ ਹੈ ਅਤੇ ਮੂਡ 'ਚ ਸੁਧਾਰ ਹੁੰਦਾ ਹੈ। ਸਾਰਿਆਂ ਦੇ ਨਾਲ ਮਿਲ ਕੇ ਹੋਲੀ ਖੇਡਣ ਨਾਲ ਤੁਹਾਡਾ ਆਤਮਵਿਸ਼ਵਾਸ ਵੀ ਵਧੇਗਾ।
ਹੈਪੀ ਹਾਰਮੋਨ: ਹੋਲੀ 'ਤੇ ਰੰਗਾਂ ਨਾਲ ਖੇਡਣਾ, ਮਿਠਾਇਆ ਖਾਣਾ ਅਤੇ ਆਪਣਿਆਂ ਨੂੰ ਮਿਲ ਕੇ ਵਿਅਕਤੀ ਦੇ ਅੰਦਰ ਹੈਪੀ ਹਾਰਮੋਨ ਰਿਲੀਜ਼ ਹੁੰਦੇ ਹਨ। ਇਸ ਨਾਲ ਮਾਨਸਿਕ ਸਿਹਤ 'ਚ ਵੀ ਸੁਧਾਰ ਹੁੰਦਾ ਹੈ।
ਕਲਰ ਥੈਰੇਪੀ: ਹੋਲੀ ਦੇ ਰੰਗਾਂ ਦਾ ਮਨ 'ਤੇ ਵਧੀਆਂ ਪ੍ਰਭਾਵ ਪੈਂਦਾ ਹੈ। ਹੋਲੀ ਦੇ ਅਲੱਗ-ਅਲੱਗ ਰੰਗ ਐਨਰਜ਼ੀ ਨੂੰ ਜਗਾਉਣ ਦਾ ਕੰਮ ਕਰਦੇ ਹਨ। ਕਲਰ ਥੈਰੇਪੀ ਅਨੁਸਾਰ, ਅਲੱਗ-ਅਲੱਗ ਰੰਗਾਂ ਦਾ ਸਾਡੇ ਮਨ 'ਤੇ ਅਲੱਗ ਹੀ ਪ੍ਰਭਾਵ ਪੈਂਦਾ ਹੈ। ਜਿਵੇਂ ਕਿ ਹਰਾਂ ਅਤੇ ਬਲੂ ਰੰਗ ਮਨ ਨੂੰ ਸ਼ਾਂਤ ਕਰਦਾ ਹੈ, ਨਾਰੰਗੀ ਅਤੇ ਹਰਾ ਰੰਗ ਖੁਸ਼ੀ ਨੂੰ ਵਧਾਉਦਾ ਹੈ, ਜਦਕਿ ਲਾਲ, ਗੁਲਾਬੀ ਅਤੇ ਪੀਲਾ ਰੰਗ ਸਾਡੀਆਂ ਭਾਵਨਾਵਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।
ਇਕੱਲਤਾ ਦੂਰ: ਹੋਲੀ ਦਾ ਤਿਉਹਾਰ ਲੋਕ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਮਨਾਉਦੇ ਹਨ, ਜਿਸ ਕਰਕੇ ਉਨ੍ਹਾਂ ਦਾ ਆਪਸ 'ਚ ਸਬੰਧ ਹੋਰ ਵੀ ਜ਼ਿਆਦਾ ਮਜ਼ਬੂਤ ਬਣਦਾ ਹੈ। ਸਾਰਿਆਂ ਨਾਲ ਮਿਲ ਕੇ ਹੋਲੀ ਮਨਾਉਣ ਨਾਲ ਇਕੱਲਤਾ ਦੀ ਭਾਵਨਾਂ ਦੂਰ ਹੁੰਦੀ ਹੈ ਅਤੇ ਦਿਮਾਗ ਨੂੰ ਆਰਾਮ ਮਿਲਦਾ ਹੈ। ਇਸ ਲਈ ਤੁਹਾਨੂੰ ਹੋਲੀ ਦਾ ਤਿਉਹਾਰ ਆਪਣੇ ਰਿਸ਼ਤੇਦਾਰਾਂ, ਦੋਸਤਾਂ ਅਤੇ ਪਰਿਵਾਰ ਨਾਲ ਮਿਲ ਕੇ ਮਨਾਉਣਾ ਚਾਹੀਦਾ ਹੈ ਅਤੇ ਰੰਗਾਂ ਤੋਂ ਦੂਰ ਨਹੀਂ ਭੱਜਣਾ ਚਾਹੀਦਾ।