ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹੇ 'ਚ ਤੁਸੀਂ ਖੀਰੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਖੀਰੇ ਨੂੰ ਰੋਜ਼ਾਨਾ ਖਾਣ ਨਾਲ ਤੁਸੀਂ ਸ਼ੂਗਰ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਖੀਰੇ 'ਚ ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਲਈ ਆਪਣੀ ਖੁਰਾਕ 'ਚ ਖੀਰੇ ਨੂੰ ਜ਼ਰੂਰ ਸ਼ਾਮਲ ਕਰੋ।
ਖੀਰਾ ਖਾਣ ਦੇ ਫਾਇਦੇ:
ਭਾਰ ਘਟਾਉਣ 'ਚ ਮਦਦਗਾਰ: ਭਾਰ ਘਟਾਉਣ ਲਈ ਖੀਰਾ ਫਾਇਦੇਮੰਦ ਹੋ ਸਕਦਾ ਹੈ। ਖੀਰੇ 'ਚ ਕੈਲੋਰੀ ਦੀ ਮਾਤਰਾ ਘੱਟ ਅਤੇ ਫੈਟ ਨਹੀਂ ਹੁੰਦਾ। ਇਸ ਲਈ ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ, ਤਾਂ ਖੀਰੇ ਨੂੰ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਛੁਟਕਾਰਾ: ਖੀਰਾ ਖਾਣ ਨਾਲ ਕਈ ਸਮੱਸਿਆਵਾਂ ਤੋ ਛੁਟਕਾਰਾ ਪਾਇਆ ਜਾ ਸਕਦਾ ਹੈ। ਇਲ ਨਾਲ ਸਰੀਰ ਦੇ ਮੈਟਾਬਾਲੀਜ਼ਮ ਨੂੰ ਬਿਹਤਰ ਬਣਾਈ ਰੱਖਣ 'ਚ ਮਦਦ ਮਿਲਦੀ ਹੈ। ਖੀਰਾ ਖਾਣ ਨਾਲ 40 ਫੀਸਦੀ ਪਾਣੀ ਸਰੀਰ ਨੂੰ ਮਿਲ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਸ਼ੂਗਰ ਦੀ ਸਮੱਸਿਆ: ਸ਼ੂਗਰ ਦੇ ਮਰੀਜ਼ਾਂ ਲਈ ਖੀਰਾ ਖਾਣਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸ਼ੂਗਰ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਖੀਰੇ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਮੈਟਾਬਾਲੀਜ਼ਮ ਨੂੰ ਮਜ਼ਬੂਤ ਬਣਾਉਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ 'ਚ ਖੀਰੇ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਕਬਜ਼ ਤੋਂ ਰਾਹਤ: ਖੀਰਾ ਖਾਣ ਨਾਲ ਤੁਸੀਂ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਪਾ ਸਕਦੇ ਹੋ। ਖੀਰੇ 'ਚ ਮੌਜ਼ੂਦ ਪਾਣੀ ਅਤੇ ਫਾਈਬਰ ਦੀ ਮਾਤਰਾ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੀ ਹੈ। ਇਸਨੂੰ ਖਾਣ ਨਾਲ ਤੁਸੀਂ ਪੇਟ ਨਾਲ ਜੁੜੀਆ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਜਿਹੜੇ ਲੋਕ ਕਬਜ਼ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ, ਉਹ ਖੀਰੇ ਨੂੰ ਜ਼ਰੂਰ ਆਪਣੀ ਖੁਰਾਕ 'ਚ ਸ਼ਾਮਲ ਕਰ ਲੈਣ।
ਚਮੜੀ ਅਤੇ ਵਾਲਾਂ ਲਈ ਫਾਇਦੇਮੰਦ: ਖੀਰਾ ਸਿਰਫ਼ ਸਿਹਤ ਲਈ ਹੀ ਨਹੀਂ, ਸਗੋ ਚਮੜੀ, ਵਾਲਾਂ ਅਤੇ ਨੂੰਹਾਂ ਲਈ ਵੀ ਫਇਦੇਮੰਦ ਹੁੰਦਾ ਹੈ। ਇਸ ਚ ਮੌਜ਼ੂਦ ਸਾੜ ਵਿਰੋਧੀ ਗੁਣ ਚਮੜੀ ਨੂੰ ਚਮਕਦਾਰ ਬਣਾਏ ਰੱਖਣ 'ਚ ਮਦਦ ਕਰਦੇ ਹਨ, ਵਾਲਾਂ ਨੂੰ ਮਜ਼ਬੂਤ ਬਣਾਉਦੇ ਹਨ ਅਤੇ ਨੂੰਹਾਂ ਨੂੰ ਟੁੱਟਣ ਤੋਂ ਰੋਕਦੇ ਹਨ।