ETV Bharat / health

ਕੰਨ 'ਚ ਕਿਸੇ ਵੀ ਤਰ੍ਹਾਂ ਦਾ ਕੀੜਾ ਚਲਾ ਜਾਵੇ, ਤਾਂ ਬਚਾਅ ਲਈ ਇਹ ਘਰੇਲੂ ਨੁਸਖ਼ਾ ਆ ਸਕਦੈ ਤੁਹਾਡੇ ਕੰਮ - Ear Care Tips - EAR CARE TIPS

Ear Care Tips: ਕਈ ਵਾਰ ਸੌਂਦੇ ਸਮੇਂ ਜਾਂ ਆਰਾਮ ਕਰਦੇ ਸਮੇਂ ਕੰਨ 'ਚ ਕਿਸੇ ਵੀ ਤਰ੍ਹਾਂ ਦਾ ਕੀੜਾ ਚੱਲਾ ਜਾਂਦਾ ਹੈ, ਜਿਸਨੂੰ ਬਾਹਰ ਕੱਢਣਾ ਮੁਸ਼ਕਿਲ ਹੁੰਦਾ ਹੈ। ਕੰਨ 'ਚ ਕੀੜਾ ਚਲੇ ਜਾਣ ਨਾਲ ਤੇਜ਼ ਦਰਦ ਅਤੇ ਜਲਣ ਹੋਣ ਲੱਗਦੀ ਹੈ। ਕੀੜੇ ਨੂੰ ਕੰਨ 'ਚੋ ਬਾਹਰ ਕੱਢਣ ਲਈ ਤੁਸੀਂ ਇੱਕ ਘਰੇਲੂ ਨੁਸਖ਼ਾ ਅਜ਼ਮਾ ਸਕਦੇ ਹੋ।

Ear Care Tips
Ear Care Tips (Getty Images)
author img

By ETV Bharat Health Team

Published : Jul 26, 2024, 2:51 PM IST

Updated : Jul 26, 2024, 5:19 PM IST

ਹੈਦਰਾਬਾਦ: ਕਈ ਵਾਰ ਕੰਨ 'ਚ ਕੋਈ ਕੀੜਾ, ਮੱਛਰ ਜਾਂ ਕੀੜੀ ਚਲੀ ਜਾਂਦੀ ਹੈ, ਜਿਸ ਕਾਰਨ ਦਰਦ ਅਤੇ ਜਲਣ ਹੋਣ ਲੱਗਦੀ ਹੈ। ਕੀੜੇ ਨੂੰ ਬਾਹਰ ਕੱਢਣ ਲਈ ਕਈ ਲੋਕ ਕੰਨ 'ਚ ਉਂਗਲੀਆਂ ਮਾਰਨ ਲੱਗਦੇ ਹਨ, ਜਿਸ ਨਾਲ ਕੀੜਾ ਬਾਹਰ ਨਿਕਲਣ ਦੀ ਜਗ੍ਹਾਂ ਹੋਰ ਅੰਦਰ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੀੜੇ ਦੇ ਕੰਨ 'ਚ ਚਲੇ ਜਾਣ ਤੋਂ ਬਾਅਦ ਕੰਨ 'ਚ ਰੋਸ਼ਨੀ ਮਾਰ ਕੇ ਨਹੀਂ ਦੇਖਣਾ ਚਾਹੀਦਾ, ਕਿਉਕਿ ਇਸ ਨਾਲ ਕੀੜਾ ਹੋਰ ਅੰਦਰ ਜਾ ਸਕਦਾ ਹੈ। ਦੱਸ ਦਈਏ ਕਿ ਕਿਸੇ ਵੀ ਕੀੜੇ ਦਾ ਕੰਨ 'ਚ ਚਲੇ ਜਾਣਾ ਨੁਕਸਾਨਦੇਹ ਹੁੰਦਾ ਹੈ। ਜੇਕਰ ਕੀੜਾ ਕੰਨ ਦੇ ਪਰਦੇ ਤੱਕ ਪਹੁੰਚ ਜਾਵੇ, ਤਾਂ ਕੰਨ ਦੇ ਪਰਦੇ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਸੁਣਨ 'ਚ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਰਕੇ ਤੁਸੀਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ਾ ਅਜ਼ਮਾ ਸਕਦੇ ਹੋ।

ਕੰਨ 'ਚ ਚਲੇ ਗਏ ਕੀੜੇ ਨੂੰ ਬਾਹਰ ਕੱਢਣ ਦਾ ਨੁਸਖ਼ਾ: ਕੀੜੇ ਨੂੰ ਕੰਨ 'ਚੋ ਬਾਹਰ ਕੱਢਣ ਲਈ ਸਭ ਤੋਂ ਪਹਿਲਾ ਖਾਣਾ ਪਕਾਉਣ ਵਾਲਾ ਤੇਲ ਲਓ। ਫਿਰ ਇਸਨੂੰ ਕੰਨ 'ਚ ਪਾ ਕੇ ਪੰਜ ਮਿੰਟ ਲਈ ਛੱਡ ਦਿਓ। ਇਸ ਤਰ੍ਹਾਂ ਕੀੜਾ ਹੌਲੀ-ਹੌਲੀ ਕੰਨ ਦੇ ਬਾਹਰ ਆ ਜਾਵੇਗਾ। ਜੇਕਰ ਕੀੜਾ ਫਿਰ ਵੀ ਬਾਹਰ ਨਹੀਂ ਆ ਰਿਹਾ, ਤਾਂ ਕੰਨ ਨੂੰ ਪਿੱਛੇ ਤੋਂ ਫੜ੍ਹ ਕੇ ਅਤੇ ਥੱਲ੍ਹੇ ਨੂੰ ਕਰਕੇ ਤੇਜ਼ੀ ਨਾਲ ਹਿਲਾਓ। ਇਸ ਨਾਲ ਵੀ ਕੀੜਾ ਬਾਹਰ ਆ ਸਕਦਾ ਹੈ। ਜੇਕਰ ਇਹ ਘਰੇਲੂ ਨੁਸਖ਼ੇ ਅਜ਼ਮਾਉਣ ਤੋਂ ਬਾਅਦ ਵੀ ਕੀੜਾ ਕੰਨ 'ਚੋ ਬਾਹਰ ਨਹੀਂ ਆ ਰਿਹਾ, ਤਾਂ ਤੁੰਰਤ ਡਾਕਟਰ ਕੋਲ੍ਹ ਜਾਓ।

ਕੰਨ 'ਚ ਕੀੜਾ ਚਲੇ ਜਾਣ 'ਤੇ ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਸਕਦਾ ਸਾਹਮਣਾ: ਜੇਕਰ ਕੰਨ 'ਚ ਕੀੜਾ ਚਲਾ ਜਾਵੇ ਜਾਂ ਕੀੜੇ ਦੇ ਕੁਝ ਟੁੱਕੜੇ ਹੀ ਅੰਦਰ ਰਹਿ ਜਾਣ, ਤਾਂ ਤੁਹਾਨੂੰ ਕੰਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਮੇਂ ਰਹਿੰਦੇ ਕੰਨ 'ਚੋ ਕੀੜੇ ਨੂੰ ਬਾਹਰ ਕੱਢਣਾ ਜ਼ਰੂਰੀ ਹੈ। ਕੰਨ 'ਚ ਕੀੜਾ ਚਲੇ ਜਾਣ ਕਰਕੇ ਹੋਣ ਵਾਲੀਆਂ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਹਨ:-

  1. ਕੰਨ 'ਚ ਦਰਦ
  2. ਕੰਨ 'ਚੋ ਪਸ ਆਉਣਾ
  3. ਕੰਨ 'ਚੋ ਖੂਨ ਨਿਕਲਣਾ
  4. ਕਾਨ 'ਚੋ ਬਦਬੂ ਆਉਣਾ
  5. ਲਗਾਤਾਰ ਬੁਖਾਰ ਹੋਣਾ

Last Updated : Jul 26, 2024, 5:19 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.