ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਔਰਤ ਦਫ਼ਤਰ ਜਾਂ ਬਾਹਰ ਜਾਂਦੇ ਸਮੇਂ ਸੁੰਦਰ ਦਿਖਣਾ ਚਾਹੁੰਦੀਆਂ ਹਨ। ਇਸ ਲਈ ਉਹ ਮੌਸਮ ਦੀ ਪਰਵਾਹ ਕੀਤੇ ਬਿਨਾਂ ਮੇਕਅੱਪ ਕਰਦੀਆਂ ਹਨ। ਜੇਕਰ ਤੁਸੀਂ ਰੋਜ਼ਾਨਾ ਮੇਕਅਪ ਰੁਟੀਨ ਦੀ ਪਾਲਣਾ ਕਰਦੇ ਹੋ, ਤਾਂ ਨਾ ਸਿਰਫ ਤੁਹਾਡਾ ਮੇਕਅਪ ਧੁੱਪ ਵਿੱਚ ਪਿਘਲ ਜਾਵੇਗਾ, ਬਲਕਿ ਤੁਹਾਡਾ ਚਿਹਰਾ ਵੀ ਬਦਸੂਰਤ ਦਿਖਾਈ ਦੇਵੇਗਾ। ਇਸ ਲਈ ਸੂਰਜ ਅਤੇ ਗਰਮੀ ਵਿੱਚ ਵੀ ਸਾਰਾ ਦਿਨ ਆਪਣੇ ਮੇਕਅਪ ਨੂੰ ਵਧੀਆ ਰੱਖਣ ਲਈ ਤੁਸੀਂ ਕੁਝ ਟਿਪਸ ਨੂੰ ਫਾਲੋ ਕਰ ਸਕਦੇ ਹੋ।
ਗਰਮੀਆਂ 'ਚ ਮੇਕਅੱਪ ਨੂੰ ਬਰਕਰਾਰ ਰੱਖਣ ਦੇ ਟਿਪਸ:
- ਆਪਣੇ ਮਨਪਸੰਦ ਲਿਕਵਿਡ ਫਾਊਂਡੇਸ਼ਨ 'ਚ ਥੋੜ੍ਹਾ ਜਿਹਾ ਮਾਇਸਚਰਾਈਜ਼ਰ ਮਿਲਾਓ ਅਤੇ ਇਸ ਨੂੰ ਆਪਣੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਨੂੰ ਕੁਦਰਤੀ ਦਿੱਖ ਮਿਲੇਗੀ।
- ਘਰ 'ਚ ਸਪਰੇਅ ਤਿਆਰ ਕਰੋ, ਜਿਸ ਨਾਲ ਮੇਕਅੱਪ ਖਰਾਬ ਨਹੀਂ ਹੋਵੇਗਾ। ਸਪਰੇਅ ਬਣਾਉਣ ਲਈ ਇੱਕ ਬੋਤਲ ਵਿੱਚ ਤਾਜ਼ਾ ਪਾਣੀ ਪਾਓ ਅਤੇ ਉਸ 'ਚ ਥੋੜ੍ਹੀ ਜਿਹੀ ਗਲਿਸਰੀਨ ਜਾਂ ਐਲੋਵੇਰਾ ਜੈੱਲ ਮਿਲਾਓ। ਜਿਵੇਂ ਹੀ ਤੁਹਾਡਾ ਮੇਕਅੱਪ ਪੂਰਾ ਹੋ ਜਾਵੇ, ਤਾਂ ਮੇਕਅੱਪ 'ਤੇ ਸਪਰੇਅ ਕਰ ਲਓ।
- ਨਿੰਬੂ ਵਿੱਚ ਮੌਜੂਦ ਸਿਟਰਸ ਐਸਿਡ ਤੁਹਾਡੇ ਬੁੱਲ੍ਹਾਂ ਨੂੰ ਐਕਸਫੋਲੀਏਟ ਕਰਦਾ ਹੈ। ਇਸ ਨਾਲ ਬੁੱਲ੍ਹਾਂ ਨੂੰ ਅੰਦਰੋਂ ਗੁਲਾਬੀ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਨਿੰਬੂ ਦਾ ਰਸ ਬੁੱਲ੍ਹਾਂ 'ਤੇ ਲਗਾਓ।
- ਖੀਰੇ ਨੂੰ ਕੱਟ ਕੇ ਅੱਖਾਂ 'ਤੇ ਲਗਾਓ। ਇਸ ਨਾਲ ਅੱਖਾਂ ਦੀ ਸੋਜ ਅਤੇ ਹੋਰ ਸਮੱਸਿਆਵਾਂ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਜੇਕਰ ਅੱਖਾਂ 'ਚ ਸੋਜ ਮਹਿਸੂਸ ਹੋ ਰਹੀ ਹੈ, ਤਾਂ ਖੀਰੇ ਦੇ ਟੁਕੜਿਆਂ ਨੂੰ ਕੁਝ ਦੇਰ ਲਈ ਫਰਿੱਜ 'ਚ ਰੱਖੋ ਅਤੇ ਫਿਰ ਇਨ੍ਹਾਂ ਨੂੰ ਅੱਖਾਂ 'ਤੇ ਲਗਾਉਣ ਨਾਲ ਚੰਗਾ ਨਤੀਜਾ ਮਿਲੇਗਾ।
- ਆਪਣੀ ਸਕਿਨ ਟੋਨ ਦੇ ਹਿਸਾਬ ਨਾਲ ਬਰੌਂਜ਼ਰ ਬਣਾਓ। ਇਸ ਲਈ ਕੋਕੋ ਪਾਊਡਰ, ਦਾਲਚੀਨੀ ਅਤੇ ਮੱਕੀ ਦੇ ਆਟੇ ਨੂੰ ਮਿਕਸ ਕਰੋ। ਫਿਰ ਇਸ ਨੂੰ ਗੱਲ੍ਹਾਂ, ਮੱਥੇ ਅਤੇ ਨੱਕ 'ਤੇ ਲਗਾਓ।
- ਗੁਲਾਬ ਜਲ ਚਮੜੀ ਨੂੰ ਤਰੋਤਾਜ਼ਾ ਰੱਖਦਾ ਹੈ। ਗੁਲਾਬ ਦੀਆਂ ਤਾਜ਼ੀਆਂ ਪੱਤੀਆਂ ਨੂੰ ਪਾਣੀ 'ਚ ਮਿਲਾ ਕੇ ਹੌਲੀ ਗੈਸ 'ਤੇ ਰੱਖ ਕੇ ਉਬਾਲੋ। ਇੱਕ ਵਾਰ ਜਦੋਂ ਪਾਣੀ ਗਰਮ ਹੋ ਜਾਵੇ, ਤਾਂ ਇਸਨੂੰ ਇੱਕ ਬੋਤਲ ਵਿੱਚ ਭਰਕੇ ਫਰਿੱਜ ਵਿੱਚ ਰੱਖ ਲਓ ਅਤੇ ਲੋੜ ਅਨੁਸਾਰ ਵਰਤੋ।