ਹੈਦਰਾਬਾਦ: ਬਹੁਤ ਸਾਰੇ ਲੋਕਾਂ ਦੇ ਘਰ ਦੀਆਂ ਕੰਧਾਂ 'ਤੇ ਕਿਰਲੀਆਂ ਹੁੰਦੀਆਂ ਹਨ। ਜ਼ਿਆਦਾਤਰ ਲੋਕ ਕਿਰਲੀਆਂ ਤੋਂ ਡਰਦੇ ਹਨ ਅਤੇ ਇਨ੍ਹਾਂ ਨੂੰ ਭਜਾਉਣ ਲਈ ਵੱਖ-ਵੱਖ ਤਰ੍ਹਾਂ ਦੀਆਂ ਸਪਰੇਆਂ ਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ, ਮਾਹਿਰ ਚੇਤਾਵਨੀ ਦਿੰਦੇ ਹਨ ਕਿ ਸਪਰੇਆਂ ਦੀ ਵਰਤੋਂ ਕਰਨ ਨਾਲ ਜਾਂ ਤਾਂ ਕਿਰਲੀ ਦਾ ਨੁਕਸਾਨ ਹੋਵੇਗਾ ਜਾਂ ਅੰਦਰੂਨੀ ਪ੍ਰਦੂਸ਼ਣ ਵਧੇਗਾ। ਇਸ ਲਈ ਕੁਝ ਹੋਰ ਨੁਸਖੇ ਅਪਣਾ ਕੇ ਕਿਰਲੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਕਿਰਲੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
ਅੰਡੇ ਦੇ ਛਿਲਕੇ: ਜ਼ਿਆਦਾਤਰ ਲੋਕ ਘਰ 'ਚ ਅੰਡੇ ਦੀ ਸਬਜ਼ੀ ਬਣਾਉਣ ਤੋਂ ਬਾਅਦ ਅੰਡੇ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਨ। ਹਾਲਾਂਕਿ, ਇਹ ਛਿਲਕੇ ਕਿਰਲੀਆਂ ਨੂੰ ਭਜਾਉਣ 'ਚ ਮਦਦਗਾਰ ਹੋ ਸਕਦੇ ਹਨ। ਘਰ ਦੇ ਦਰਵਾਜ਼ਿਆਂ, ਖਿੜਕੀਆਂ, ਰਸੋਈ ਜਾਂ ਹੋਰ ਥਾਵਾਂ 'ਤੇ ਅੰਡੇ ਦੇ ਛਿਲਕਿਆਂ ਨੂੰ ਰੱਖ ਕੇ ਤੁਸੀਂ ਕਿਰਲੀਆਂ ਨੂੰ ਭਜਾ ਸਕਦੇ ਹੋ।
ਲਸਣ: ਕਿਰਲੀਆਂ ਨੂੰ ਲਸਣ ਅਤੇ ਲੌਂਗ ਦੀ ਤੇਜ਼ ਗੰਧ ਪਸੰਦ ਨਹੀਂ ਹੁੰਦੀ। ਇਸ ਲਈ ਲਸਣ ਅਤੇ ਲੌਂਗ ਨੂੰ ਘਰ ਦੇ ਆਲੇ-ਦੁਆਲੇ ਰੱਖਣ ਨਾਲ ਕਿਰਲੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਲਸਣ ਦੇ ਰਸ ਦਾ ਛਿੜਕਾਅ ਉਨ੍ਹਾਂ ਥਾਵਾਂ ਦੇ ਆਲੇ-ਦੁਆਲੇ ਕਰੋ, ਜਿੱਥੇ ਕਿਰਲੀਆਂ ਮੌਜ਼ੂਦ ਹਨ।
ਪਿਆਜ਼: ਕਿਰਲੀਆਂ ਨੂੰ ਪਿਆਜ਼ ਦੀ ਵੀ ਤੇਜ਼ ਗੰਧ ਪਸੰਦ ਨਹੀਂ ਹੁੰਦੀ। ਇਸ ਲਈ ਜੇਕਰ ਤੁਸੀਂ ਕਿਰਲੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਕੰਧਾਂ 'ਤੇ ਪਿਆਜ਼ ਦਾ ਥੋੜਾ ਜਿਹਾ ਰਸ ਛਿੜਕ ਦਿਓ। ਅਜਿਹਾ ਕਰਨ ਨਾਲ ਕਿਰਲੀਆਂ ਭੱਜ ਜਾਣਗੀਆਂ।
- ਕੈਵਿਟੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਇਲਾਜ਼ ਹੋ ਸਕਦੈ ਮਦਦਗਾਰ, ਪਰ ਦੇਖਭਾਲ ਜ਼ਰੂਰੀ - Root Canal
- ਨਿੰਬੂ ਦੇ ਛਿਲਕਿਆਂ ਨੂੰ ਸੁੱਟਣ ਦੀ ਨਾ ਕਰੋ ਗਲਤੀ, ਦਾਗ-ਧੱਗੇ ਦੂਰ ਕਰਨ ਅਤੇ ਕਈ ਚੀਜ਼ਾਂ ਨੂੰ ਸਾਫ਼ ਕਰਨ 'ਚ ਇਹ ਛਿਲਕੇ ਹੋ ਸਕਦੈ ਨੇ ਮਦਦਗਾਰ - Benefits of Lemon Peels
- ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੋ ਸਕਦੈ ਸਰ੍ਹੋਂ ਦਾ ਤੇਲ, ਜਾਣੋ ਵਰਤੋ ਕਰਨ ਦਾ ਤਰੀਕਾ - Hair Care Tips
ਮਿਰਚ ਪਾਊਡਰ: ਮਿਰਚ ਦੀ ਤਿੱਖੀ ਗੰਧ ਤੋਂ ਕਿਰਲੀਆਂ ਦੂਰ ਭੱਜਦੀਆਂ ਹਨ। ਇਸ ਲਈ ਮਿਰਚ ਦੇ ਪਾਊਡਰ ਨੂੰ ਉਸ ਜਗ੍ਹਾ 'ਤੇ ਰੱਖੋ, ਜਿੱਥੇ ਕਿਰਲੀਆਂ ਨਜ਼ਰ ਆਉਦੀਆਂ ਹਨ। ਇਸ ਪਾਊਡਰ ਨੂੰ ਪਾਣੀ ਨਾਲ ਛਿੜਕ ਕੇ ਚੰਗੇ ਨਤੀਜੇ ਮਿਲ ਸਕਦੇ ਹਨ।
ਕਪੂਰ: ਜੇਕਰ ਘਰ 'ਚ ਕਿਰਲੀਆਂ ਹਨ, ਤਾਂ ਉਸ ਜਗ੍ਹਾ 'ਤੇ ਕਪੂਰ ਪਾਊਡਰ ਛਿੜਕਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਲਈ ਤੁਸੀਂ ਕਿਰਲੀਆਂ ਨੂੰ ਭਜਾਉਣ ਲਈ ਕਪੂਰ ਦੀ ਵਰਤੋ ਕਰ ਸਕਦੇ ਹੋ।
ਨੋਟ: ਇੱਥੇ ਦਿੱਤੀ ਗਈ ਸਾਰੀ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹੈ।