ਹੈਦਰਾਬਾਦ: ਅੰਜ਼ੀਰ ਇੱਕ ਸਵਾਦੀ ਡਰਾਈ ਫਰੂਟ ਹੈ, ਜਿਸਨੂੰ ਪਾਣੀ 'ਚ ਭਿਓ ਕੇ ਖਾਲੀ ਪੇਟ ਖਾਣ ਨਾਲ ਕਈ ਸਿਹਤ ਲਾਭ ਮਿਲ ਸਕਦੇ ਹਨ। ਇਸ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਅੰਜ਼ੀਰ 'ਚ ਮਿਨਰਲ, ਮੈਗਨੀਜ਼, ਜ਼ਿੰਕ, ਆਈਰਨ ਅਤੇ ਮੈਗਨੀਸ਼ੀਅਮ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਲਈ ਜ਼ਰੂਰੀ ਹੁੰਦੇ ਹਨ। ਅੰਜ਼ੀਰ ਨੂੰ ਖੁਰਾਕ 'ਚ ਸ਼ਾਮਿਲ ਕਰਕੇ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇਸ ਲਈ ਤੁਹਾਨੂੰ ਅੰਜ਼ੀਰ ਦੀ ਸਹੀ ਵਰਤੋ ਬਾਰੇ ਪਤਾ ਹੋਣਾ ਚਾਹੀਦਾ ਹੈ।
स्वस्थ शरीर में स्वस्थ मस्तिष्क का निवास है... pic.twitter.com/y4YDpOg248
— Vatsala Singh (@_vatsalasingh) July 23, 2024
- ਅੱਖਾਂ ਤੋਂ ਨਿਗ੍ਹਾਂ ਵਾਲੀਆਂ ਐਨਕਾਂ ਹਟਾਉਣ ਦਾ ਇੱਕੋ-ਇੱਕ ਉਪਾਅ, ਨਜ਼ਰ ਹੋਵੇਗੀ ਤੇਜ਼, ਬੱਸ ਕਰ ਲਓ ਇਹ ਜ਼ਰੂਰੀ ਕੰਮ - Eye Glasses Removal Recourse
- ਕੀ ਬੀਅਰ ਪੀਣਾ ਗੁਰਦੇ ਦੀ ਪੱਥਰੀ ਲਈ ਫਾਇਦੇਮੰਦ ਹੋ ਸਕਦਾ ਹੈ? ਇੱਥੇ ਜਾਣੋ ਪੂਰਾ ਸੱਚ - Beer for Kidney Stones
- ਸਾਵਧਾਨ! 30 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਹੈੱਡਫੋਨ ਦੀ ਵਰਤੋ ਕਰਨਾ ਕਿਸੇ ਖਤਰੇ ਤੋਂ ਘੱਟ ਨਹੀਂ, ਬਸ ਰੱਖ ਲਓ ਇਨ੍ਹਾਂ ਗੱਲ੍ਹਾਂ ਦਾ ਧਿਆਨ - Disadvantages of Headphones
ਅੰਜ਼ੀਰ ਨੂੰ ਇਸ ਤਰ੍ਹਾਂ ਕਰੋ ਆਪਣੀ ਖੁਰਾਕ ਵਿੱਚ ਸ਼ਾਮਲ: ਸਰੀਰ ਦੀ ਕੰਮਜ਼ੋਰੀ ਅਤੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਅੰਜ਼ੀਰ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ। ਇਸ ਲਈ ਸਭ ਤੋਂ ਪਹਿਲਾ 10-15 ਟੁੱਕੜੇ ਅੰਜ਼ੀਰ ਦੇ ਲਓ ਅਤੇ ਇਸਨੂੰ 15 ਮਿੰਟ ਲਈ ਗਰਮ ਪਾਣੀ 'ਚ ਭਿਓ ਕੇ ਰੱਖ ਦਿਓ। 15 ਮਿੰਟ ਬਾਅਦ ਅੰਜ਼ੀਰ ਨੂੰ ਪਾਣੀ 'ਚੋ ਬਾਹਰ ਕੱਢ ਕੇ ਬਾਰੀਕ ਟੁੱਕੜਿਆਂ 'ਚ ਕੱਟ ਲਓ। ਇਸ ਤੋਂ ਬਾਅਦ ਕੜਾਹੀ 'ਚ ਘਿਓ ਪਾ ਲਓ ਅਤੇ ਉਸ 'ਚ ਬਾਦਾਮ, ਕਾਜੂ, ਪਿਸਤਾ ਅਤੇ ਖਰਬੂਜੇ ਦੇ ਬੀਜ ਪਾਓ। ਫਿਰ ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਭੁੰਨ ਲਓ। ਚੰਗੀ ਤਰ੍ਹਾਂ ਭੁੰਨ ਹੋ ਜਾਣ ਤੋਂ ਬਾਅਦ ਤਿਆਰ ਹੋਏ ਮਿਸ਼ਰਣ ਨੂੰ ਚਾਕੂ ਨਾਲ ਬਾਰੀਕ ਕਰ ਲਓ। ਇਸ ਤੋਂ ਬਾਅਦ ਖਜੂਰ ਲਓ ਅਤੇ ਖਜੂਰ ਦੇ ਬੀਜ ਨੂੰ ਅਲੱਗ ਕੱਢ ਲਓ। ਫਿਰ ਅਲੱਗ ਕੜਾਹੀ 'ਚ ਘਿਓ ਪਾਓ ਅਤੇ ਉਸ 'ਚ ਖੂਜਰ ਨੂੰ ਪਿਘਲਾ ਕੇ ਇਸ 'ਚ ਬਾਰੀਕ ਕੱਟੀ ਅੰਜ਼ੀਰ ਨੂੰ ਮਿਕਸ ਕਰ ਲਓ। ਫਿਰ ਇਸ 'ਚ ਡਰਾਈ ਫਰੂਟਸ ਪਾ ਲਓ ਅਤੇ ਇਸਦੇ ਉੱਪਰ ਮਖਾਣਾ, ਭੁੰਨੇ ਹੋਏ ਛੋਲੇ ਪਾ ਕੇ ਮਿਕਸਚਰ 'ਚ ਪੀਸ ਲਓ। ਫਿਰ ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਲੱਡੂ ਬਣਾ ਲਓ ਅਤੇ ਰੋਜ਼ਾਨਾ ਇਨ੍ਹਾਂ ਲੱਡੂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਕਈ ਸਾਰੇ ਲਾਭ ਮਿਲਣਗੇ।