ਹੈਦਰਾਬਾਦ: ਮਿੱਠਾ ਖਾਣਾ ਹਰ ਕਿਸੇ ਨੂੰ ਪਸੰਦ ਹੈ। ਕਈ ਲੋਕ ਸਵਾਦ ਦੇ ਚੱਕਰ 'ਚ ਜ਼ਰੂਰਤ ਤੋਂ ਜ਼ਿਆਦਾ ਮਿੱਠਾ ਖਾ ਲੈਂਦੇ ਹਨ, ਜੋ ਕਿ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਨਾ ਸਿਰਫ਼ ਸਿਹਤ ਸਗੋਂ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਜ਼ਿਆਦਾ ਮਿੱਠਾ ਅਤੇ ਖੰਡ ਦਾ ਇਸਤੇਮਾਲ ਕਰਦੇ ਹੋ, ਤਾਂ ਆਪਣੀ ਇਸ ਆਦਤ ਨੂੰ ਤਰੁੰਤ ਬਦਲ ਲਓ, ਨਹੀਂ ਤਾਂ ਕਈ ਸਮੱਸਿਆਵਾਂ ਦਾ ਖਤਰਾ ਵੱਧ ਸਕਦਾ ਹੈ।
ਮਿੱਠਾ ਖਾਣ ਦੇ ਨੁਕਸਾਨ:
ਫਿਣਸੀਆਂ ਦੀ ਸਮੱਸਿਆ: ਜ਼ਿਆਦਾ ਖੰਡ ਖਾਣ ਨਾਲ ਚਮੜੀ 'ਤੇ ਫਿਣਸੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ, ਜ਼ਿਆਦਾ ਮਿੱਠਾ ਖਾਣ ਨਾਲ ਸਰੀਰ 'ਚ ਸ਼ੂਗਰ ਦਾ ਪੱਧਰ ਵੱਧਣ ਲੱਗਦਾ ਹੈ ਅਤੇ ਇੰਨਫੈਕਸ਼ਨ ਵੀ ਵੱਧ ਜਾਂਦੀ ਹੈ, ਜਿਸ ਕਰਕੇ ਚਮੜੀ 'ਤੇ ਫਿਣਸੀਆਂ, ਬਲੈਕਹੈੱਡਸ ਅਤੇ ਵ੍ਹਾਈਟਹੈੱਡਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਝੁਰੜੀਆਂ: ਰਿਫਾਇੰਡ ਸ਼ੂਗਰ ਸਰੀਰ ਵਿੱਚ ਗਲਾਈਕੇਸ਼ਨ ਵਧਾਉਣ ਦਾ ਕੰਮ ਕਰਦੀ ਹੈ। ਅਜਿਹੀ ਸਥਿਤੀ ਵਿੱਚ ਸ਼ੂਗਰ ਦੇ ਅਣੂ ਚਮੜੀ ਵਿੱਚ ਕੋਲੇਜਨ ਅਤੇ ਇਲਾਸਟਿਨ ਫਾਈਬਰਸ ਨਾਲ ਜੁੜ ਜਾਂਦੇ ਹਨ, ਜਿਸ ਕਾਰਨ ਚਮੜੀ ਵਿੱਚ ਇਲਾਸਟਿਨ ਦੀ ਕਮੀ ਸ਼ੁਰੂ ਹੋ ਜਾਂਦੀ ਹੈ। ਇਸ ਕਾਰਨ ਚਮੜੀ 'ਤੇ ਝੁਰੜੀਆਂ ਬਣਨ ਲੱਗਦੀਆਂ ਹਨ।
- ਇੱਕ ਦਿਨ ਵਿੱਚ ਕਿੰਨੇ ਕੱਪ ਦੁੱਧ ਪੀਣਾ ਚਾਹੀਦਾ ਹੈ? ਜ਼ਿਆਦਾ ਪੀਓਗੇ, ਤਾਂ ਹੋ ਸਕਦੈ ਨੁਕਸਾਨ - Adverse Effects Of Milk
- ਪਰਾਂਠੇ-ਦਾਲ ਨਾਲ ਘਿਓ ਖਾਣ ਵਾਲੇ ਹੋ ਜਾਣ ਸਾਵਧਾਨ! ਸੁਆਦੀ ਭੋਜਨ ਸਿਹਤ 'ਤੇ ਪੈ ਸਕਦਾ ਹੈ ਭਾਰੀ - Effects of Ghee On Health
- ਹਾਰਟ ਅਟੈਕ ਦੇ ਵੱਧ ਰਹੇ ਨੇ ਮਾਮਲੇ, ਇਨ੍ਹਾਂ ਲੱਛਣਾਂ ਦੀ ਕਰੋ ਪਛਾਣ ਅਤੇ ਹਾਰਟ ਅਟੈਕ ਕਾਰਨ ਹੋਣ ਵਾਲੀ ਮੌਤ ਤੋਂ ਖੁਦ ਦਾ ਇਸ ਤਰ੍ਹਾਂ ਕਰੋ ਬਚਾਅ - Heart Attack symptoms
ਤੇਲ ਵਾਲੀ ਚਮੜੀ: ਸਰੀਰ 'ਚ ਕੁਦਰਤੀ ਆਇਲ ਪਾਇਆ ਜਾਂਦਾ ਹੈ। ਇਸਦਾ ਕੰਮ ਚਮੜੀ ਨੂੰ ਨਮੀ ਦੇਣਾ ਹੁੰਦਾ ਹੈ। ਪਰ ਜਦੋ ਅਸੀ ਜ਼ਿਆਦਾ ਮਿੱਠਾ ਖਾਂਦੇ ਹਾਂ, ਤਾਂ ਸਰੀਰ 'ਚ ਤੇਲ ਦਾ ਉਤਪਾਦਨ ਤੇਜ਼ੀ ਨਾਲ ਵੱਧ ਜਾਂਦਾ ਹੈ ਅਤੇ ਚਮੜੀ ਤੋਂ ਜ਼ਿਆਦਾ ਤੇਲ ਨਿਕਲਣ ਲੱਗਦਾ ਹੈ
ਇੰਨਫੈਕਸ਼ਨ ਦਾ ਖਤਰਾ: ਜ਼ਿਆਦਾ ਮਿੱਠਾ ਖਾਣ ਨਾਲ ਚਮੜੀ 'ਚ ਸੋਜ ਹੋਣ ਲੱਗਦੀ ਹੈ। ਇਸ ਕਾਰਨ ਚਮੜੀ 'ਚ ਹੋਈ ਇੰਨਫੈਕਸ਼ਨ ਹੋਰ ਕਈ ਸਮੱਸਿਆਵਾਂ ਪੈਂਦਾ ਕਰ ਸਕਦੀ ਹੈ, ਜਿਸ ਨਾਲ ਉਮਰ ਜ਼ਿਆਦਾ ਲੱਗਣ ਲੱਗਦੀ ਹੈ।