ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਫਲ ਅਤੇ ਸਬਜ਼ੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਫਲ ਅਤੇ ਸਬਜ਼ੀਆਂ ਦੇ ਬੀਜ ਵੀ ਸਿਹਤ ਲਈ ਫਾਇਦੇਮੰਦ ਹੋ ਸਕਦੇ ਹਨ। ਇਨ੍ਹਾਂ ਬੀਜਾਂ 'ਚੋ ਇੱਕ ਹੈ ਕੱਦੂ ਦੇ ਬੀਜ। ਇਨ੍ਹਾਂ ਨੂੰ ਰੋਜ਼ਾਨਾ ਖਾਣ ਨਾਲ ਤੁਸੀਂ ਕਈ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। ਡਾਕਟਰਾਂ ਦਾ ਮੰਨਣਾ ਹੈ ਕਿ ਇਹ ਬੀਜ ਔਰਤਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ, ਕਿਉਕਿ ਇਨ੍ਹਾਂ 'ਚ ਮੈਗਨੀਸ਼ੀਅਮ ਅਤੇ ਵਿਟਾਮਿਨ-ਕੇ ਪਾਇਆ ਜਾਂਦਾ ਹੈ, ਜੋ ਪੀਰੀਅਡਸ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।
ਇਸ ਤਰ੍ਹਾਂ ਕਰੋ ਕੱਦੂ ਦੇ ਬੀਜਾਂ ਦਾ ਇਸਤੇਮਾਲ:
- ਕੱਦੂ ਦੇ ਬੀਜਾਂ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਇਸਨੂੰ ਭੁੰਨ ਲਓ ਅਤੇ ਫਿਰ ਇਸ 'ਚ ਹਰੀ ਮਿਰਚ, ਲਸਣ ਨੂੰ ਪੀਸ ਕੇ ਪਾ ਲਓ। ਇਸ ਮਿਸ਼ਰਣ 'ਚ ਇੱਕ ਨਿੰਬੂ ਦਾ ਰਸ ਵੀ ਮਿਲਾ ਲਓ। ਇਸ ਤਰ੍ਹਾਂ ਚਟਨੀ ਤਿਆਰ ਹੋ ਜਾਵੇਗੀ।
- ਦਹੀ ਦੇ ਉੱਤੇ ਵੀ ਤੁਸੀਂ ਕੱਦੂ ਦੇ ਬੀਜਾਂ ਨੂੰ ਪਾ ਕੇ ਖਾ ਸਕਦੇ ਹੋ।
- ਟਮਾਟਰ ਦੀ ਚਟਣੀ ਬਣਾਉਦੇ ਸਮੇਂ ਵੀ ਤੁਸੀਂ ਕੱਦੂ ਦੇ ਬੀਜਾਂ ਦਾ ਇਸਤੇਮਾਲ ਕਰ ਸਕਦੇ ਹੋ।
- ਮਿਠਾਈਆਂ ਦੇ ਉੱਪਰ ਵੀ ਕੱਦੂ ਦੇ ਬੀਜਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਜੇਕਰ ਤੁਹਾਡੇ ਤੋਂ ਕੱਦੂ ਦੇ ਬੀਜ ਨਹੀਂ ਹਨ, ਤਾਂ ਤੁਸੀਂ ਬਦਾਮ ਅਤੇ ਕਾਜੂ ਪਾ ਕੇ ਮਿਠਾਈ ਤਿਆਰ ਕਰ ਸਕਦੇ ਹੋ।
ਕੱਦੂ ਦੇ ਬੀਜ ਦੇ ਫਾਇਦੇ:
ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ: ਕੱਦੂ ਦੇ ਬੀਜ ਖਾਣ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਨ੍ਹਾਂ ਬੀਜਾਂ 'ਚ ਫਾਈਬਰ, ਸਿਹਤਮੰਦ ਫੈਟ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਕੋਲੇਸਟ੍ਰੋਲ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਨ੍ਹਾਂ ਬੀਜਾਂ 'ਚ ਮੌਜ਼ੂਦ ਮੈਗਨੀਸ਼ੀਅਮ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ ਅਤੇ ਤੁਸੀਂ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਰਾਹਤ ਪਾ ਸਕਦੇ ਹੋ।
ਵਾਲਾਂ ਲਈ ਫਾਇਦੇਮੰਦ: ਕੱਦੂ ਦੇ ਬੀਜਾਂ 'ਚ ਵਿਟਾਮਿਨ-ਈ ਪਾਇਆ ਜਾਂਦਾ ਹੈ, ਜੋ ਵਾਲਾਂ ਨੂੰ ਮਜ਼ਬੂਤ ਬਣਾਉਦਾ ਹੈ ਅਤੇ ਵਾਲਾਂ ਦੀ ਲੰਬਾਈ ਨੂੰ ਵਧਾਉਣ 'ਚ ਮਦਦ ਕਰਦਾ ਹੈ। ਇਸ ਬੀਜ ਦਾ ਤੇਲ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ।
ਜੋੜਾਂ ਦੇ ਦਰਦ ਤੋਂ ਆਰਾਮ: ਕੱਦੂ ਦੇ ਬੀਜਾਂ 'ਚ ਸਾੜ-ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਜੋੜਾਂ ਦੇ ਦਰਦ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਇਸ ਲਈ ਕੱਦੂ ਦੇ ਬੀਜਾਂ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰ ਲਓ।
- ਅਣਚਾਹੇ ਗਰਭ ਤੋਂ ਬਚਣ ਲਈ ਸਿਰਫ਼ ਗਰਭ ਨਿਰੋਧਕ ਗੋਲੀਆਂ ਹੀ ਨਹੀਂ, ਸਗੋ ਹੋਰ ਵੀ ਕਈ ਉਪਾਅ ਹੋ ਸਕਦੈ ਨੇ ਮਦਦਗਾਰ, ਇੱਥੇ ਜਾਣੋ - Contraceptive pills
- ਗਰਮੀਆਂ 'ਚ ਖਰਾਬ ਹੋ ਰਹੇ ਨੇ ਵਾਲ, ਤਾਂ ਬਚਾਅ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ - Summer Hair Care
- ਸਰੀਰ 'ਚ ਨਜ਼ਰ ਆ ਰਹੇ ਨੇ ਇਹ 7 ਲੱਛਣ, ਤਾਂ ਪ੍ਰੋਟੀਨ ਦੀ ਹੋ ਸਕਦੀ ਹੈ ਕਮੀ, ਜੀਵਨਸ਼ੈਲੀ 'ਚ ਕਰੋ ਬਦਲਾਅ - Protein Deficiency
ਇਮਿਊਨਟੀ ਸਿਸਟਮ ਮਜ਼ਬੂਤ: ਕੱਦੂ ਦੇ ਬੀਜਾਂ ਨੂੰ ਖਾਣ ਨਾਲ ਇਮਿਊਨਟੀ ਸਿਸਟਮ ਮਜ਼ਬੂਤ ਹੁੰਦਾ ਹੈ। ਇਨ੍ਹਾਂ ਬੀਜਾਂ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਇਮਿਊਨਟੀ ਮਜ਼ਬੂਤ ਕਰਨ 'ਚ ਮਦਦ ਕਰਦੇ ਹਨ ਅਤੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੇ ਯੋਗ ਬਣਾਉਦੇ ਹਨ।