ਹੈਦਰਾਬਾਦ: ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਹੈ। ਇੱਕ ਵਾਰ ਜਦੋਂ ਸ਼ੂਗਰ ਦੀ ਸਮੱਸਿਆ ਹੋ ਜਾਵੇ, ਤਾਂ ਸਿਹਤ ਅਤੇ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਦੱਸ ਦਈਏ ਕਿ ਸ਼ੂਗਰ ਦਾ ਕੋਈ ਇਲਾਜ ਨਹੀਂ ਹੁੰਦਾ, ਪਰ ਜੀਵਨਸ਼ੈਲੀ 'ਚ ਬਦਲਾਅ ਕਰਕੇ ਤੁਸੀਂ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਕੰਟਰੋਲ ਕਰ ਸਕਦੇ ਹੋ। ਜਦੋਂ ਫਲ ਖਾਣ ਦੀ ਗੱਲ ਆਉਂਦੀ ਹੈ, ਤਾਂ ਸ਼ੂਗਰ ਦੇ ਮਰੀਜ਼ਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਅਨਾਨਾਸ ਵੀ ਇਨ੍ਹਾਂ ਫਲਾਂ 'ਚੋ ਇੱਕ ਹੈ। ਇਸ 'ਚ ਵਿਟਾਮਿਨ ਸੀ, ਵਿਟਾਮਿਨ ਬੀ6, ਫੋਲੇਟ, ਮੈਂਗਨੀਜ਼, ਕਾਪਰ, ਡਾਇਟਰੀ ਫਾਈਬਰ, ਐਂਟੀਆਕਸੀਡੈਂਟ ਅਤੇ ਐਨਜ਼ਾਈਮ ਵਰਗੇ ਗੁਣ ਪਾਏ ਜਾਂਦੇ ਹਨ। ਅਨਾਨਾਸ ਖਾਣ ਨਾਲ ਸਾਡੇ ਸਰੀਰ 'ਚ ਇਮਿਊਨਿਟੀ ਕਾਫੀ ਵੱਧਦੀ ਹੈ। ਅਨਾਨਾਸ ਬਦਹਜ਼ਮੀ ਵਾਲੇ ਲੋਕਾਂ ਲਈ ਵੀ ਫਾਇਦੇਮੰਦ ਹੁੰਦੀ ਹੈ। ਅਨਾਨਾਸ ਪੇਟ ਦੀ ਸੋਜ ਨੂੰ ਘੱਟ ਕਰਦਾ ਹੈ। ਪਰ ਕਈ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ੂਗਰ ਦੇ ਮਰੀਜ਼ਾਂ ਲਈ ਅਨਾਨਾਸ ਫਾਇਦੇਮੰਦ ਹੋ ਸਕਦਾ ਹੈ ਜਾਂ ਨੁਕਸਾਨਦੇਹ। ਇਸ ਲਈ ਤੁਹਾਨੂੰ ਅਨਾਨਾਸ ਬਾਰੇ ਪਤਾ ਹੋਣਾ ਚਾਹੀਦਾ ਹੈ।
ਸ਼ੂਗਰ ਦੇ ਮਰੀਜ਼ਾਂ ਲਈ ਅਨਾਨਾਸ: ਸ਼ੂਗਰ ਦੇ ਮਰੀਜ਼ਾਂ ਨੂੰ ਅਨਾਨਾਸ ਦੋ ਟੁਕੜਿਆਂ ਤੋਂ ਵੱਧ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਅਨਾਨਾਸ ਦੇ ਫਲ ਵਿੱਚ ਗਲੂਕੋਜ਼ ਅਤੇ ਸੁਕਰੋਜ਼ ਦੀ ਮਾਤਰਾ ਵਧੇਰੇ ਹੁੰਦੀ ਹੈ। ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਵੱਧ ਸਕਦਾ ਹੈ। ਇਸ ਲਈ ਸ਼ੂਗਰ ਵਾਲੇ ਲੋਕਾਂ ਨੂੰ ਦਿਨ ਵਿੱਚ ਇੱਕ ਜਾਂ ਦੋ ਟੁਕੜੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਕਿਹਾ ਜਾਂਦਾ ਹੈ ਕਿ ਜੇ ਭੋਜਨ ਦੇ ਨਾਲ ਅਨਾਨਾਸ ਖਾ ਲਿਆ ਜਾਵੇ, ਤਾਂ ਬਲੱਡ ਸ਼ੂਗਰ ਵੱਧਣ ਦੀ ਸੰਭਾਵਨਾ ਘੱਟ ਹੁੰਦੀ ਹੈ।
- ਗਰਮੀ ਦਾ ਮੌਸਮ ਹੀਟ ਸਟ੍ਰੋਕ ਦਾ ਬਣ ਸਕਦੈ ਕਾਰਨ, ਸਫ਼ਰ ਕਰਦੇ ਸਮੇਂ ਇਨ੍ਹਾਂ 9 ਗੱਲ੍ਹਾਂ ਦਾ ਜ਼ਰੂਰ ਰੱਖੋ ਧਿਆਨ - Heat Stroke in Summer
- ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਕਰ ਰਹੇ ਹੋ ਸਾਹਮਣਾ, ਤਾਂ ਇਸ ਬਿਮਾਰੀ ਦਾ ਹੋ ਸਕਦੈ ਸੰਕੇਤ, ਜਾਣੋ ਲੱਛਣ - Astigmatism
- ਰੋਜ਼ਾਨਾ ਲੌਂਗ ਖਾਣਾ ਸਿਹਤ ਲਈ ਹੋ ਸਕਦੈ ਫਾਇਦੇਮੰਦ, ਅੱਜ ਤੋਂ ਹੀ ਇਸਨੂੰ ਆਪਣੀ ਖੁਰਾਕ ਦਾ ਬਣਾ ਲਓ ਹਿੱਸਾ - Health Benefits of Cloves
ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਲੈਣਾ ਸਭ ਤੋਂ ਵਧੀਆ ਹੈ।