ਹੈਦਰਾਬਾਦ: ਖੰਡ ਨੂੰ ਸਿਹਤ ਲਈ ਫਾਇਦੇਮੰਦ ਨਹੀਂ ਮੰਨਿਆਂ ਜਾਂਦਾ ਹੈ। ਇਸਨੂੰ ਖਾਣ ਨਾਲ ਸਰੀਰ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦਾ ਹੈ। ਇਸ ਲਈ ਜ਼ਿਆਦਾਤਰ ਲੋਕ ਗੁੜ੍ਹ ਦੀ ਵਰਤੋ ਨੂੰ ਤਰਜ਼ੀਹ ਦਿੰਦੇ ਹਨ। ਲੋਕ ਖੰਡ ਨੂੰ ਛੱਡ ਕਰਕੇ ਗੁੜ੍ਹ ਦੀ ਚਾਹ ਅਤੇ ਹੋਰ ਵੀ ਕਈ ਚੀਜ਼ਾਂ 'ਚ ਗੁੜ੍ਹ ਦੀ ਵਰਤੋ ਕਰਨ ਲੱਗੇ ਹਨ। ਦਰਅਸਲ, ਗੁੜ੍ਹ ਅਤੇ ਖੰਡ ਦੋਨਾਂ ਦੇ ਕੁਝ ਫਾਇਦੇ ਅਤੇ ਨੁਕਸਾਨ ਹੁੰਦੇ ਹਨ। ਇਸ ਲਈ ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ, ਤਾਂਕਿ ਸਮੱਸਿਆਵਾਂ ਤੋਂ ਖੁਦ ਦਾ ਬਚਾਅ ਕੀਤਾ ਜਾ ਸਕੇ।
ਕੀ ਗੁੜ੍ਹ ਦੇ ਫਾਇਦੇ ਖੰਡ ਨਾਲੋ ਜ਼ਿਆਦਾ ਹੁੰਦੇ ਹਨ?: ਗੁੜ੍ਹ ਅਤੇ ਖੰਡ ਦੋਨਾਂ ਦਾ ਸਰੋਤ ਗੰਨੇ ਦਾ ਰਸ ਹੈ। ਬਸ ਇਨ੍ਹਾਂ ਦੋਨਾਂ ਦੀ ਪ੍ਰੋਸੈਸਿੰਗ ਅਲੱਗ ਹੈ। ਹਾਲਾਂਕਿ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਗੁੜ੍ਹ ਦੇ ਫਾਇਦੇ ਖੰਡ ਤੋਂ ਜ਼ਿਆਦਾ ਹੁੰਦੇ ਹਨ। ਗੁੜ੍ਹ ਕੁਦਰਤੀ ਹੈ, ਜਦਕਿ ਖੰਡ 'ਚ ਬਲੀਚਿੰਗ ਪ੍ਰੋਸੈਸ ਦੇ ਕਰਕੇ ਕੈਮਕਿਲ ਪਾਏ ਜਾਂਦੇ ਹਨ। ਰਿਫਾਇੰਡ ਖੰਡ ਨੂੰ ਬਣਾਉਣ ਲਈ ਕੈਮਿਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਪਰ ਗੁੜ੍ਹ ਨੂੰ ਖੰਡ ਦੀ ਤਰ੍ਹਾਂ ਨਹੀਂ ਬਣਾਇਆ ਜਾਂਦਾ। ਖੂਨ ਦੀ ਕਮੀ ਵਾਲੀ ਸਮੱਸਿਆ ਤੋਂ ਪੀੜਿਤ ਲੋਕਾਂ ਲਈ ਗੁੜ੍ਹ ਫਾਇਦੇਮੰਦ ਹੁੰਦਾ ਹੈ। ਇਸ 'ਚ ਆਈਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਜ਼ਿੰਕ ਆਦਿ ਪਾਏ ਜਾਂਦੇ ਹਨ।
ਗੁੜ੍ਹ ਦੀ ਹੌਲੀ ਸਮਾਈ ਬਲੱਡ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਕਰਦੀ ਹੈ, ਜਦਕਿ ਖੰਡ ਸ਼ੂਗਰ ਨੂੰ ਵਧਾਉਦੀ ਹੈ। ਖੰਡ 'ਚ ਸਿਰਫ਼ ਖੋਖਲੀ ਕੈਲੋਰੀ ਪਾਈ ਜਾਂਦੀ ਹੈ, ਜਦਕਿ ਗੁੜ੍ਹ 'ਚ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਵਰਗੇ ਤੱਤ ਪਾਏ ਜਾਂਦੇ ਹਨ, ਜੋ ਸਿਹਤ ਅਤੇ ਇਮਿਊਨਟੀ ਲਈ ਬਿਹਤਰ ਮੰਨੇ ਜਾਂਦੇ ਹਨ।
- ਗੁੜ੍ਹ ਖਾਣ ਨਾਲ ਸਿਹਤ ਨੂੰ ਹੋ ਸਕਦੈ ਨੇ ਇਹ 3 ਨੁਕਸਾਨ, ਇੱਕ ਕਲਿੱਕ ਵਿੱਚ ਜਾਣੋ - Side Effects of Eating Jaggery
- ਵਿਟਾਮਿਨਾਂ ਦੀ ਕਮੀ ਹੋਣ 'ਤੇ ਸਾਡਾ ਸਰੀਰ ਦਿੰਦਾ ਹੈ ਸੰਕੇਤ, ਨਜ਼ਰ ਆਉਣ ਲੱਗਦੇ ਨੇ ਇਹ ਲੱਛਣ, ਇਸ ਤਰ੍ਹਾਂ ਕਰੋ ਪਹਿਚਾਣ - Deficiency Of Vitamins
- ਔਰਤਾਂ ਨੂੰ ਪੀਰੀਅਡਸ ਦੇ ਦਰਦ ਤੋਂ ਮਿਲੇਗਾ ਆਰਾਮ, ਇਸ ਖਿਚੜੀ ਨੂੰ ਕਰੋ ਆਪਣੀ ਖੁਰਾਕ 'ਚ ਸ਼ਾਮਲ - Foods To Relieve Menstrual Pain
ਗੁੜ੍ਹ ਅਤੇ ਖੰਡ 'ਚੋ ਕਿਸਦੀ ਵਰਤੋ ਕਰਨਾ ਫਾਇਦੇਮੰਦ: ਭੋਜਨ ਖਾਣ ਤੋਂ ਬਾਅਦ ਗੁੜ੍ਹ ਖਾਣ ਨਾਲ ਸਰੀਰ 'ਚੋ ਵਾਧੂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਅਤੇ ਭੋਜਨ ਨੂੰ ਪਚਾਉਣ 'ਚ ਮਦਦ ਮਿਲਦੀ ਹੈ। ਖੰਡ ਅਤੇ ਗੁੜ੍ਹ ਦੋਨੋ ਹੀ ਸਰੀਰ 'ਚ ਕੈਲੋਰੀ ਨੂੰ ਵਧਾ ਸਕਦੇ ਹਨ। ਜੇਕਰ ਫਾਇਦਿਆਂ ਦੀ ਗੱਲ੍ਹ ਕੀਤੀ ਜਾਵੇ, ਤਾਂ ਇਨ੍ਹਾਂ ਦੋਨਾਂ ਵਿੱਚੋ ਗੁੜ੍ਹ ਦਾ ਸੇਵਨ ਕਰਨਾ ਵਧੇਰੇ ਫਾਇਦੇਮੰਦ ਹੁੰਦਾ ਹੈ।