ਹੈਦਰਾਬਾਦ: ਦਹੀਂ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਚੰਗੇ ਬੈਕਟੀਰੀਆ ਪਾਏ ਜਾਂਦੇ ਹਨ, ਜੋ ਪੇਟ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਦਹੀਂ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦਗਾਰ ਹੋ ਸਕਦਾ ਹੈ। ਇਸ ਲਈ ਮਾਹਿਰਾਂ ਦਾ ਸੁਝਾਅ ਹੈ ਕਿ ਜਿਹੜੇ ਲੋਕ ਦੁੱਧ ਨੂੰ ਪਸੰਦ ਨਹੀਂ ਕਰਦੇ, ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਦਹੀਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ, ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਦੇ ਮੌਸਮ ਵਿੱਚ ਸੀਮਿਤ ਮਾਤਰਾ ਵਿੱਚ ਦਹੀਂ ਖਾਣ ਨਾਲ ਦਸਤ ਤੋਂ ਬਚਾਅ ਹੋ ਸਕਦਾ ਹੈ। ਇਸੇ ਤਰ੍ਹਾਂ ਦਹੀਂ ਵਿੱਚ ਮੌਜੂਦ ਵਿਟਾਮਿਨ ਡੀ, ਪ੍ਰੋਟੀਨ ਅਤੇ ਕੈਲਸ਼ੀਅਮ ਵਰਗੇ ਪੌਸ਼ਟਿਕ ਤੱਤ ਮਾਨਸੂਨ ਦੌਰਾਨ ਪ੍ਰਤੀਰੋਧਕ ਸ਼ਕਤੀ ਵਧਾਉਣ ਵਿੱਚ ਮਦਦ ਕਰਦੇ ਹਨ। ਹਾਲਾਂਕਿ, ਦਹੀਂ ਖਾਣ ਦੇ ਕਈ ਸਿਹਤ ਲਾਭ ਹੋਣ ਦੇ ਬਾਵਜੂਦ ਮੀਂਹ ਦੇ ਮੌਸਮ 'ਚ ਦਹੀਂ ਖਾਂਦੇ ਸਮੇਂ ਕੁਝ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ।
ਦਹੀ ਖਾਂਦੇ ਸਮੇਂ ਵਰਤੋ ਸਾਵਧਾਨੀਆਂ:
- ਜੇਕਰ ਤੁਸੀਂ ਰਾਤ ਨੂੰ ਜ਼ਿਆਦਾ ਦਹੀਂ ਖਾਂਦੇ ਹੋ, ਤਾਂ ਪਾਚਨ ਸੰਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਰਹਿੰਦੀ ਹੈ।
- ਮਾਹਿਰਾਂ ਦਾ ਕਹਿਣਾ ਹੈ ਕਿ ਦਹੀਂ ਨੂੰ ਪਚਣ 'ਚ ਜ਼ਿਆਦਾ ਸਮਾਂ ਲੱਗਦਾ ਹੈ। ਇਸ ਲਈ ਰਾਤ ਨੂੰ ਦਹੀਂ ਦੀ ਬਜਾਏ ਇਸ ਦਾ ਸੇਵਨ ਮੱਖਣ ਅਤੇ ਰਾਇਤਾ ਦੇ ਰੂਪ 'ਚ ਕਰਨਾ ਬਿਹਤਰ ਹੋਵੇਗਾ।
- ਮਾਨਸੂਨ ਦੌਰਾਨ ਇਨਫੈਕਸ਼ਨ ਦੇ ਖਤਰੇ ਨੂੰ ਘੱਟ ਕਰਨ ਲਈ ਯਕੀਨੀ ਬਣਾਓ ਕਿ ਚੰਗੀ ਤਰ੍ਹਾਂ ਜੰਮਿਆ ਹੋਇਆ ਤਾਜਾ ਦਹੀਂ ਖਾਧਾ ਜਾਵੇ।
- ਦਹੀਂ ਨੂੰ ਕਿਸੇ ਵੀ ਸਮੇਂ ਜ਼ਿਆਦਾ ਮਾਤਰਾ ਵਿੱਚ ਨਾ ਖਾਓ।
- ਜੇਕਰ ਤੁਹਾਨੂੰ ਦਹੀਂ ਖਾਣ ਤੋਂ ਬਾਅਦ ਕੋਈ ਐਲਰਜੀ ਜਾਂ ਪਰੇਸ਼ਾਨੀ ਹੁੰਦੀ ਹੈ, ਤਾਂ ਬਿਹਤਰ ਹੋਵੇਗਾ ਕਿ ਤੁਸੀਂ ਦਹੀਂ ਖਾਣਾ ਬੰਦ ਕਰ ਦਿਓ ਅਤੇ ਡਾਕਟਰ ਦੀ ਸਲਾਹ ਲਓ।
ਨੋਟ: ਇੱਥੇ ਦਿੱਤੀ ਗਈ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹੈ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਨਿੱਜੀ ਡਾਕਟਰ ਦੀ ਸਲਾਹ ਲਓ।