ਹੈਦਰਾਬਾਦ: ਸ਼ੂਗਰ ਇੱਕ ਅਜਿਹੀ ਸਮੱਸਿਆ ਹੈ, ਜਿਸਦੇ ਮਾਮਲੇ ਲਗਾਤਾਰ ਭਾਰਤ 'ਚ ਵੱਧਦੇ ਹੋਏ ਨਜ਼ਰ ਆ ਰਹੇ ਹਨ। ਸਾਡੇ ਦੇਸ਼ ਵਿੱਚ ਸ਼ੂਗਰ ਦੇ ਮਰੀਜ਼ਾਂ ਦੀ ਵੱਧ ਗਿਣਤੀ ਕਾਰਨ ਭਾਰਤ ਨੂੰ 'ਵਿਸ਼ਵ ਦੀ ਡਾਇਬੀਟੀਜ਼ ਰਾਜਧਾਨੀ' ਕਿਹਾ ਜਾਂਦਾ ਹੈ। ਖਾਣ-ਪੀਣ ਦੀਆਂ ਆਦਤਾਂ, ਖ਼ਾਨਦਾਨੀ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਵਰਗੇ ਕਾਰਨ ਸ਼ੂਗਰ ਲਈ ਜ਼ਿੰਮੇਵਾਰ ਹੋ ਸਕਦੇ ਹਨ। ਅੱਜ ਦੇ ਸਮੇਂ 'ਚ ਹਰ ਘਰ ਵਿੱਚ ਇੱਕ ਸ਼ੂਗਰ ਦਾ ਮਰੀਜ਼ ਹੈ। ਹਾਲਾਂਕਿ, ਸ਼ੂਗਰ ਨੂੰ ਕੰਟਰੋਲ 'ਚ ਰੱਖਣ ਲਈ ਕਈ ਲੋਕ ਚੌਲ ਜਾਂ ਮਠਿਆਈਆਂ ਦਾ ਸੇਵਨ ਘੱਟ ਕਰਕੇ ਸਾਵਧਾਨੀ ਵਰਤਣ ਦੀ ਕੋਸ਼ਿਸ਼ ਕਰਦੇ ਹਨ।
ਬਹੁਤ ਸਾਰੇ ਲੋਕਾਂ ਨੂੰ ਸ਼ੱਕ ਹੁੰਦਾ ਹੈ ਕਿ ਸ਼ੂਗਰ ਵਾਲੇ ਲੋਕ ਕੇਲਾ ਖਾ ਸਕਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਕੇਲਾ ਮਿੱਠਾ ਹੁੰਦਾ ਹੈ। ਇਸ ਨੂੰ ਖਾਣ ਨਾਲ ਸ਼ੂਗਰ ਦਾ ਪੱਧਰ ਵੱਧ ਸਕਦਾ ਹੈ। ਇਸ ਲਈ ਸੁਝਾਅ ਦਿੱਤਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਕੇਲਾ ਖਾਣ ਦੀ ਜਗ੍ਹਾਂ ਥੋੜਾ ਜਿਹਾ ਕੇਲਾ ਖਾਣਾ ਬਿਹਤਰ ਹੈ।
- ਗੰਜੇਪਨ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਇੱਕ ਵਾਰ ਇਨ੍ਹਾਂ ਨੁਸਖਿਆਂ ਨੂੰ ਜ਼ਰੂਰ ਅਪਣਾਓ - Tips to Prevent Baldness Problem
- ਸਾਵਧਾਨ! ਗਰਮੀਆਂ ਦੇ ਮੌਸਮ 'ਚ ਠੰਡਾ ਪਾਣੀ ਤੁਹਾਨੂੰ ਬਣਾ ਸਕਦੈ ਕਈ ਸਮੱਸਿਆਵਾਂ ਦਾ ਸ਼ਿਕਾਰ, ਪੀਣ ਤੋਂ ਕਰੋ ਪਰਹੇਜ਼ - Chilled Water Side Effects
- ਤਣਾਅ ਅਤੇ ਚਿੰਤਾ ਤੁਹਾਨੂੰ ਬਣਾ ਸਕਦੀਆਂ ਨੇ ਕਈ ਬਿਮਾਰੀਆਂ ਦਾ ਸ਼ਿਕਾਰ, ਰਾਹਤ ਪਾਉਣ ਲਈ ਅਪਣਾਓ ਇਹ 8 ਟਿਪਸ - Stress Free Tips
ਸ਼ੂਗਰ ਦੇ ਮਰੀਜ਼ਾਂ ਲਈ ਕੇਲਾ: ਕੇਲੇ ਵਿੱਚ ਮਿਠਾਸ ਦੇ ਨਾਲ-ਨਾਲ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਘੱਟ ਗਲਾਈਸੈਮਿਕ ਇੰਡੈਕਸ ਪਾਇਆ ਜਾਂਦਾ ਹੈ, ਜੋ ਕਿ ਸ਼ੂਗਰ ਨੂੰ ਵਧਾਉਦਾ ਹੈ। ਇਸ ਲਈ ਤੁਸੀਂ ਰੋਜ਼ਾਨਾ ਇੱਕ ਕੇਲਾ ਖਾ ਸਕਦੇ ਹੋ। ਪਰ ਜੇਕਰ ਤੁਸੀਂ ਸ਼ੂਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਕੇਲੇ ਤੋਂ ਦੂਰੀ ਬਣਾਓ। ਜੇਕਰ ਤੁਸੀਂ ਕੇਲਾ ਖਾਣਾ ਵੀ ਚਾਹੁੰਦੇ ਹੋ, ਤਾਂ ਡਾਕਟਰ ਦੀ ਸਲਾਹ ਲੈਣੀ ਬਿਹਤਰ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੱਚਾ ਕੇਲਾ ਖਾਣ ਦੇ ਨਾਲੋਂ ਪੱਕਾ ਕੇਲਾ ਖਾਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਲਈ ਤੁਸੀਂ ਪੱਕੇ ਕੇਲੇ ਨੂੰ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।