ਹੈਦਰਾਬਾਦ: ਫਲ ਅਤੇ ਸਬਜ਼ੀਆਂ ਖਾਣ ਨਾਲ ਸਰੀਰ ਨੂੰ ਕਈ ਲਾਭ ਮਿਲਦੇ ਹਨ। ਫਲ-ਸਬਜ਼ੀਆਂ ਨਾਲ ਪਾਚਨ ਠੀਕ ਰਹਿੰਦਾ ਹੈ, ਪੇਟ ਭਰਿਆ ਰਹਿੰਦਾ ਹੈ, ਬਲੱਡ ਪ੍ਰੈਸ਼ਰ ਸਹੀ ਰਹਿੰਦਾ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਪਰ ਕਈ ਫਲਾਂ ਅਤੇ ਸਬਜ਼ੀਆਂ 'ਚ ਕੀਟਨਾਸ਼ਕ ਪਾਏ ਜਾਂਦੇ ਹਨ, ਜਿਸ ਨਾਲ ਗੰਭੀਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਕੀਟਨਾਸ਼ਕਾਂ ਨੂੰ ਕਿਵੇਂ ਦੂਰ ਕਰਨਾ ਅਤੇ ਫਲ-ਸਬਜ਼ੀਆਂ ਦੀ ਵਰਤੋ ਕਿਵੇਂ ਕਰਨੀ ਚਾਹੀਦੀ ਹੈ।
फल और सब्जियों में जहर खा रहे हैं हम,
— Dr Vikaas (@drvikas1111) March 23, 2024
इनमें मिले हुए पर पेस्टिसाइड(कीटनाशक) ,मेमोरी लॉस ,अल्जाइमर डिजीज ,कैंसर ,बांझपन ,पेट ,त्वचा और आंखों की समस्या के लिए जिम्मेवार है Iआई आज हम देखेंगे की कैसे कीटनाशक को फल और सब्जियों से हटा सकते हैं I
1. बेकिंग सोडा को पानी में डालकर फल और… pic.twitter.com/CEoGdhRDs3
ਫਲ ਅਤੇ ਸਬਜ਼ੀਆਂ ਦੀ ਵਰਤੋ ਕਿਵੇਂ ਕਰੀਏ?:
- ਜੇਕਰ ਪਾਣੀ 'ਚ ਬੇਕਿੰਗ ਸੋਡਾ ਮਿਲਾ ਕੇ ਫਲਾਂ ਅਤੇ ਸਬਜ਼ੀਆਂ ਨੂੰ ਪਾਣੀ 'ਚ ਕੁਝ ਮਿੰਟਾਂ ਲਈ ਡੁਬੋ ਕੇ ਰੱਖਿਆ ਜਾਵੇ, ਤਾਂ ਕੀਟਨਾਸ਼ਕਾਂ ਦਾ ਪ੍ਰਭਾਵ ਲਗਭਗ ਖਤਮ ਹੋ ਜਾਂਦਾ ਹੈ।
- ਇੱਕ ਲੀਟਰ ਪਾਣੀ 'ਚ ਦੋ ਚੱਮਚ ਲੂਣ ਪਾ ਕੇ ਮਿਕਸ ਕਰਕੇ ਇਸ 'ਚ ਫਲ ਅਤੇ ਸਬਜ਼ੀਆਂ ਪਾ ਲਓ ਅਤੇ 5 ਮਿੰਟ ਬਾਅਦ ਫਲ ਅਤੇ ਸਬਜ਼ੀਆਂ ਨੂੰ ਬਾਹਰ ਕੱਢ ਲਓ। ਤੁਸੀਂ ਲੂਣ ਦੀ ਬਜਾਏ ਸਿਰਕੇ ਦੀ ਵਰਤੋਂ ਵੀ ਕਰ ਸਕਦੇ ਹੋ।
- ਫਲਾਂ ਅਤੇ ਸਬਜ਼ੀਆਂ ਨੂੰ ਸਾਬਣ ਵਾਲੇ ਪਾਣੀ ਨਾਲ ਸਾਫ਼ ਨਹੀਂ ਕਰਨਾ ਚਾਹੀਦਾ।
- ਫਲਾਂ ਅਤੇ ਸਬਜ਼ੀਆਂ ਨੂੰ ਟੂਟੀ ਦੇ ਪਾਣੀ ਵਿੱਚ ਧੋਵੋ ਜਾਂ ਕੋਸੇ ਪਾਣੀ ਦੀ ਵਰਤੋਂ ਕਰੋ।
- ਛਿਲਕੇ ਨੂੰ ਛਿੱਲ ਕੇ ਖਾਓ।
- ਆਰਗੈਨਿਕ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ
- ਸਥਾਨਕ ਸਬਜ਼ੀਆਂ ਦੀ ਵਰਤੋਂ ਕਰੋ ਅਤੇ ਮੌਸਮ ਤੋਂ ਬਾਹਰ ਦੀਆਂ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਨਾ ਕਰੋ।
- ਮੋਬਾਈਲ ਫੋਨ ਨੇੜੇ ਰੱਖ ਕੇ ਸੌਂਦੇ ਹੋ, ਤਾਂ ਕਰ ਰਹੇ ਹੋ ਸਭ ਤੋਂ ਵੱਡੀ ਗਲਤੀ, ਕਈ ਗੰਭੀਰ ਬਿਮਾਰੀਆਂ ਦੇ ਹੋ ਸਕਦੇ ਨੇ ਸ਼ਿਕਾਰ - Side Effects of Mobile
- ਗਰਮੀਆਂ 'ਚ ਗੰਨੇ ਦਾ ਜੂਸ ਪੀਣ ਨਾਲ ਮਿਲ ਸਕਦੈ ਨੇ ਕਈ ਲਾਭ, ਸਰੀਰ 'ਚ ਨਜ਼ਰ ਆਉਣਗੇ ਇਹ ਬਦਲਾਅ - Benefits Of Sugarcane Juice
- ਵਿਟਾਮਿਨਾਂ ਦੀ ਕਮੀ ਨੂੰ ਦੂਰ ਕਰਨ ਦਾ ਸਭ ਤੋਂ ਆਸਾਨ ਤਰੀਕਾ, ਖੁਰਾਕ 'ਚ ਕਰ ਲਓ ਬਦਲਾਅ, ਜਾਣੋ ਕਿਸ ਤਰ੍ਹਾਂ ਦੀ ਖੁਰਾਕ ਹੋ ਸਕਦੀ ਹੈ ਫਾਇਦੇਮੰਦ - Ways To Overcome Vitamin Deficiency