ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਲੋਕ ਸਰੀਰ ਨੂੰ ਹਾਈਡ੍ਰੇਟ ਰੱਖਣ ਵਾਲੀ ਖੁਰਾਕ ਅਤੇ ਡ੍ਰਿੰਕਸ ਨੂੰ ਆਪਣੀ ਜੀਵਨਸ਼ੈਲੀ 'ਚ ਸ਼ਾਮਲ ਕਰਨ ਲੱਗਦੇ ਹਨ। ਇਸ 'ਚ ਦਹੀ ਵੀ ਸ਼ਾਮਲ ਹੈ। ਦਹੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ 'ਚ ਕੌਲਸ਼ੀਅਮ, ਵਿਟਾਮਿਨ ਬੀ2, ਬੀ12, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਜ਼ਿਆਦਾਤਰ ਲੋਕ ਦਹੀ ਦਾ ਇਸਤੇਮਾਲ ਲੱਸੀ, ਰਾਇਤਾ ਜਾਂ ਸਿੱਧਾ ਦਹੀ ਦੇ ਤੌਰ 'ਤੇ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦਹੀ ਖਾਂਦੇ ਸਮੇਂ ਕੁਝ ਗਲਤੀਆਂ ਕਰਨ ਨਾਲ ਤੁਹਾਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ। ਇਸ ਲਈ ਤੁਹਾਨੂੰ ਦਹੀ ਖਾਂਦੇ ਸਮੇਂ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਦਹੀ ਖਾਂਦੇ ਸਮੇਂ ਨਾ ਕਰੋ ਇਹ ਗਲਤੀਆਂ:
ਜ਼ੁਕਾਮ ਹੋਣ 'ਤੇ ਦਹੀ ਨਾ ਖਾਓ: ਜੇਕਰ ਤੁਹਾਨੂੰ ਜ਼ੁਕਾਮ ਹੈ, ਤਾਂ ਦਹੀ ਖਾਣ ਤੋਂ ਪਰਹੇਜ਼ ਕਰੋ। ਅਜਿਹੇ 'ਚ ਦਹੀ ਖਾਣ ਨਾਲ ਤੁਹਾਡਾ ਜ਼ੁਕਾਮ ਹੋਰ ਵੀ ਵੱਧ ਸਕਦਾ ਹੈ।
ਭਾਰ ਕੰਟਰੋਲ: ਜੇਕਰ ਤੁਸੀਂ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ, ਤਾਂ ਜ਼ਿਆਦਾ ਦਹੀ ਨਾ ਖਾਓ। ਦਹੀ ਫੁੱਲ ਫੈਟ ਮਿਲਕ ਤੋਂ ਬਣਿਆ ਹੁੰਦਾ ਹੈ, ਜਿਸ 'ਚ ਕਾਫ਼ੀ ਫੈਟ ਪਾਇਆ ਜਾਂਦਾ ਹੈ। ਇਸ ਲਈ ਦਹੀ ਖਾਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ।
ਪਾਚਨ ਤੰਤਰ ਕੰਮਜ਼ੋਰ: ਦਹੀ ਖਾਣ ਨਾਲ ਪਾਚਨ ਤੰਤਰ 'ਤੇ ਵੀ ਗਲਤ ਅਸਰ ਪੈ ਸਕਦਾ ਹੈ। ਦਹੀ ਨੂੰ ਪਚਾਉਣ 'ਚ ਸਮੇਂ ਲੱਗਦਾ ਹੈ। ਜੇਕਰ ਤੁਹਾਡਾ ਪਾਚਨ ਤੰਤਰ ਕੰਮਜ਼ੋਰ ਹੈ, ਤਾਂ ਹਰ ਰੋਜ਼ ਦਹੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਨਾ ਕਰੋ, ਸਗੋਂ ਹਫ਼ਤੇ 'ਚ ਦੋ ਜਾਂ ਤਿੰਨ ਦਿਨ ਹੀ ਦਹੀ ਨੂੰ ਖਾਓ।
ਰਾਤ ਨੂੰ ਦਹੀ ਨਾ ਖਾਓ: ਰਾਤ ਨੂੰ ਦਹੀ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਆਯੂਰਵੇਦ ਅਨੁਸਾਰ, ਦਹੀ ਬਲਗ਼ਮ ਨੂੰ ਉਤਸ਼ਾਹਿਤ ਕਰਦਾ ਹੈ, ਜਿਸ ਨਾਲ ਸਾਹ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਚਿਹਰੇ ਦੇ ਅਣਚਾਹੇ ਵਾਲਾਂ ਤੋਂ ਹੋ ਪਰੇਸ਼ਾਨ, ਤਾਂ ਇਹ 6 ਘਰੇਲੂ ਨੁਸਖੇ ਹੋ ਸਕਦੈ ਨੇ ਮਦਦਗਾਰ - Facial Hair Removal Remedies
- ਰੋਜ਼ਾਨਾ ਖੀਰਾ ਖਾਣ ਨਾਲ ਸਰੀਰ 'ਚ ਦੇਖਣ ਨੂੰ ਮਿਲ ਸਕਦੈ ਨੇ ਕਈ ਬਦਲਾਅ, ਜਾਣੋ ਹੋਣ ਵਾਲੇ ਸਿਹਤ ਲਾਭ - Health Benefits of Cucumber
- ਬ੍ਰੇਨ ਟਿਊਮਰ ਹੋ ਸਕਦੈ ਖਤਰਨਾਕ, ਸਰੀਰ 'ਚ ਨਜ਼ਰ ਆਉਣ ਇਹ 5 ਲੱਛਣ, ਤਾਂ ਹੋ ਜਾਓ ਸਾਵਧਾਨ - Brain Tumor Symptoms
ਪੁਰਾਣਾ ਦਹੀ ਨਾ ਖਾਓ: ਗਰਮੀਆਂ 'ਚ ਦਹੀ ਜ਼ਿਆਦਾ ਸਮੇਂ ਤੱਕ ਰੱਖਣ ਨਾਲ ਖੱਟਾ ਹੋ ਜਾਂਦਾ ਹੈ। ਇਸ ਲਈ ਪੁਰਾਣੇ ਦਹੀ ਨੂੰ ਖਾਣ ਦੀ ਗਲਤੀ ਨਾ ਕਰੋ। ਇਸ ਨਾਲ ਪੇਟ ਵੀ ਖਰਾਬ ਹੋ ਸਕਦਾ ਹੈ ਅਤੇ ਗੈਸ ਵਰਗੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਹਮੇਸ਼ਾ ਘਰ 'ਚ ਬਣੇ ਤਾਜ਼ੇ ਦਹੀ ਦਾ ਹੀ ਇਸਤੇਮਾਲ ਕਰੋ।
ਦਹੀ 'ਚ ਖੰਡ ਨਾ ਮਿਲਾਓ: ਦਹੀ 'ਚ ਖੰਡ ਮਿਲਾ ਕੇ ਖਾਣਾ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਅਜਿਹੇ 'ਚ ਸ਼ੂਗਰ ਦੇ ਮਰੀਜ਼ ਲੱਸੀ ਅਤੇ ਖੰਡ ਵਾਲੇ ਦਹੀ ਦੀ ਜਗ੍ਹਾਂ ਰਾਇਤਾ ਖਾ ਸਕਦੇ ਹੋ।