ਹੈਦਰਾਬਾਦ: ਪੁਰਾਣੇ ਸਮੇਂ ਤੋਂ ਹੀ ਲੋਕ ਤੇਲ ਨਾਲ ਸਿਰ ਦੀ ਮਾਲਿਸ਼ ਕਰਨ ਨੂੰ ਫਾਇਦੇਮੰਦ ਮੰਨਦੇ ਹਨ। ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ। ਅਕਸਰ ਬਜ਼ੁਰਗ ਕਹਿੰਦੇ ਹਨ ਕਿ ਰਾਤ ਨੂੰ ਵਾਲਾਂ ਵਿੱਚ ਤੇਲ ਲਗਾਉਣ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਅਤੇ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ। ਇਸਦੇ ਨਾਲ ਹੀ, ਵਾਲ ਕਾਲੇ ਅਤੇ ਸੰਘਣੇ ਰਹਿੰਦੇ ਹਨ। ਪਰ ਇਸ ਗੱਲ੍ਹ ਵਿੱਚ ਕਿੰਨੀ ਸੱਚਾਈ ਹੈ, ਤੁਹਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ।
ਵਾਲਾਂ ਵਿੱਚ ਤੇਲ ਲਗਾਉਣ ਦੇ ਫਾਇਦੇ: ਮਾਹਿਰਾਂ ਅਨੁਸਾਰ, ਵਾਲਾਂ 'ਤੇ ਰਾਤ ਭਰ ਤੇਲ ਲਗਾਉਣ ਨਾਲ ਕਈ ਫਾਇਦੇ ਮਿਲ ਸਕਦੇ ਹਨ, ਪਰ ਹਰ ਵਿਅਕਤੀ ਦਾ ਅਨੁਭਵ ਉਸ ਦੇ ਵਾਲਾਂ ਦੀ ਕਿਸਮ, ਸਿਹਤ ਸਬੰਧੀ ਸਮੱਸਿਆਵਾਂ ਅਤੇ ਤਰਜੀਹਾਂ ਦੇ ਆਧਾਰ 'ਤੇ ਵੱਖ-ਵੱਖ ਹੁੰਦਾ ਹੈ। ਇਸ ਉਪਾਅ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਤੁਹਾਨੂੰ ਇਸ ਦੀ ਲਗਾਤਾਰ ਵਰਤੋਂ ਕਰਨੀ ਪਵੇਗੀ ਅਤੇ ਆਪਣੇ ਵਾਲਾਂ ਦੀ ਕਿਸਮ ਦੇ ਅਨੁਸਾਰ ਤੇਲ ਦੀ ਚੋਣ ਕਰਨੀ ਹੋਵੇਗੀ। ਵਾਲਾਂ ਅਤੇ ਖੋਪੜੀ 'ਤੇ ਤੇਲ ਨੂੰ ਰਾਤ ਭਰ ਲਗਾ ਕੇ ਰੱਖਣ ਨਾਲ ਲੰਬੇ ਸਮੇਂ ਤੱਕ ਤੇਲ ਦੇ ਪੌਸ਼ਟਿਕ ਤੱਤ, ਵਿਟਾਮਿਨ ਅਤੇ ਜ਼ਰੂਰੀ ਫੈਟੀ ਐਸਿਡ ਨੂੰ ਵਾਲਾਂ ਅਤੇ ਖੋਪੜੀ ਦੀ ਡੂੰਘਾਈ ਤੱਕ ਪਹੁੰਚਾਉਣ 'ਚ ਮਦਦ ਮਿਲਦੀ ਹੈ ਅਤੇ ਵਾਲਾਂ ਨੂੰ ਵਧੇਰੇ ਪੋਸ਼ਣ ਮਿਲਦਾ ਹੈ।
ਬਿਹਤਰ ਨਮੀ ਅਤੇ ਕੰਡੀਸ਼ਨਿੰਗ: ਤੇਲ ਨੂੰ ਵਾਲਾਂ 'ਚ ਰਾਤ ਭਰ ਲਗਾਉਣ ਨਾਲ ਸਿਰ ਦੀ ਚਮੜੀ ਅਤੇ ਵਾਲ ਹਾਈਡ੍ਰੇਟ ਰਹਿੰਦੇ ਹਨ। ਤੇਲ ਦੀਆਂ ਨਮੀ ਵਾਲੀਆਂ ਵਿਸ਼ੇਸ਼ਤਾਵਾਂ ਖੁਸ਼ਕੀ ਨੂੰ ਰੋਕਣ ਅਤੇ ਨਰਮ, ਵਧੇਰੇ ਪ੍ਰਬੰਧਨ ਯੋਗ ਵਾਲਾਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਦੀਆਂ ਹਨ। ਇਹ ਇੱਕ ਕੁਦਰਤੀ ਕੰਡੀਸ਼ਨਰ ਦਾ ਕੰਮ ਕਰਦਾ ਹੈ।
ਬਲੱਡ ਸਰਕੁਲੇਸ਼ਨ ਬਿਹਤਰ: ਤੇਲ ਨਾਲ ਸਿਰ ਦੀ ਮਾਲਿਸ਼ ਕਰਨ ਨਾਲ ਖੂਨ ਦਾ ਸੰਚਾਰ ਵਧਦਾ ਹੈ। ਵਾਲਾਂ ਦੇ ਰੋਮਾਂ 'ਚ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਪੌਸ਼ਟਿਕ ਤੱਤਾਂ ਦੀ ਸਪਲਾਈ ਨੂੰ ਉਤਸ਼ਾਹਿਤ ਕਰਦਾ ਹੈ, ਜੋ ਵਾਲਾਂ ਦੇ ਵਿਕਾਸ ਨੂੰ ਉਤੇਜਿਤ ਕਰ ਸਕਦਾ ਹੈ, ਜੜ੍ਹਾਂ ਨੂੰ ਮਜ਼ਬੂਤ ਕਰ ਸਕਦਾ ਹੈ ਅਤੇ ਖੋਪੜੀ ਦੀ ਸਮੁੱਚੀ ਸਿਹਤ ਵਿੱਚ ਸੁਧਾਰ ਕਰ ਸਕਦਾ ਹੈ।
- ਕੀ ਪਿਆਜ਼ ਦਾ ਜੂਸ ਵਾਲਾਂ ਦੇ ਝੜਨ ਨੂੰ ਰੋਕਣ ਅਤੇ ਵਧਾਉਣ ਵਿੱਚ ਕਾਰਗਰ ਹੈ? ਜਾਣੋ ਕੀ ਕਹਿੰਦੀ ਹੈ ਖੋਜ - Onion Juice for Hair
- ਗਰਮ ਪਾਣੀ ਨਾਲ ਸਿਰ ਧੋਣਾ ਹੋ ਸਕਦੈ ਨੁਕਸਾਨਦੇਹ, ਜਾਣੋ ਹਫ਼ਤੇ 'ਚ ਕਿੰਨੀ ਵਾਰ ਨਹਾਉਣਾ ਹੈ ਸਹੀ - Head Bath with Hot Water
- ਵਾਲ ਝੜਨ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਰੋਜ਼ਾਨਾ ਪੀਓ ਇਹ 6 ਜੂਸ, ਕੁਝ ਹੀ ਦਿਨਾਂ 'ਚ ਨਜ਼ਰ ਆਵੇਗਾ ਫਰਕ - How to Reduce Hair Fall Naturally
ਆਰਾਮ ਅਤੇ ਤਣਾਅ ਘੱਟ: ਤੇਲ ਨਾਲ ਖੋਪੜੀ ਦੀ ਮਾਲਿਸ਼ ਕਰਨ ਨਾਲ ਮਾਨਸਿਕ ਆਰਾਮ ਮਿਲਦਾ ਹੈ ਅਤੇ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ, ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ।
ਪੋਸ਼ਣ: ਕਈ ਕੁਦਰਤੀ ਤੇਲ ਜਿਵੇਂ ਕਿ ਨਾਰੀਅਲ, ਬਦਾਮ, ਜੈਤੂਨ, ਅਤੇ ਆਰਗਨ ਤੇਲ ਵਿੱਚ ਵਿਟਾਮਿਨ, ਐਂਟੀਆਕਸੀਡੈਂਟ ਅਤੇ ਪੌਸ਼ਟਿਕ ਗੁਣ ਪਾਏ ਜਾਂਦੇ ਹਨ, ਜੋ ਕਠੋਰ ਰਸਾਇਣਾਂ ਦੀ ਵਰਤੋਂ ਕੀਤੇ ਬਿਨ੍ਹਾਂ ਵਾਲਾਂ ਦੀ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੇ ਹਨ।