ਹੈਦਰਾਬਾਦ: ਅੱਜ ਦੇ ਸਮੇਂ 'ਚ ਹਰ ਕੋਈ ਮਜ਼ਬੂਤ ਵਾਲ ਪਾਉਣਾ ਚਾਹੁੰਦਾ ਹੈ, ਪਰ ਗਲਤ ਜੀਵਨਸ਼ੈਲੀ, ਵਾਲਾਂ ਦੀ ਦੇਖਭਾਲ 'ਚ ਕਮੀ, ਗਲਤ ਪ੍ਰੋਡਕਟਸ ਦਾ ਇਸਤੇਮਾਲ ਕਰਨਾ, ਧੁੱਪ, ਮਿੱਟੀ ਅਤੇ ਪ੍ਰਦੂਸ਼ਣ ਵਾਲਾਂ ਦੇ ਖਰਾਬ ਹੋਣ ਦਾ ਕਾਰਨ ਬਣ ਜਾਂਦਾ ਹੈ। ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸੁੰਦਰ ਬਣਾਉਣਾ ਚਾਹੁੰਦੇ ਹੋ, ਤਾਂ ਦਹੀ ਦਾ ਇਸਤੇਮਾਲ ਕਰ ਸਕਦੇ ਹੋ।
ਵਾਲਾਂ ਲਈ ਦਹੀ ਦੇ ਫਾਇਦੇ: ਦਹੀ ਲੈਕਟਿਕ ਐਸਿਡ, ਵਿਟਾਮਿਨ ਬੀ12 ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਦਹੀ ਸਿਰਫ਼ ਸਿਹਤ ਲਈ ਹੀ ਫਾਇਦੇਮੰਦ ਨਹੀਂ, ਸਗੋਂ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ।
ਦਹੀ ਵਾਲਾਂ ਦੀ ਗ੍ਰੋਥ 'ਚ ਮਦਦਗਾਰ: ਵਾਲਾਂ ਲਈ ਪ੍ਰੋਟੀਨ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ, ਜਿਸ ਨਾਲ ਵਾਲ ਮਜ਼ਬੂਤ ਹੁੰਦੇ ਹਨ। ਦਹੀ 'ਚ ਮੌਜ਼ੂਦ ਵਿਟਾਮਿਨ-ਬੀ7 ਵਾਲਾਂ ਦੀ ਗ੍ਰੋਥ ਲਈ ਮਦਦਗਾਰ ਹੁੰਦਾ ਹੈ।
ਇਸ ਤਰ੍ਹਾਂ ਕਰੋ ਦਹੀ ਨੂੰ ਇਸਤੇਮਾਲ: ਵਾਲਾਂ ਦੀ ਗ੍ਰੋਥ ਦੇ ਹਿਸਾਬ ਨਾਲ 4 ਜਾਂ 5 ਚਮਚ ਦਹੀ ਨੂੰ ਇੱਕ ਵੱਡੇ ਭਾਂਡੇ 'ਚ ਪਾ ਲਓ ਅਤੇ ਉਸ 'ਚ ਇੱਕ ਅੰਡਾ ਅਤੇ ਇੱਕ ਚਮਚ ਨਾਰੀਅਲ ਤੇਲ ਮਿਲਾਓ। ਫਿਰ ਵਾਲਾਂ ਨੂੰ ਗਿੱਲਾ ਕਰ ਲਓ ਅਤੇ ਤਿਆਰ ਕੀਤੇ ਦਹੀ ਦੇ ਮਾਸਕ ਨੂੰ ਵਾਲਾਂ 'ਤੇ ਲਗਾ ਲਓ। ਇਸ ਤੋਂ ਇੱਕ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਕਰ ਲਓ। ਇਸ ਮਾਸਕ ਦਾ ਹਫ਼ਤੇ 'ਚ ਇੱਕ ਵਾਰ ਇਸਤੇਮਾਲ ਕਰੋ। ਇਸ ਨਾਲ ਵਾਲਾਂ ਦੀ ਗ੍ਰੋਥ ਹੋਵੇਗੀ।
ਡੈਂਡਰਫ਼ ਤੋਂ ਛੁਟਕਾਰਾ: ਅੱਜ ਦੇ ਸਮੇਂ 'ਚ ਲੋਕ ਡੈਂਡਰਫ਼ ਵਰਗੀ ਸਮੱਸਿਆ ਤੋਂ ਵੀ ਪਰੇਸ਼ਾਨ ਰਹਿੰਦੇ ਹਨ। ਡੈਂਡਰਫ਼ ਕਾਰਨ ਖੁਜਲੀ ਹੋਣ ਲੱਗਦੀ ਹੈ। ਇਸ ਲਈ ਤੁਸੀਂ ਦਹੀ ਦਾ ਇਸਤੇਮਾਲ ਕਰ ਸਕਦੇ ਹੋ। ਦਹੀ 'ਚ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸ ਲਈ ਦਹੀ ਨਾਲ ਡੈਂਡਰਫ਼ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਇਸ ਤਰ੍ਹਾਂ ਕਰੋ ਇਸਤੇਮਾਲ: ਵਾਲਾਂ ਦੀ ਲੰਬਾਈ ਦੇ ਹਿਸਾਬ ਨਾਲ ਦਹੀ ਲਓ। ਇਸ 'ਚ ਇੱਕ ਚਮਚ ਨਿੰਬੂ ਦਾ ਰਸ ਮਿਲਾਓ। ਇਸ ਪੇਸਟ ਨੂੰ ਖੋਪੜੀ 'ਤੇ ਅਪਲਾਈ ਕਰੋ ਅਤੇ 30 ਮਿੰਟ ਬਾਅਦ ਵਾਲਾਂ ਨੂੰ ਧੋ ਲਓ।
ਦਹੀ ਦੀ ਕੰਡੀਸ਼ਨਰ ਦੇ ਤੌਰ 'ਤੇ ਵਰਤੋ: ਦਹੀ ਨੂੰ ਤੁਸੀਂ ਕੰਡੀਸ਼ਨਰ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਵਾਲਾਂ ਨੂੰ ਨਮੀ ਮਿਲਦੀ ਹੈ ਅਤੇ ਉਲਝੇ ਵਾਲਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
ਇਸ ਤਰ੍ਹਾਂ ਕਰੋ ਇਸਤੇਮਾਲ: ਦਹੀ ਨੂੰ ਤੁਸੀਂ ਵਾਲਾਂ 'ਤੇ ਸਿੱਧਾ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਇੱਕ ਛੋਟਾ ਚਮਚ ਜੈਤੁਣ ਦਾ ਤੇਲ ਦਹੀ 'ਚ ਮਿਲਾ ਕੇ ਵੀ ਅਪਲਾਈ ਕਰ ਸਕਦੇ ਹੋ। ਫਿਰ 10-15 ਮਿੰਟ ਬਾਅਦ ਆਪਣੇ ਵਾਲਾਂ ਨੂੰ ਧੋ ਲਓ। ਇਸ ਤਰ੍ਹਾਂ ਤੁਹਾਡੇ ਵਾਲ ਚਮਕਦਾਰ ਹੋਣਗੇ।