ਹੈਦਰਾਬਾਦ: ਦਸਤ ਇੱਕ ਅਜਿਹੀ ਸਮੱਸਿਆ ਹੈ, ਜੋ ਸਰੀਰ ਨੂੰ ਕੰਮਜ਼ੋਰ ਬਣਾ ਦਿੰਦੀ ਹੈ। ਇਹ ਸਮੱਸਿਆ ਕਿਸੇ ਵੀ ਉਮਰ ਦੇ ਬੱਚੇ ਨੂੰ ਹੋ ਸਕਦੀ ਹੈ। ਦਸਤ ਆਮ ਤੌਰ 'ਤੇ ਬੈਕਟੀਰੀਆਂ ਜਾਂ ਵਾਈਰਸ ਕਾਰਨ ਹੁੰਦੀ ਹੈ। ਇਸ ਸਮੱਸਿਆ ਕਾਰਨ ਬੱਚਿਆਂ ਨੂੰ ਹੋਰ ਵੀ ਕਈ ਸਮੱਸਿਆਵਾਂ ਜਿਵੇਂ ਕਿ ਡੀਹਾਈਡ੍ਰੇਸ਼ਨ ਆਦਿ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਦਸਤ ਦੇ ਲੱਛਣਾਂ ਬਾਰੇ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਤਾਂਕਿ ਸਮੇਂ ਰਹਿੰਦੇ ਇਸ ਸਮੱਸਿਆ ਤੋਂ ਬੱਚਿਆਂ ਦਾ ਬਚਾਅ ਕੀਤਾ ਜਾ ਸਕੇ।
👩👦 મમ્મીઓ ધ્યાન આપે! 👩👧
— Dr.MAULIK SHAH (@maulikdr) July 14, 2024
બાળકોને ઝાડા થાય તો આ બે વસ્તુ ક્યારેય ન આપશો!#ParentingTips #HealthForAll #DiarrheaAwareness #ChildHealth pic.twitter.com/fsE9eSkIaT
ਬੱਚਿਆਂ ਨੂੰ ਦਸਤ ਤੋਂ ਬਚਾਉਣ ਲਈ ਮਾਪਿਆਂ ਦੇ ਧਿਆਨ ਰੱਖਣ ਵਾਲੀਆਂ ਗੱਲ੍ਹਾਂ:
ਕੌਫ਼ੀ ਨਾ ਦਿਓ: ਬੱਚਿਆਂ ਨੂੰ ਦਸਤ ਦੀ ਸਮੱਸਿਆ ਹੋਣ 'ਤੇ ਕੌਫ਼ੀ ਦੇਣ ਦੀ ਗਲਤੀ ਨਾ ਕਰੋ। ਕੌਫ਼ੀ ਪੀਣ ਨਾਲ ਬੱਚਿਆਂ ਦੀਆਂ ਅੰਤੜੀਆਂ ਕੰਮਜ਼ੋਰ ਹੋਣ ਲੱਗਦੀਆਂ ਹਨ ਅਤੇ ਦਸਤ ਦੌਰਾਨ ਬੱਚੇ ਦੇ ਸਰੀਰ 'ਚ ਜ਼ਹਿਰੀਲੇ ਪਦਾਰਥ ਬਾਹਰ ਨਿਕਲਣ ਦੀ ਜਗ੍ਹਾਂ ਅੰਦਰ ਹੀ ਰਹਿ ਜਾਂਦੇ ਹਨ। ਇਸ ਕਾਰਨ ਬੱਚੇ ਦੀ ਸਿਹਤ ਖਰਾਬ ਹੋ ਸਕਦੀ ਹੈ।
- ਗਰਮੀ ਨੇ ਕੀਤਾ ਲੋਕਾਂ ਦਾ ਬੁਰਾ ਹਾਲ, ਇਨ੍ਹਾਂ ਟਿਪਸ ਨਾਲ ਪਾਓ ਗਰਮੀ ਤੋਂ ਛੁਟਕਾਰਾ, ਮਿੰਟਾਂ 'ਚ ਸਰੀਰ ਨੂੰ ਮਿਲ ਜਾਵੇਗੀ ਠੰਢਕ - How To Cool Down Body
- ਕੰਨ 'ਚ ਕਿਸੇ ਵੀ ਤਰ੍ਹਾਂ ਦਾ ਕੀੜਾ ਚਲਾ ਜਾਵੇ, ਤਾਂ ਬਚਾਅ ਲਈ ਇਹ ਘਰੇਲੂ ਨੁਸਖ਼ਾ ਆ ਸਕਦੈ ਤੁਹਾਡੇ ਕੰਮ - Ear Care Tips
- ਗੁਰਦੇ ਦੀ ਪੱਥਰੀ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰੇਗੀ ਇਹ ਦਾਲ, ਕੋਲੈਸਟ੍ਰਾਲ ਅਤੇ ਸ਼ੂਗਰ ਦੇ ਰੋਗੀਆਂ ਲਈ ਵੀ ਫਾਇਦੇਮੰਦ - Kulthi Dal Benefits
ਗਲੂਕੋਜ਼ ਵਾਲਾ ਪਾਣੀ ਨਾ ਦਿਓ: ਦਸਤ ਦੌਰਾਨ ਬੱਚੇ ਨੂੰ ਗਲੂਕੋਜ਼ ਵਾਲਾ ਪਾਣੀ ਪੀਣ ਨੂੰ ਨਾ ਦਿਓ, ਕਿਉਕਿ ਇਹ ਬੱਚੇ ਦੀਆਂ ਅੰਤੜੀਆਂ 'ਚੋ ਪਾਣੀ ਨੂੰ ਸੋਖ ਲੈਂਦਾ ਹੈ ਅਤੇ ਦਸਤ ਦੌਰਾਨ ਪਾਣੀ ਨੂੰ ਬਾਹਰ ਕੱਢ ਦਿੰਦਾ ਹੈ, ਜਿਸ ਕਰਕੇ ਬੱਚੇ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਬੱਚੇ ਦੀ ਜਾਨ ਲਈ ਵੀ ਖਤਰਾ ਪੈਂਦਾ ਹੋ ਸਕਦਾ ਹੈ। ਇਸ ਲਈ ਤੁਸੀਂ ਆਪਣੇ ਬੱਚੇ ਨੂੰ ਦਸਤ ਦੌਰਾਨ ORS ਵਾਲਾ ਪਾਣੀ ਦੇ ਸਕਦੇ ਹੋ। ਇਸ ਨਾਲ ਦਸਤ ਦੀ ਸਮੱਸਿਆ ਤੋਂ ਆਰਾਮ ਪਾਇਆ ਜਾ ਸਕਦਾ ਹੈ।