ਹੈਦਰਾਬਾਦ: ਅੱਜਕੱਲ੍ਹ ਲੋਕ ਕੌਫੀ ਨਾਲੋਂ ਚਾਹ ਪੀਣਾ ਜ਼ਿਆਦਾ ਪਸੰਦ ਕਰਦੇ ਹਨ। ਚਾਹ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੈ। ਸਵੇਰੇ ਉੱਠਦੇ ਸਭ ਤੋਂ ਪਹਿਲਾ ਲੋਕ ਚਾਹ ਹੀ ਪੀਂਦੇ ਹਨ। ਕਈ ਲੋਕ ਦਿਨ ਵਿੱਚ ਜ਼ਰੂਰਤ ਤੋਂ ਜ਼ਿਆਦਾ ਚਾਹ ਪੀ ਲੈਂਦੇ ਹਨ। ਅਜਿਹੇ 'ਚ ਲੋਕਾਂ ਨੂੰ ਚਾਹ ਦੀ ਲਤ ਲੱਗਣ ਦਾ ਖਤਰਾ ਰਹਿੰਦਾ ਹੈ। ਇਸ ਤੋਂ ਇਲਾਵਾ, ਕਈ ਲੋਕ ਚਾਹ ਨੂੰ ਲੈ ਕੇ ਕੁਝ ਗਲਤੀਆਂ ਵੀ ਕਰਦੇ ਹਨ, ਜਿਸ ਦੇ ਨਤੀਜੇ ਉਨ੍ਹਾਂ ਲਈ ਬਹੁਤ ਭਾਰੀ ਹੋ ਸਕਦੇ ਹਨ। ਅਜਿਹੇ 'ਚ ਲੋਕ ਚਾਹ ਪੀਣਾ ਬੰਦ ਨਹੀਂ ਕਰ ਸਕਦੇ ਪਰ ਕੁਝ ਅਜਿਹੇ ਤਰੀਕੇ ਅਪਣਾ ਸਕਦੇ ਹਨ, ਜਿਸ ਨਾਲ ਚਾਹ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕੇ।
ਚਾਹ ਪੀਣ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ:
ਚਾਹ ਨੂੰ ਜ਼ਿਆਦਾ ਦੇਰ ਤੱਕ ਨਾ ਉਬਾਲੋ: ਚਾਹ ਵਿੱਚ ਕੁਝ ਤੱਤ ਹੁੰਦੇ ਹਨ, ਜੋ ਸਿਹਤ ਲਈ ਖਤਰਨਾਕ ਹੁੰਦੇ ਹਨ। ਇਸ ਲਈ ਬਹੁਤ ਜ਼ਿਆਦਾ ਚਾਹ ਨੂੰ ਉਬਾਲਣ 'ਤੇ ਇਹ ਤੱਤ ਕਿਰਿਆਸ਼ੀਲ ਹੋ ਜਾਂਦੇ ਹਨ। ਇਨ੍ਹਾਂ ਤੱਤਾਂ ਦਾ ਸਾਡੇ ਸਰੀਰ ਅਤੇ ਦਿਮਾਗ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।
ਭੋਜਨ ਖਾਣ ਤੋਂ ਤੁਰੰਤ ਬਾਅਦ ਚਾਹ ਨਾ ਪੀਓ: ਭੋਜਨ ਖਾਣ ਤੋਂ ਤੁਰੰਤ ਬਾਅਦ ਚਾਹ ਪੀਣ ਨਾਲ ਸਰੀਰ ਵਿੱਚ ਜ਼ਿੰਕ ਅਤੇ ਆਇਰਨ ਦਾ ਸੋਖਣ ਘੱਟ ਜਾਂਦਾ ਹੈ, ਜਿਸ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ।
ਖਾਲੀ ਪੇਟ ਚਾਹ ਨਾ ਪੀਓ: ਬਹੁਤ ਸਾਰੇ ਲੋਕਾਂ ਨੂੰ ਸਵੇਰੇ ਬੈੱਡ ਟੀ ਜਾਂ ਚਾਹ ਪੀਣ ਦੀ ਆਦਤ ਹੁੰਦੀ ਹੈ, ਜੋ ਕਿ ਬਹੁਤ ਖਤਰਨਾਕ ਹੈ। ਇਸ ਨਾਲ ਪੇਟ ਵਿੱਚ ਜਲਨ ਹੋ ਸਕਦੀ ਹੈ ਅਤੇ ਤੁਹਾਨੂੰ ਗੈਸ ਦੀ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਲਈ ਖਾਲੀ ਪੇਟ ਸਵੇਰ ਦੇ ਸਮੇਂ ਚਾਹ ਪੀਣ ਤੋਂ ਬਚੋ।
- ਥਾਇਰਾਇਡ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਰੋ ਇਹ 3 ਯੋਗ ਆਸਨ, ਮਿਲ ਸਕਦਾ ਹੈ ਫਾਇਦਾ - International Yoga Day 2024
- ਸੰਗੀਤ ਸੁਣਨ ਨਾਲ ਸਿਹਤ ਨੂੰ ਮਿਲ ਸਕਦੈ ਨੇ ਕਈ ਲਾਭ, ਜਾਣੋ ਕਿਹੜੇ ਸਮੇਂ ਸੰਗੀਤ ਸੁਣਨਾ ਹੋ ਸਕਦੈ ਫਾਇਦੇਮੰਦ - World Music Day 2024
- ਅੱਜ ਮਨਾਇਆ ਜਾ ਰਿਹੈ ਵਿਸ਼ਵ ਸੰਗੀਤ ਦਿਵਸ, ਜਾਣੋ ਕਿਵੇਂ ਹੋਈ ਸੀ ਇਸ ਦਿਨ ਦੀ ਸ਼ੁਰੂਆਤ - World Music Day 2024
ਚਾਹ ਨੂੰ ਦੁਬਾਰਾ ਗਰਮ ਨਾ ਕਰੋ: ਚਾਹ ਵਿੱਚ ਖੰਡ ਮਿਲਾਈ ਹੁੰਦੀ ਹੈ। ਜਦੋਂ ਇਸਨੂੰ ਦੁਬਾਰਾ ਗਰਮ ਕੀਤਾ ਜਾਂਦਾ ਹੈ, ਤਾਂ ਖੰਡ ਦੇ ਕਾਰਨ ਬੈਕਟੀਰੀਆ ਵਧਣ ਦੀ ਸੰਭਾਵਨਾ ਰਹਿੰਦੀ ਹੈ। ਇਸ ਦੇ ਨਾਲ ਹੀ ਚਾਹ ਦੀ ਖੁਸ਼ਬੂ ਅਤੇ ਐਂਟੀਆਕਸੀਡੈਂਟ ਗੁਣ ਵੀ ਘੱਟ ਜਾਂਦੇ ਹਨ।
ਦਿਨ ਵਿੱਚ ਜ਼ਿਆਦਾ ਚਾਹ ਦਾ ਸੇਵਨ ਨਾ ਕਰੋ: ਡਾਕਟਰਾਂ ਅਨੁਸਾਰ, ਵਿਅਕਤੀ ਨੂੰ ਇੱਕ ਦਿਨ ਵਿੱਚ ਇੱਕ ਜਾਂ ਦੋ ਕੱਪ ਤੋਂ ਵੱਧ ਚਾਹ ਨਹੀਂ ਪੀਣੀ ਚਾਹੀਦੀ। ਜ਼ਰੂਰਤ ਤੋਂ ਜ਼ਿਆਦਾ ਚਾਹ ਪੀਣਾ ਨੁਕਸਾਨਦੇਹ ਹੋ ਸਕਦਾ ਹੈ।
ਨੋਟ: ਇੱਥੇ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।