ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਲੋਕ ਅੰਬ ਖਾਣਾ ਬਹੁਤ ਪਸੰਦ ਕਰਦੇ ਹਨ। ਭਾਰਤ 'ਚ ਅੰਬ ਦੀਆਂ ਕਈ ਕਿਸਮਾਂ ਮਿਲਦੀਆਂ ਹਨ। ਅੰਬ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਹਾਲਾਂਕਿ, ਜ਼ਰੂਰਤ ਤੋਂ ਜ਼ਿਆਦਾ ਅੰਬ ਖਾਣਾ ਸਿਹਤ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਅਜਿਹੇ 'ਚ ਤੁਹਾਨੂੰ ਅੰਬ ਖਾਣ ਤੋਂ ਪਹਿਲਾ ਇਸਦੇ ਨੁਕਸਾਨਾਂ ਬਾਰੇ ਜ਼ਰੂਰ ਜਾਣ ਲੈਣਾ ਚਾਹੀਦਾ ਹੈ।
ਅੰਬ ਖਾਣ ਦੇ ਨੁਕਸਾਨ:
ਭੋਜਨ ਨਾ ਪਚਣ ਦੀ ਸਮੱਸਿਆ: ਅੰਬ ਖਾਣ ਨਾਲ ਭੋਜਨ ਨਾ ਪਚਣ ਵਰਗੀ ਸਮੱਸਿਆ, ਕਬਜ਼, ਐਸਿਡਿਟੀ ਅਤੇ ਉਲਟੀ ਆਦਿ ਹੋ ਸਕਦੀ ਹੈ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਅੰਬ ਖਾਣ ਦੀ ਗਲਤੀ ਨਾ ਕਰੋ। ਅੰਬ ਖਾਣ ਤੋਂ ਤਰੁੰਤ ਬਾਅਦ ਪਾਣੀ ਪੀਣਾ ਵੀ ਨੁਕਸਾਨਦੇਹ ਹੋ ਸਕਦਾ ਹੈ। ਅਜਿਹਾ ਕਰਨ ਨਾਲ ਬਲੋਟਿੰਗ ਅਤੇ ਪੇਟ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਦਸਤ: ਲਗਾਤਾਰ ਇੱਕ-ਦੋ ਤੋਂ ਜ਼ਿਆਦਾ ਅੰਬ ਖਾਣ ਨਾਲ ਦਸਤ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਅੰਬ ਖਾਣ ਦੀ ਗਲਤੀ ਨਾ ਕਰੋ।
ਭਾਰ ਵੱਧ ਸਕਦਾ: ਅੰਬ ਨੂੰ ਭੋਜਨ ਦੇ ਨਾਲ ਖਾਣ ਕਰਕੇ ਭਾਰ ਵੱਧ ਸਕਦਾ ਹੈ। ਇਸ ਲਈ ਦਿਨ ਭਰ 'ਚ ਇੱਕ ਜਾਂ ਦੋ ਤੋਂ ਜ਼ਿਆਦਾ ਅੰਬ ਨਾ ਖਾਓ। ਅੰਬ ਦਾ ਮਿਲਕ ਸ਼ੇਕ, ਮੈਂਗੋ ਸ਼ੇਕ ਜਾਂ ਕਸਟਰਡ ਬਣਾ ਕੇ ਖਾਣ ਨਾਲ ਭਾਰ ਵੱਧ ਸਕਦਾ ਹੈ।
- ਮੀਂਹ ਦੇ ਮੌਸਮ 'ਚ ਉਠਾਓ ਇਨ੍ਹਾਂ 8 ਸਵਾਦੀ ਪਕਵਾਨਾਂ ਦਾ ਮਜ਼ਾ, ਘਰ 'ਚ ਬਣਾਉਣਾ ਆਸਾਨ - Dishes For Rainy Season
- ਇਨ੍ਹਾਂ 4 ਬਿਮਾਰੀਆਂ ਤੋਂ ਪੀੜਿਤ ਲੋਕਾਂ ਲਈ ਸਵੀਮਿੰਗ ਕਰਨਾ ਹੋ ਸਕਦਾ ਨੁਕਸਾਨਦੇਹ, ਹੋ ਜਾਓ ਸਾਵਧਾਨ! - Disadvantages of Swimming
- ਜਾਣੋ, ਛਾਤੀ ਦੇ ਕੈਂਸਰ ਦੇ ਲੱਛਣ, ਕਾਰਨ ਅਤੇ ਬਚਣ ਦੇ ਤਰੀਕੇ, ਮਸ਼ਹੂਰ ਅਦਾਕਾਰਾ ਹਿਨਾ ਖਾਨ ਕਰ ਰਹੀ ਹੈ ਇਸ ਬਿਮਾਰੀ ਦਾ ਸਾਹਮਣਾ - Breast Cancer symptoms
ਐਲਰਜ਼ੀ: ਅੰਬ 'ਚ ਫਾਈਟਿਕ ਐਸਿਡ ਪਾਇਆ ਜਾਂਦਾ ਹੈ, ਜੋ ਸਰੀਰ ਦੇ ਅੰਦਰ ਗਰਮੀ ਪੈਦਾ ਕਰਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਐਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ, ਜਿਵੇਂ ਕਿ ਚਿਹਰੇ 'ਤੇ ਫਿਣਸੀਆਂ ਅਤੇ ਚਮੜੀ 'ਤੇ ਧੱਫੜ ਆਦਿ ਹੋ ਸਕਦੇ ਹਨ। ਅੰਬ ਨੂੰ ਕੁਝ ਦੇਰ ਪਾਣੀ 'ਚ ਭਿਉਂ ਕੇ ਖਾਣ ਨਾਲ ਇਸ ਤਰ੍ਹਾਂ ਦੀਆਂ ਪ੍ਰਤੀਕ੍ਰਿਆਵਾਂ ਤੋਂ ਕੁਝ ਹੱਦ ਤੱਕ ਬਚਿਆ ਜਾ ਸਕਦਾ ਹੈ।
ਬਲੱਡ ਸ਼ੂਗਰ: ਅੰਬਾਂ 'ਚ ਕੁਦਰਤੀ ਸ਼ੱਕਰ ਜ਼ਿਆਦਾ ਮਾਤਰਾ 'ਚ ਪਾਈ ਜਾਂਦੀ ਹੈ, ਜਿਸ ਕਾਰਨ ਸ਼ੂਗਰ ਵੱਧ ਸਕਦੀ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਅੰਬ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।