ਹੈਦਰਾਬਾਦ: ਗਲਤ ਜੀਵਨਸ਼ੈਲੀ ਅਤੇ ਖੁਰਾਕ ਕਰਕੇ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ ਨਾੜੀਆਂ ਦਾ ਬੰਦ ਹੋਣਾ। ਜਦੋ ਨਾੜੀਆਂ ਨੂੰ ਕੰਮ ਕਰਨ ਵਿੱਚ ਰੁਕਾਵਟ ਆਉਣ ਲੱਗਦੀ ਹੈ, ਤਾਂ ਇਸ ਨਾਲ ਸਰੀਰ ਦੇ ਅਲੱਗ-ਅਲੱਗ ਅੰਗਾਂ 'ਚ ਕਈ ਤਰ੍ਹਾਂ ਦੀਆ ਪਰੇਸ਼ਾਨੀਆਂ ਹੋਣ ਲੱਗਦੀਆਂ ਹਨ। ਨਾੜੀਆਂ ਬੰਦ ਹੋਣ ਕਾਰਨ ਦਿਲ ਨਾਲ ਜੁੜੀਆਂ ਨਾੜੀਆਂ 'ਤੇ ਜ਼ਿਆਦਾ ਅਸਰ ਪੈਂਦਾ ਹੈ ਅਤੇ ਪੈਰਾਂ ਦੀਆਂ ਨਾੜੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ। ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗ ਲੋਕਾਂ ਵਿੱਚ ਦਿਖਾਈ ਦਿੰਦੀ ਹੈ ਅਤੇ ਅੱਜ ਦੇ ਸਮੇਂ 'ਚ ਨੌਜਵਾਨ ਵੀ ਇਸ ਸਮੱਸਿਆ ਤੋਂ ਪੀੜਿਤ ਹਨ।
शरीर की सभी नसों को खोलने का आयुर्वेदिक समाधान...
— Vatsala Singh (@_vatsalasingh) July 27, 2024
तो आइये जानते है कि वो सामग्री क्या है :-
1. एक ग्राम दालचीनी
2. दस ग्राम साबुत काली मिर्च
3.दस ग्राम तेज पत्ता साबुत
4. दस ग्राम मगज
5. दस ग्राम मिश्री डली लेनी है
6. दस ग्राम अखरोट की गिरी
7. दस ग्राम अलसी
अब आपके पास टोटल… pic.twitter.com/D9AuLFq2QE
ਸਰੀਰ ਦੀਆਂ ਸਾਰੀਆਂ ਨਾੜੀਆਂ ਖੋਲ੍ਹਣ ਲਈ ਆਯੂਰਵੇਦਿਕ ਸਮੱਗਰੀ: ਸਰੀਰ ਦੀਆਂ ਸਾਰੀਆਂ ਨਾੜੀਆਂ ਖੋਲ੍ਹਣ ਲਈ ਬਸ ਤੁਹਾਨੂੰ ਇੱਕ ਗ੍ਰਾਮ ਦਾਲਚੀਨੀ, ਦਸ ਗ੍ਰਾਮ ਕਾਲੀ ਮਿਰਚ, ਦਸ ਗ੍ਰਾਮ ਬੇ ਪੱਤਾ, ਦਸ ਗ੍ਰਾਮ ਮਗਜ਼, ਦਸ ਗ੍ਰਾਮ ਖੰਡ, ਦਸ ਗ੍ਰਾਮ ਅਖਰੋਟ, ਦਸ ਗ੍ਰਾਮ ਫਲੈਕਸਸੀਡ ਦੀ ਲੋੜ ਹੁੰਦੀ ਹੈ। ਇਹ ਚੀਜ਼ਾਂ ਲਗਭਗ ਹਰ ਘਰ ਵਿੱਚ ਉਪਲਬਧ ਹੁੰਦੀਆਂ ਹਨ। ਜੇਕਰ ਤੁਹਾਡੇ ਕੋਲ੍ਹ ਇਨ੍ਹਾਂ ਵਿੱਚੋ ਕਿਸੇ ਵੀ ਚੀਜ਼ ਦੀ ਕਮੀ ਹੈ, ਤਾਂ ਦੁਕਾਨ ਤੋਂ ਇਹ ਚੀਜ਼ਾਂ ਆਸਾਨੀ ਨਾਲ ਮਿਲ ਜਾਣਗੀਆਂ।
- ਵਾਲਾਂ ਦਾ ਝੜਨਾ ਅਤੇ ਗੰਜੇਪਨ ਦੀ ਸਮੱਸਿਆ ਨੂੰ ਰੋਕਣ ਦਾ ਸਹੀ ਉਪਾਅ, ਘਰ 'ਚ ਬਣਿਆ ਇਹ ਪਾਣੀ ਆਵੇਗਾ ਤੁਹਾਡੇ ਕੰਮ - How to Regrow Hair
- ਢਿੱਡ ਦੀ ਚਰਬੀ ਘਟਾਉਣ ਦਾ ਸਭ ਤੋਂ ਕਾਰਗਰ ਤਰੀਕਾ, ਨਿੰਬੂ ਪਾਣੀ ਨਹੀਂ ਸਗੋਂ ਨਿੰਬੂ ਦੇ ਪੱਤੇ ਹੋਣਗੇ ਮਦਦਗਾਰ - Belly Fat Loss
- ਮਾਪੇ ਹੋ ਜਾਣ ਸਾਵਧਾਨ! ਬੱਚਿਆਂ ਨੂੰ ਦਸਤ ਦੌਰਾਨ ਇਹ ਦੋ ਚੀਜ਼ਾਂ ਕਦੇ ਨਾ ਦਿਓ, ਨਹੀਂ ਤਾਂ... - Ways to Relieve Diarrhea
ਇਸ ਤਰ੍ਹਾਂ ਬਣਾਓ ਦਵਾਈ: ਉੱਪਰ ਦੱਸੀ ਸਾਰੀ ਸਮੱਗਰੀ ਨੂੰ ਇੱਕ ਮਿਕਸਰ ਜਾਰ ਵਿੱਚ ਪੀਸ ਕੇ ਪਾਊਡਰ ਬਣਾ ਲਓ। ਹੁਣ ਇਸ ਪਾਊਡਰ ਦੇ ਦਸ ਪੈਕੇਟ ਬਣਾ ਕੇ ਰੱਖ ਲਓ ਅਤੇ ਦਵਾਈ ਵਾਂਗ ਇਸਤੇਮਾਲ ਕਰੋ। ਤੁਹਾਨੂੰ ਰੋਜ਼ਾਨਾ ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ ਇਸ ਪਾਊਡਰ ਦੀ ਵਰਤੋਂ ਕਰਨੀ ਹੈ। ਰੋਜ਼ਾਨਾ 10 ਦਿਨਾਂ ਤੱਕ ਇਸਦਾ ਸੇਵਨ ਕਰੋ ਅਤੇ ਤੁਸੀਂ ਆਪਣੇ ਸਰੀਰ ਵਿੱਚ ਫਰਕ ਦੇਖ ਸਕੋਗੇ। ਇਹ ਉਪਾਅ ਇੰਨਾ ਪ੍ਰਭਾਵਸ਼ਾਲੀ ਅਤੇ ਲਾਭਦਾਇਕ ਹੈ ਕਿ ਇਸ ਨਾਲ ਤੁਹਾਡੇ ਸਰੀਰ ਦੀ ਹਰ ਬੰਦ ਨਾੜੀ ਖੁੱਲ੍ਹ ਜਾਵੇਗੀ। ਇਸਦੇ ਨਾਲ ਹੀ, ਤੁਹਾਨੂੰ ਹਾਰਟ ਅਟੈਕ ਅਤੇ ਅਧਰੰਗ ਵਰਗੀਆਂ ਬੀਮਾਰੀਆਂ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ।