ਹੈਦਰਾਬਾਦ: ਗਰਮੀਆਂ 'ਚ ਧੁੱਪ ਅਤੇ ਪਸੀਨੇ ਕਰਕੇ ਲੋਕ ਵਾਲਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਸਮੱਸਿਆਵਾਂ 'ਚ ਵਾਲਾਂ ਦਾ ਝੜਨਾਂ, ਖੋਪੜੀ 'ਚ ਖੁਸ਼ਕੀ, ਡੈਂਡਰਫ਼ ਆਦਿ ਸ਼ਾਮਲ ਹੈ। ਸਿਰਫ਼ ਔਰਤਾਂ ਹੀ ਨਹੀਂ, ਸਗੋ ਮਰਦ ਵੀ ਇਨ੍ਹਾਂ ਸਮੱਸਿਆਵਾਂ ਤੋਂ ਪੀੜਿਤ ਰਹਿੰਦੇ ਹਨ। ਇਸ ਲਈ ਤੁਸੀਂ ਕੌਫ਼ੀ ਹੇਅਰ ਮਾਸਕ ਦੀ ਵਰਤੋ ਕਰ ਸਕਦੇ ਹੋ। ਇਸਨੂੰ ਘਰ 'ਚ ਬਣਾਉਣਾ ਵੀ ਆਸਾਨ ਹੈ। ਇਸ ਹੇਅਰ ਮਾਸਕ ਨਾਲ ਖੋਪੜੀ 'ਤੇ ਇਕੱਠੀ ਹੋਈ ਗੰਦਗੀ ਅਤੇ ਡੈਂਡਰਫ਼ ਨੂੰ ਰੋਕਿਆ ਜਾ ਸਕਦਾ ਹੈ।
- ਕੁੜੀਆਂ ਲਈ ਫਾਇਦੇਮੰਦ ਨੁਸਖੇ, ਵਾਲ ਝੜਨ ਤੋਂ ਛੁਟਕਾਰਾ ਪਾਉਣ ਲਈ ਖਾਓ ਇਹ ਪੰਜ ਤਰ੍ਹਾਂ ਦੇ ਬੀਜ - Hair Loss Problem
- ਮੌਨਸੂਨ ਦੇ ਮੌਸਮ 'ਚ ਵਾਲਾਂ ਅਤੇ ਚਮੜੀ ਦੀ ਦੇਖਭਾਲ ਜ਼ਰੂਰੀ, ਨਹੀਂ ਤਾਂ ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ - Hair and skin care
- ਡੈਂਡਰਫ ਬਣ ਸਕਦੈ ਵਾਲ ਝੜਨ ਦੀ ਸਮੱਸਿਆ ਦਾ ਕਾਰਨ, ਇਨ੍ਹਾਂ ਆਯੂਰਵੇਦਿਕ ਨੁਸਖਿਆਂ ਨਾਲ ਪਾਓ ਰਾਹਤ - Hair Care Tips
ਇਸ ਤਰ੍ਹਾਂ ਬਣਾਅ ਕੌਫ਼ੀ ਹੇਅਰ ਮਾਸਕ:
- ਵਾਲਾਂ ਦੀ ਲੰਬਾਈ ਲਈ ਕੌਫ਼ੀ ਹੇਅਰ ਮਾਸਕ ਫਾਇਦੇਮੰਦ ਹੋ ਸਕਦਾ ਹੈ। ਇਸਨੂੰ ਬਣਾਉਣ ਲਈ 1 ਚਮਚ ਕੌਫ਼ੀ ਅਤੇ 1 ਚਮਚ ਨਿੰਬੂ ਦਾ ਰਸ ਲਓ। ਦੋਨੋ ਚੀਜ਼ਾਂ ਨੂੰ ਇੱਕ ਭਾਂਡੇ 'ਚ ਮਿਲਾ ਲਓ। ਫਿਰ ਇਸਨੂੰ ਵਾਲਾਂ 'ਤੇ ਲਗਾਓ। 20 ਮਿੰਟ ਤੱਕ ਲਗਾ ਕੇ ਰੱਖਣ ਤੋਂ ਬਾਅਦ ਸਿਰ ਨਾਰਮਲ ਪਾਣੀ ਨਾਲ ਧੋ ਲਓ। ਹਫ਼ਤੇ 'ਚ ਇੱਕ ਵਾਰ ਇਸ ਮਾਸਕ ਦਾ ਇਸਤੇਮਾਲ ਕਰੋ।
- ਵਾਲਾਂ ਦੀ ਚਮਕ ਵਧਾਉਣ ਲਈ 1 ਚਮਚ ਕੌਫ਼ੀ ਅਤੇ 1 ਚਮਚ ਸ਼ਹਿਦ ਦੀ ਲੋੜ ਹੁੰਦੀ ਹੈ। ਇਸ ਲਈ ਕੌਫ਼ੀ ਅਤੇ ਸ਼ਹਿਦ ਨੂੰ ਮਿਕਸ ਕਰ ਲਓ। ਫਿਰ ਵਾਲਾਂ 'ਤੇ ਇਸ ਹੇਅਰ ਮਾਸਕ ਨੂੰ ਲਗਾਓ। 20 ਤੋਂ 30 ਮਿੰਟ ਤੱਕ ਇਸਨੂੰ ਲਗਾ ਕੇ ਰੱਖੋ। ਫਿਰ ਪਾਣੀ ਨਾਲ ਵਾਲਾਂ ਨੂੰ ਧੋ ਲਓ।
- ਦੋਮੂੰਹੇ ਵਾਲਾਂ ਲਈ 1 ਚਮਚ ਕੌਫ਼ੀ ਅਤੇ 1 ਚਮਚ ਮੇਅਨੀਜ਼ ਦੀ ਲੋੜ ਹੁੰਦੀ ਹੈ। ਇਸ ਲਈ ਕੌਫ਼ੀ ਅਤੇ ਮੇਅਨੀਜ਼ ਨੂੰ ਚੰਗੀ ਤਰ੍ਹਾਂ ਮਿਲਾ ਲਓ। ਫਿਰ ਵਾਲਾਂ ਦੀ ਲੰਬਾਈ 'ਤੇ ਇਸ ਮਾਸਕ ਨੂੰ ਲਗਾਓ। 30 ਮਿੰਟ ਤੱਕ ਇਸਨੂੰ ਲਗਾ ਕੇ ਰੱਖੋ। ਇਸ ਨਾਲ ਦੋਮੂੰਹੇ ਵਾਲਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਦੋ ਹਫ਼ਤਿਆਂ 'ਚ ਇੱਕ ਵਾਰ ਇਸ ਮਾਸਕ ਦਾ ਇਸਤੇਮਾਲ ਕਰਨਾ ਫਾਇਦੇਮੰਦ ਹੋ ਸਕਦਾ ਹੈ।