ਹੈਦਰਾਬਾਦ: ਮਾਨਸੂਨ ਦੇ ਮੌਸਮ ਵਿੱਚ ਕੁਝ ਆਯੁਰਵੈਦਿਕ ਜੜੀ-ਬੂਟੀਆਂ ਸਿਹਤ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਕਈ ਬਿਮਾਰੀਆਂ ਤੋਂ ਬਚਣ 'ਚ ਵੀ ਮਦਦ ਕਰਦੀਆਂ ਹਨ। ਸਿਹਤਮੰਦ ਰਹਿਣ ਲਈ ਇਮਿਊਨ ਸਿਸਟਮ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਕਈ ਆਯੁਰਵੈਦਿਕ ਜੜੀ-ਬੂਟੀਆਂ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਹੁੰਦੀਆਂ ਹਨ ਅਤੇ ਤੁਹਾਨੂੰ ਤਰੋ-ਤਾਜ਼ਾ ਮਹਿਸੂਸ ਕਰਵਾਉਦੀਆਂ ਹਨ। ਇਨ੍ਹਾਂ ਦੀ ਨਿਯਮਤ ਅਤੇ ਮੱਧਮ ਵਰਤੋਂ ਨਾ ਸਿਰਫ ਤੁਹਾਨੂੰ ਮਾਨਸੂਨ ਦੇ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ ਸਗੋਂ ਤੁਹਾਨੂੰ ਸਿਹਤਮੰਦ ਅਤੇ ਊਰਜਾਵਾਨ ਰੱਖਣ ਵਿੱਚ ਵੀ ਮਦਦ ਕਰਦੀ ਹੈ।
ਭੋਪਾਲ ਦੇ ਸੀਨੀਅਰ ਆਯੁਰਵੈਦਿਕ ਡਾਕਟਰ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਮਾਨਸੂਨ ਦੇ ਮੌਸਮ ਦੌਰਾਨ ਵਾਯੂਮੰਡਲ ਵਿੱਚ ਜ਼ਿਆਦਾ ਨਮੀ ਕਈ ਤਰ੍ਹਾਂ ਦੇ ਬੈਕਟੀਰੀਆ ਦੇ ਵਾਧੇ ਦਾ ਕਾਰਨ ਬਣਦੀ ਹੈ। ਇਸ ਮੌਸਮ 'ਚ ਭੋਜਨ ਦਾ ਜਲਦੀ ਖਰਾਬ ਹੋਣਾ ਅਤੇ ਪਾਣੀ ਸੰਬੰਧੀ ਕਈ ਸਮੱਸਿਆਵਾਂ ਪੈਂਦਾ ਹੋ ਜਾਂਦੀਆਂ ਹਨ, ਜਿਸ ਕਾਰਨ ਕਈ ਵਾਰ ਗੰਭੀਰ ਬਿਮਾਰੀਆਂ ਪੈਂਦਾ ਹੋਣ ਦਾ ਡਰ ਰਹਿੰਦਾ ਹੈ। ਜੇਕਰ ਤੁਹਾਡੀ ਇਮਿਊਨਿਟੀ ਮਜ਼ਬੂਤ ਹੈ, ਤਾਂ ਇਨ੍ਹਾਂ ਮੌਸਮੀ ਇਨਫੈਕਸ਼ਨਾਂ ਅਤੇ ਬੀਮਾਰੀਆਂ ਦੇ ਪ੍ਰਭਾਵਾਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਲਾਭਦਾਇਕ ਆਯੁਰਵੈਦਿਕ ਜੜੀ ਬੂਟੀਆਂ: ਕੁਝ ਆਯੁਰਵੈਦਿਕ ਜੜੀ-ਬੂਟੀਆਂ ਮਾਨਸੂਨ ਦੌਰਾਨ ਸਿਹਤ ਨੂੰ ਬਣਾਈ ਰੱਖਣ ਵਿੱਚ ਮਦਦ ਕਰ ਸਕਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਜੜੀ-ਬੂਟੀਆਂ ਹੇਠ ਲਿਖੇ ਅਨੁਸਾਰ ਹਨ:-
ਤੁਲਸੀ: ਤੁਲਸੀ ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣਾਂ ਲਈ ਜਾਣੀ ਜਾਂਦੀ ਹੈ। ਇਸ ਦੀ ਵਰਤੋਂ ਦਵਾਈਆਂ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਹੈ। ਤੁਲਸੀ ਨਾਲ ਜ਼ੁਕਾਮ, ਖੰਘ ਅਤੇ ਬੁਖਾਰ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਤੁਸੀਂ ਤੁਲਸੀ ਦੀਆਂ ਪੱਤੀਆਂ ਨੂੰ ਚਬਾ ਕੇ ਜਾਂ ਚਾਹ ਬਣਾ ਕੇ ਪੀ ਸਕਦੇ ਹੋ। ਜੇਕਰ ਤੁਸੀਂ ਇੱਕ ਗਲਾਸ ਪਾਣੀ 'ਚ ਤੁਲਸੀ ਦੀਆਂ 5-7 ਪੱਤੀਆਂ ਉਬਾਲਣ ਤੋਂ ਬਾਅਦ ਇਸਨੂੰ ਛਾਣ ਕੇ ਪੀਂਦੇ ਹੋ, ਤਾਂ ਇਸ ਨਾਲ ਸਿਹਤ ਨੂੰ ਕਾਫੀ ਲਾਭ ਮਿਲ ਸਕਦੇ ਹਨ।
ਅਦਰਕ: ਅਦਰਕ ਆਪਣੇ ਐਂਟੀ-ਇਨਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣਾਂ ਲਈ ਮਸ਼ਹੂਰ ਹੈ। ਇਸ ਨਾਲ ਪਾਚਨ ਕਿਰੀਆਂ ਨੂੰ ਸੁਧਾਰਨ, ਜ਼ੁਕਾਮ ਅਤੇ ਖੰਘ ਤੋਂ ਰਾਹਤ ਪਾਉਣ 'ਚ ਮਦਦ ਮਿਲਦੀ ਹੈ। ਮੀਂਹ ਦੇ ਮੌਸਮ ਵਿੱਚ ਅਦਰਕ ਵਾਲੀ ਚਾਹ ਪੀਣ ਨਾਲ ਜਾਂ ਸਾਦੇ ਪਾਣੀ ਵਿੱਚ ਅਦਰਕ ਮਿਲਾ ਕੇ ਉਬਾਲ ਕੇ ਉਸ ਵਿਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ। ਇਸ ਤੋਂ ਇਲਾਵਾ, ਅਦਰਕ ਨੂੰ ਚੰਗੀ ਤਰ੍ਹਾਂ ਧੋ ਕੇ ਇਸ ਦੇ ਟੁਕੜਿਆਂ ਨੂੰ ਭੁੰਨ ਕੇ ਚਬਾਉਣ ਨਾਲ ਵੀ ਕਈ ਸਿਹਤ ਲਾਭ ਮਿਲ ਸਕਦੇ ਹਨ। ਖਾਣੇ 'ਚ ਵੀ ਅਦਰਕ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੋ ਸਕਦਾ ਹੈ।
ਹਲਦੀ: ਹਲਦੀ ਵਿੱਚ ਪਾਏ ਜਾਣ ਵਾਲੇ ਕਰਕਿਊਮਿਨ ਨਾਮਕ ਤੱਤਾਂ ਵਿੱਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ। ਇਸ ਨਾਲ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਇੱਕ ਗਲਾਸ ਗਰਮ ਦੁੱਧ ਵਿੱਚ ਇੱਕ ਚੱਮਚ ਹਲਦੀ ਮਿਲਾ ਕੇ ਪੀਣ ਨਾਲ ਇਮਿਊਨਿਟੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ।
ਆਂਵਲਾ: ਆਂਵਲਾ ਵਿਟਾਮਿਨ ਸੀ ਦਾ ਇੱਕ ਵਧੀਆ ਸਰੋਤ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ। ਇਸ ਨਾਲ ਪਾਚਨ ਕਿਰਿਆ ਨੂੰ ਸੁਧਾਰਣ 'ਚ ਵੀ ਮਦਦ ਮਿਲਦੀ ਹੈ। ਇਸ ਲਈ ਤੁਸੀਂ ਆਂਵਲੇ ਦਾ ਰਸ, ਕੱਚਾ ਆਂਵਲੇ, ਆਂਵਲੇ ਦਾ ਪਾਊਡਰ ਜਾਂ ਆਂਵਲੇ ਦੇ ਜੈਮ ਦਾ ਰੋਜ਼ਾਨਾ ਸੇਵਨ ਕਰ ਸਕਦੇ ਹੋ।
ਨਿੰਮ: ਨਿੰਮ ਵਿੱਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਪਾਏ ਜਾਂਦੇ ਹਨ। ਇਸ ਨਾਲ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਖੂਨ ਨੂੰ ਸਾਫ਼ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਨਿੰਮ ਦੀਆਂ ਪੱਤੀਆਂ ਦਾ ਜੂਸ ਜਾਂ ਨਿੰਮ ਦੀ ਚਾਹ ਬਣਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ, ਨਿੰਮ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਚਮੜੀ 'ਤੇ ਲਗਾਉਣ ਨਾਲ ਚਮੜੀ ਦੀ ਇਨਫੈਕਸ਼ਨ ਅਤੇ ਹੋਰ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਗਿਲੋਏ: ਗਿਲੋਏ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਆਯੁਰਵੈਦਿਕ ਜੜੀ ਬੂਟੀ ਹੈ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਦੀ ਹੈ ਅਤੇ ਬੁਖਾਰ, ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੀ ਹੈ। ਗਿਲੋਏ ਦੇ ਜੂਸ ਜਾਂ ਇਸ ਦੇ ਕੈਪਸੂਲ ਨੂੰ ਉਬਾਲ ਕੇ ਬਣਾਏ ਗਏ ਕਾੜੇ ਦਾ ਰੋਜ਼ਾਨਾ ਸੇਵਨ ਕਰਨ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ, ਮੌਸਮੀ ਇਨਫੈਕਸ਼ਨਾਂ ਅਤੇ ਬੁਖਾਰ ਤੋਂ ਵੀ ਰਾਹਤ ਪਾਈ ਜਾ ਸਕਦੀ ਹੈ।
- ਮੌਨਸੂਨ ਦੇ ਮੌਸਮ 'ਚ ਵਾਲਾਂ ਅਤੇ ਚਮੜੀ ਦੀ ਦੇਖਭਾਲ ਜ਼ਰੂਰੀ, ਨਹੀਂ ਤਾਂ ਇਨ੍ਹਾਂ ਸਮੱਸਿਆਵਾਂ ਦਾ ਹੋ ਸਕਦੈ ਖਤਰਾ - Hair and skin care
- Monsoon Health Tips: ਮੀਂਹ ਦੇ ਮੌਸਮ 'ਚ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਅਪਣਾ ਲਓ ਇਹ 5 ਆਦਤਾਂ
- Monsoon Skin Care Tips: ਮਾਨਸੂਨ ਦੇ ਮੌਸਮ 'ਚ ਚਿਪਚਿਪੇ ਚਿਹਰੇ ਤੋਂ ਛੁਟਕਾਰਾ ਪਾਉਣ ਲਈ ਮੁਲਤਾਨੀ ਮਿੱਟੀ ਹੋ ਸਕਦੀ ਹੈ ਫਾਇਦੇਮੰਦ, ਜਾਣੋ ਇਸਨੂੰ ਇਸਤੇਮਾਲ ਕਰਨ ਦੇ ਤਰੀਕੇ
ਅਸ਼ਵਗੰਧਾ: ਅਸ਼ਵਗੰਧਾ ਇੱਕ ਸ਼ਾਨਦਾਰ ਆਯੁਰਵੈਦਿਕ ਜੜੀ ਬੂਟੀ ਹੈ, ਜੋ ਤਣਾਅ ਨੂੰ ਘੱਟ ਕਰਨ ਅਤੇ ਊਰਜਾ ਵਧਾਉਣ 'ਚ ਮਦਦਗਾਰ ਹੁੰਦੀ ਹੈ। ਇਸ ਨਾਲ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕੀਤਾ ਜਾ ਸਕਦਾ ਹੈ। ਅਸ਼ਵਗੰਧਾ ਪਾਊਡਰ ਨੂੰ ਦੁੱਧ ਜਾਂ ਪਾਣੀ ਵਿੱਚ ਮਿਲਾ ਕੇ ਪੀਣ ਜਾਂ ਇਸ ਦੇ ਕੈਪਸੂਲ ਜਾਂ ਗੋਲੀਆਂ ਦਾ ਸੇਵਨ ਕਰਨ ਨਾਲ ਨਾ ਸਿਰਫ਼ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਸਗੋਂ ਸਰੀਰ ਨੂੰ ਬਿਮਾਰੀਆਂ ਅਤੇ ਇਨਫੈਕਸ਼ਨਾਂ ਤੋਂ ਬਚਣ ਲਈ ਵੀ ਤਾਕਤ ਮਿਲਦੀ ਹੈ।