ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਇੱਕ ਵੀਡੀਓ ਅਸੀਂ ਤੁਹਾਡੇ ਲ਼ਈ ਲੈ ਕੇ ਆਏ ਹਾਂ, ਜਿਸ 'ਚ ਦੋਵਾਂ ਵਿਚਾਲੇ ਗੱਲਬਾਤ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਦਿਲਜੀਤ ਸਭ ਤੋਂ ਪਹਿਲਾਂ ਫੁੱਲਾਂ ਦਾ ਗੁਲਦਸਤਾ ਲੈ ਕੇ ਆਉਂਦੇ ਹਨ ਅਤੇ ਪੀਐੱਮ ਮੋਦੀ ਉਨ੍ਹਾਂ ਦਾ ਜੋਸ਼ ਨਾਲ ਸਵਾਗਤ ਕਰਦੇ ਹਨ।
ਇਸ ਤੋਂ ਬਾਅਦ ਪੀਐਮ ਮੋਦੀ ਨੇ ਦਿਲਜੀਤ ਨੂੰ ਕਿਹਾ, "ਚੰਗਾ ਲੱਗਦਾ ਹੈ ਜਦੋਂ ਹਿੰਦੁਸਤਾਨ ਦੇ ਇੱਕ ਪਿੰਡ ਦਾ ਇੱਕ ਲੜਕਾ ਆਪਣਾ ਨਾਮ ਦੁਨੀਆ ਵਿੱਚ ਮਸ਼ਹੂਰ ਕਰਦਾ ਹੈ। ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਡੇ ਪਰਿਵਾਰ ਨੇ ਤੁਹਾਡਾ ਨਾਮ ਦਿਲਜੀਤ ਰੱਖਿਆ ਹੈ। ਤੁਸੀਂ ਲੋਕਾਂ ਦਾ ਦਿਲ ਜਿੱਤਦੇ ਜਾ ਰਹੇ ਹੋ।"
ਇਸ ਤੋਂ ਬਾਅਦ ਦਿਲਜੀਤ ਨੇ ਕਿਹਾ, 'ਅਸੀਂ ਕਿਤਾਬਾਂ 'ਚ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ ਹੈ ਪਰ ਜਦੋਂ ਮੈਂ ਪੂਰੇ ਭਾਰਤ ਦੀ ਯਾਤਰਾ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਉਹ ਅਜਿਹਾ ਕਿਉਂ ਕਹਿੰਦੇ ਹਨ।' ਦਿਲਜੀਤ ਨੇ ਪੀਐਮ ਮੋਦੀ ਦੇ ਹੁਣ ਤੱਕ ਦੇ ਸਫ਼ਰ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਤੁਹਾਡੀ ਯਾਤਰਾ ਨੂੰ ਦੇਖਦੇ ਹਾਂ ਤਾਂ ਤੁਸੀਂ ਸਭ ਕੁਝ ਛੱਡ ਕੇ ਕਿਵੇਂ ਹਿਮਾਚਲ ਚਲੇ ਗਏ।'
ਇਸ ਤੋਂ ਬਾਅਦ ਵਾਤਾਵਰਣ ਬਾਰੇ ਗੱਲ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ, "ਭਾਰਤ ਵਿੱਚ ਹਰ ਇਨਸਾਨ ਹਰ ਚੀਜ਼ ਵਿੱਚ ਰੱਬ ਨੂੰ ਦੇਖਦਾ ਹੈ ਅਤੇ ਪੌਦਿਆਂ ਵਿੱਚ ਵੀ। ਰੀਸਾਈਕਲ ਅਤੇ ਰੀਯੂਜ਼ ਦਾ ਸੰਕਲਪ ਸਾਡੇ ਖੂਨ ਵਿੱਚ ਹੈ। ਅਸੀਂ ਸੁੱਟਣ ਵਾਲੇ ਸੱਭਿਆਚਾਰ ਦੇ ਲੋਕ ਨਹੀਂ ਹਾਂ। ਤੁਸੀਂ ਵੀ ਇਹ ਯਕੀਨੀ ਤੌਰ 'ਤੇ ਪ੍ਰੋਗਰਾਮਾਂ ਰਾਹੀਂ ਕਰ ਸਕਦੇ ਹੋ ਕਿ ਕਿਵੇਂ ਭਾਰਤ ਦੇ ਲੋਕ ਵਾਤਾਵਰਣ ਦੀ ਰੱਖਿਆ ਕਰਨ, ਜਿਵੇਂ ਕਿ ਮੈਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿੱਚ ਅਸੀਂ ਆਪਣੀ ਮਾਂ ਨੂੰ ਯਾਦ ਕਰਦੇ ਹਾਂ ਅਤੇ ਇੱਕ ਪੌਦਾ ਲਾਉਂਦੇ ਹਾਂ।"
ਇਸ ਤੋਂ ਬਾਅਦ ਦਿਲਜੀਤ ਨਾਲ ਉਨ੍ਹਾਂ ਦੇ ਅਨੁਭਵ ਬਾਰੇ ਗੱਲ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, "ਜਦੋਂ ਤੁਸੀਂ ਕਿਸੇ ਵੱਡੇ ਸੰਗੀਤ ਸਮਾਰੋਹ ਵਿੱਚ ਜਾਂਦੇ ਹੋ, ਦੂਜੇ ਲੋਕਾਂ ਦੀ ਭਾਸ਼ਾ, ਉਨ੍ਹਾਂ ਦਾ ਸਟਾਈਲ, ਨਵੀਆਂ ਭਾਵਨਾਵਾਂ ਹੁੰਦੀਆਂ ਹਨ ਤਾਂ ਤੁਸੀਂ ਕੀ ਅਨੁਭਵ ਕਰਦੇ ਹੋ?
ਇਸਦੇ ਨਾਲ ਹੀ ਪੀਐੱਮ ਮੋਦੀ ਨੇ ਸਿੱਖ ਇਤਿਹਾਸ ਬਾਰੇ ਹੋਰ ਵਿਸਥਾਰ ਨਾਲ ਦੱਸਿਆ ਅਤੇ ਕਿਹਾ ਕਿ ਸੱਚਮੁੱਚ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਹੁਤ ਮਹਾਨ ਹੈ, ਪਰ ਜਿਸ ਤਰ੍ਹਾਂ ਸਿੱਖ ਮਰਿਆਦਾ ਨੇ ਪੰਜਾਬ ਵਿੱਚ ਇਸ ਨੂੰ ਸੰਭਾਲ ਕੇ ਰੱਖਿਆ ਹੈ ਉਹ ਹੈਰਾਨੀਜਨਕ ਹੈ। ਗੱਲਬਾਤ ਦੀ ਸਮਾਪਤੀ ਦੌਰਾਨ ਦਿਲਜੀਤ ਨੇ ਪੀਐੱਮ ਮੋਦੀ ਲਈ ਪੰਜਾਬੀ ਵਿੱਚ ਇੱਕ ਗੀਤ ਵੀ ਗਾਇਆ। ਗੀਤ ਸੁਣਦੇ ਹੋਏ ਪੀਐੱਮ ਮੋਦੀ ਨੇ ਤਬਲੇ ਵਾਂਗ ਨੇੜੇ ਪਏ ਟੇਬਲ ਨੂੰ ਵਜਾ ਕੇ ਦਿਲਜੀਤ ਦਾ ਸਾਥ ਦਿੱਤਾ।
ਇਹ ਵੀ ਪੜ੍ਹੋ:
- ਇਸ ਵੱਡੇ ਪੰਜਾਬੀ ਗਾਇਕ ਨੇ ਡੌਲੇ ਉਤੇ ਬਣਵਾਇਆ ਸਿੱਧੂ ਮੂਸੇਵਾਲਾ ਦਾ ਟੈਟੂ, ਜਾਕੇਟ ਉਤੇ ਲਿਖਵਾਈ ਮਰਹੂਮ ਗਾਇਕ ਲਈ ਇਹ ਖਾਸ ਗੱਲ
- ਬਾਲੀਵੁੱਡ ਸੁੰਦਰੀਆਂ ਨੂੰ ਮਾਤ ਦੇਣ ਆ ਰਹੀਆਂ ਨੇ ਨੀਰੂ ਬਾਜਵਾ ਸਮੇਤ ਇਹ ਅਦਾਕਾਰਾਂ, ਇਸ ਸਾਲ ਕਰਨਗੀਆਂ ਹਿੰਦੀ ਫਿਲਮਾਂ 'ਚ ਐਂਟਰੀ
- ਕੀ ਤੁਹਾਨੂੰ ਪਤਾ ਪੰਜਾਬ ਬਿਜਲੀ ਬੋਰਡ 'ਚ ਨੌਕਰੀ ਕਰ ਚੁੱਕੇ ਨੇ ਗੁਰਦਾਸ ਮਾਨ, ਗਾਇਕ ਦੇ ਜਨਮਦਿਨ ਉਤੇ ਜਾਣੋ ਉਨ੍ਹਾਂ ਬਾਰੇ ਹੈਰਾਨ ਕਰ ਦੇਣ ਵਾਲੀਆਂ ਕੁੱਝ ਗੱਲਾਂ